ਗੁਰਦਾਸਪੁਰ (ਦੀਪਕ) - ਗੁਰਦਾਸਪੁਰ 'ਚ ਡੇਂਗੂ ਦੇ ਡੰਗ ਦਾ ਸ਼ਿਕਾਰ ਸ਼ੱਕੀ ਰੂਪ ਵਿਚ ਗੁਰਦਾਸਪੁਰ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਧਿਕਾਰੀ ਐੱਸ. ਐੱਮ. ਓ. ਡਾ. ਵਿਜੇ ਕੁਮਾਰ ਵੀ ਹੋ ਗਏ ਹਨ। ਉਹ ਪਿਛਲੇ ਕੁਝ ਦਿਨਾਂ ਤੋਂ ਛੁੱਟੀ 'ਤੇ ਹਨ ਅਤੇ ਉਨ੍ਹਾਂ ਦੇ ਪਲੇਟਲੈੱਟਸ ਘੱਟ ਪਾਏ ਗਏ ਹਨ। ਇਸ ਗੱਲ ਦੀ ਪੁਸ਼ਟੀ ਖੁਦ ਐੱਸ. ਐੱਮ. ਓ. ਗੁਰਦਾਸਪੁਰ ਅਤੇ ਮੈਡੀਕਲ ਅਫਸਰ ਡਾ. ਲੱਖਣਪਾਲ ਨੇ ਕੀਤੀ। ਹਾਲਾਂਕਿ ਡਾ. ਲੱਖਣਪਾਲ ਨੇ ਕਿਹਾ ਕਿ ਡਾ. ਵਿਜੇ ਦੇ ਖੂਨ ਦੀ ਜਾਂਚ ਆਉਣ ਤੋਂ ਬਾਅਦ ਹੀ ਪਲੇਟਲੈੱਟਸ ਘੱਟ ਹੋਣ ਦੇ ਕਾਰਨਾਂ ਦਾ ਪਤਾ ਚੱਲ ਪਾਏਗਾ।
ਜ਼ਿਕਰਯੋਗ ਹੈ ਕਿ ਵੱਖ-ਵੱਖ ਪ੍ਰੈੱਸ ਕਰਮਚਾਰੀਆਂ ਵੱਲੋਂ ਡੇਂਗੂ ਦੇ ਮੁੱਦੇ ਨੂੰ ਉਠਾਉਣ ਤੋਂ ਬਾਅਦ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਸਿਵਲ ਸਰਜਨ ਦਾ ਕੁਝ ਸਮੇਂ ਪਹਿਲਾਂ ਤਬਾਦਲਾ ਕਰ ਦਿੱਤਾ ਸੀ। ਪ੍ਰਸ਼ਾਸਨ ਨੇ ਬਲੱਡ ਪਲੇਟਲੈੱਟਸ ਸੈਪਰੇਟਰ ਮਸ਼ੀਨ ਨੂੰ ਇੰਸਟਾਲ ਇਕ ਅਲੱਗ ਕਮਰੇ ਵਿਚ ਕਰ ਲਿਆ ਹੈ ਅਤੇ ਇਸ ਦੇ ਨਾਲ ਦੋ ਕਰਮਚਾਰੀਆਂ ਨੂੰ ਉਸ ਨੂੰ ਚਲਾਉਣ ਸਬੰਧੀ ਟ੍ਰੇਨਿੰਗ ਦੇਣ ਲਈ ਜਲੰਧਰ ਭੇਜ ਦਿੱਤਾ ਸੀ। ਗੁਰਦਾਸਪੁਰ ਸਿਵਲ ਹਸਪਤਾਲ ਵਿਚ ਡਿਊਟੀ 'ਤੇ ਤਾਇਨਾਤ ਡਾਕਟਰਾਂ ਨੇ ਦੱਸਿਆ ਕਿ ਪਲੇਟਲੈੱਟਸ ਕਿੱਟਾਂ ਵੀ ਮੰਗਵਾ ਲਈਆਂ ਗਈਆਂ ਹਨ ਤਾਂ ਕਿ ਇਲਾਜ ਸ਼ੁਰੂ ਹੋਣ ਤਂੋ ਬਾਅਦ ਕਿਸੇ ਵੀ ਪ੍ਰਕਾਰ ਦੀ ਕੋਈ ਦਿੱਕਤ ਪੇਸ਼ ਨਾ ਆਵੇ।
