ਨਵੀਂ ਦਿੱਲੀ (ਨਵੋਦਿਆ ਟਾਈਮਜ਼)– ਦਿੱਲੀ ਸਰਕਾਰ ਤੋਂ ਪੈਨਸ਼ਨ ਹਾਸਲ ਕਰਨ ਵਾਲੇ ਬਜ਼ੁਰਗਾਂ ਤੇ ਦਿਵਿਆਂਗਾਂ ਲਈ ਖ਼ੁਸ਼ਖਬਰੀ ਹੈ। ਸਮਾਜ ਕਲਿਆਣ ਵਿਭਾਗ ਇਨ੍ਹਾਂ ਦੀ ਪੈਨਸ਼ਨ ਵਿਚ 500 ਰੁਪਏ ਦਾ ਵਾਧਾ ਕਰਨ ਦਾ ਕੈਬਨਿਟ ਨੋਟ ਤਿਆਰ ਕਰ ਰਿਹਾ ਹੈ। ਸਮਾਜ ਕਲਿਆਣ ਵਿਭਾਗ ਦੇ ਸਕੱਤਰ ਵਿਨੋਦ ਪੀ. ਕਾਵਲੇ ਨੇ ਦੱਸਿਆ ਕਿ ਕੈਬਨਿਟ ਨੋਟ ਤਿਆਰ ਕਰਨ ਦੀ ਪ੍ਰਕਿਰਿਆ ਆਖਰੀ ਪੜਾਅ ’ਚ ਹੈ।
ਇਹ ਖ਼ਬਰ ਵੀ ਪੜ੍ਹੋ - ਲਓ ਜੀ! ਪੰਜਾਬ 'ਚ ਇਕ ਹੋਰ ਛੁੱਟੀ ਦਾ ਐਲਾਨ
ਦਿੱਲੀ ’ਚ ਇਸ ਵੇਲੇ 4 ਲੱਖ 60 ਹਜ਼ਾਰ ਬਜ਼ੁਰਗਾਂ ਨੂੰ ਓਲਡ ਏਜ ਤੇ 1 ਲੱਖ 35 ਹਜ਼ਾਰ ਦਿਵਿਆਂਗਾਂ ਨੂੰ ਮਾਸਿਕ ਪੈਨਸ਼ਨ ਮਿਲਦੀ ਹੈ। ਇਸ ਨਾਲ ਸਰਕਾਰ ਨੂੰ ਇਕ ਵਿੱਤੀ ਸਾਲ ’ਚ 500 ਕਰੋੜ ਰੁਪਏ ਵਾਧੂ ਖਰਚ ਕਰਨੇ ਪੈਣਗੇ। ਬਜ਼ੁਰਗ ