ਸੰਗਰੂਰ (ਸਿੰਗਲਾ) - ਬੀਤੀ ਸ਼ਾਮ ਸਿਵਲ ਹਸਪਤਾਲ ਸੰਗਰੂਰ ਵਿਖੇ ਆਪਣੇ-ਆਪ ਨੂੰ ਨਰਸ ਤੇ ਡਾਕਟਰ ਦੱਸ ਕੇ ਬੱਚਾ ਚੁੱਕਣ ਆਈ ਔਰਤ ਨੂੰ ਨਵਜੰਮੇ ਬੱਚਿਆਂ ਦੇ ਮਾਪਿਆਂ ਵੱਲੋਂ ਮੌਕੇ ’ਤੇ ਹੀ ਫੜ ਕੇ ਪੁਲਸ ਹਵਾਲੇ ਕਰ ਦਿੱਤਾ ਗਿਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਗਰਮੀ ਦੀਆਂ ਛੁੱਟੀਆਂ 'ਚ ਲੱਖਾਂ ਰੁਪਏ ਜਿੱਤ ਸਕਦੇ ਨੇ ਵਿਦਿਆਰਥੀ! ਇੰਝ ਕਰੋ ਅਪਲਾਈ
ਥਾਣਾ ਸਿਟੀ ਸੰਗਰੂਰ ਵਿਖੇ ਬਿਆਨ ਦਰਜ ਕਰਵਾਉਂਦਿਆ ਹਰਪਾਲ ਸਿੰਘ ਉਰਫ ਗੁਰਲਾਲ ਪੁੱਤਰ ਸੋਹਣ ਸਿੰਘ ਵਾਸੀ ਤਰੰਜੀਖੇੜਾ (ਖਡਿਆਲੀ) ਤੇ ਰੋਹਿਤ ਕੁਮਾਰ ਪੁੱਤਰ ਵਿਜੈ ਕੁਮਾਰ ਵਾਸੀ ਸ਼ੇਖੂਪੁਰਾ ਬਸਤੀ ਨੇੜੇ ਰਾਮਲੀਲਾ ਗਰਾਊਂਡ ਸੰਗਰੂਰ ਨੇ ਦੱਸਿਆ ਕਿ ਉਨ੍ਹਾਂ ਦੇ ਸਿਵਲ ਹਸਪਤਾਲ ਵਿਖੇ ਸੰਗਰੂਰ ਵਿਖੇ ਬੱਚਾ ਪੈਦਾ ਹੋਇਆ ਸੀ ਤੇ ਇਕ ਔਰਤ ਆਪਣੇ ਆਪ ਨੂੰ ਡਾਕਟਰ ਤੇ ਨਰਸ ਦੱਸਦੀ ਉਨ੍ਹਾਂ ਦੇ ਨਵਜੰਮੇ ਬੱਚੇ ਨੂੰ ਖਿਡਾਉਣ ਲੱਗੀ ਅਤੇ ਕਹਿਣ ਲੱਗੀ ਕਿ ਬੱਚੇ ਦਾ ਮੈਡੀਕਲ ਚੈੱਕਅਪ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਜਦੋਂ ਸਾਨੂੰ ਇਸ ’ਤੇ ਸ਼ੱਕ ਹੋਇਆ ਤਾਂ ਅਸੀਂ ਉਸ ਤੋਂ ਬੱਚਾ ਵਾਪਸ ਫੜ ਲਿਆ ਤੇ ਇਹ ਔਰਤ ਚਲੀ ਗਈ ਤੇ ਨਾਲ ਦੂਸਰੇ ਬੱਚੇ ਨੂੰ ਖਿਡਾਉਣ ਲੱਗ ਗਈ ਤੇ ਫਿਰ ਕੁਝ ਸਮੇਂ ਬਾਅਦ ਦੂਜੇ ਵਾਰਡ ਵਿਚ ਚਲੀ ਗਈ ਜਿੱਥੇ ਉਸ ਨੇ ਹਰਪਾਲ ਸਿੰਘ ਉਰਫ ਗੁਰਲਾਲ ਪੁੱਤਰ ਸੋਹਣ ਸਿੰਘ ਦੇ ਬੱਚੇ ਨੂੰ ਗੋਦੀ ਚੁੱਕ ਲਿਆ ਤੇ ਆਪਣੇ ਆਪ ਨੂੰ ਨਰਸ ਦੱਸਦੇ ਇਸ ਬੱਚੇ ਨੂੰ ਦੂਸਰੇ ਕੈਬਿਨ ਵਿਚ ਮੈਡੀਕਲ ਜਾਂਚ ਕਰਵਾਉਣ ਦਾ ਬਹਾਨਾ ਲਗਾ ਕੇ ਲਿਜਾਣ ਲੱਗੀ।
ਇਹ ਖ਼ਬਰ ਵੀ ਪੜ੍ਹੋ - ਬੁਢਾਪਾ ਪੈਨਸ਼ਨ 'ਚ ਵਾਧੇ ਦੀ ਤਿਆਰੀ! ਹਰ ਮਹੀਨੇ ਮਿਲਣਗੇ 2500 ਰੁਪਏ
ਜਦੋਂ ਉਨ੍ਹਾਂ ਨੂੰ ਵੀ ਇਸ ’ਤੇ ਸ਼ੱਕ ਹੋਇਆ ਤਾਂ ਉਨ੍ਹਾਂ ਵੱਲੋਂ ਸਵਾਲ ਜਵਾਬ ਕਰਨ ’ਤੇ ਇਹ ਔਰਤ ਇੱਕਦਮ ਘਬਰਾ ਗਈ ਤੇ ਕਿਸੇ ਵੀ ਗੱਲ ਦਾ ਜਵਾਬ ਨਹੀਂ ਦੇ ਰਹੀ ਸੀ ਅਤੇ ਮੌਕੇ ’ਤੇ ਵਾਰਡ ਦੇ ਲੋਕ ਇਕੱਠੇ ਹੋ ਗਏ ਤੇ ਇਸ ਔਰਤ ਨੂੰ ਮੌਕੇ ’ਤੇ ਕਾਬੂ ਕਰ ਲਿਆ ਤੇ ਪੁਲਸ ਹਵਾਲੇ ਕਰ ਦਿੱਤਾ। ਇਸ ਸਬੰਧੀ ਥਾਣਾ ਸਿਟੀ ਸੰਗਰੂਰ ਵਿਖੇ ਮੁਕੱਦਮਾ ਨੰਬਰ 108 ਧਾਰਾ 137 (2) ਬੀ.ਐੱਨ.ਐੱਸ. ਦੇ ਤਹਿਤ ਸੁਮਿਤੀ ਪਤਨੀ ਅਜੇ ਵਾਸੀ ਸਲੇਮ ਟਾਬਰੀ ਲੁਧਿਆਣਾ ਦੇ ਖਿਲਾਫ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜੱਥੇਦਾਰ ਗੜਗੱਜ ਨੇ ਜੱਥੇਦਾਰ ਧਿਆਨ ਸਿੰਘ ਮੰਡ ਨਾਲ ਕੀਤੀ ਮੁਲਾਕਾਤ, ਜਾਣਿਆ ਹਾਲ
NEXT STORY