ਦੱਸਣਯੋਗ ਹੈ ਕਿ ਸਿਵਲ ਸਰਜਨ ਦਫਤਰ ਵੱਲੋਂ 26 ਅਕਤੂਬਰ ਨੂੰ ਅਧਿਕਾਰਤ ਅੰਕੜਿਆਂ ਜਿਸ ਵਿਚ ਗੁਰਦਾਸਪੁਰ ਜ਼ਿਲੇ ਵਿਚ 120 ਮਰੀਜ਼ਾਂ ਦੀ ਪੁਸ਼ਟੀ ਕੀਤੀ ਗਈ ਸੀ, ਜਿਸ ਵਿਚ 44 ਮਰੀਜ਼ ਸਿਰਫ ਗੁਰਦਾਸਪੁਰ ਸ਼ਹਿਰ ਦੇ ਹੀ ਸਨ। ਇਸ ਤੋਂ ਪਹਿਲਾਂ ਸਿਵਲ ਹਸਪਤਾਲ ਦੇ ਕਈ ਡਾਕਟਰ ਇਸ ਗੱਲ ਤੋਂ ਅਣਜਾਣ ਸਨ ਕਿ ਹਸਪਤਾਲ ਪਲੇਟਲੈੱਟਸ ਸੈਪਰੇਟਰ ਮਸ਼ੀਨ ਕਰੀਬ ਡੇਢ ਮਹੀਨੇ ਤੋਂ ਆਈ ਹੋਈ ਸੀ ਪਰ ਇਸ ਸਬੰਧੀ ਜਦ ਗੁਰਦਾਸਪੁਰ ਦੇ ਸਿਵਲ ਸਰਜਨ ਰਾਮ ਲਾਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਮਸ਼ੀਨ ਤਾਂ ਹੈ ਪਰ ਉਸ ਨੂੰ ਚਲਾਉਣ ਲਈ ਟਰੇਂਡ ਸਟਾਫ ਨਹੀਂ ਹੈ। ਉਧਰ ਸਿਹਤ ਵਿਭਾਗ ਦੇ ਡਾਇਰੈਕਟਰ ਨਾਲ ਗੱਲ ਕਰਨ 'ਤੇ ਉਨ੍ਹਾਂ ਨੇ ਸਟਾਫ ਦੀ ਕੋਈ ਜ਼ਰੂਰਤ ਨਹੀਂ ਹੋਣ ਦੀ ਗੱਲ ਕਹੀ ਸੀ। ਜਦ ਐੱਸ. ਐੱਮ. ਓ. ਡਾ. ਵਿਜੇ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਮਸ਼ੀਨ ਚਲਾਉਣ ਸਬੰਧੀ ਮਨਜ਼ੂਰੀ ਨਹੀਂ ਹੈ ਪਰ ਮੰਤਰੀ ਦਾ ਕਹਿਣਾ ਸੀ ਕਿ ਮਸ਼ੀਨ ਚਲਾਉਣ ਲਈ ਕਿਸ ਗੱਲ ਦੀ ਮਨਜ਼ੂਰੀ। ਉਨ੍ਹਾਂ ਨੇ ਤੁਰੰਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਡੇਂਗੂ ਦੇ ਪਲੇਟਲੈੱਟਸ ਘੱਟ ਹੋਣ 'ਤੇ ਗੁਰਦਾਸਪੁਰ ਵਾਸੀਆਂ ਨੂੰ ਅੰਮ੍ਰਿਤਸਰ ਜਾਂ ਲੁਧਿਆਣਾ ਵਿਖੇ ਰੈਫਰ ਕਰ ਦਿੱਤਾ ਜਾਂਦਾ ਸੀ ਪਰ ਹੁਣ ਮਸ਼ੀਨ ਗੁਰਦਾਸਪੁਰ ਵਿਚ ਚਾਲੂ ਹੋਣ ਨਾਲ ਗੁਰਦਾਸਪੁਰ ਵਾਸੀਆਂ ਦਾ ਇਲਾਜ ਗੁਰਦਾਸਪੁਰ ਵਿਚ ਹੀ ਸੰਭਵ ਹੋਵੇਗਾ, ਜੋ ਉਨ੍ਹਾਂ ਲਈ ਵਰਦਾਨ ਤੋਂ ਘੱਟ ਨਹੀਂ ਹੋਵੇਗਾ।
ਪਾਵਰਕਾਮ ਦਫਤਰ 'ਚ ਔਰਤ ਨਾਲ ਬਲਾਤਕਾਰ ਦੇ ਮਾਮਲੇ 'ਚ ਲਾਈਨਮੈਨ ਹੋ ਸਕਦੈ ਡਿਸਮਿਸ
NEXT STORY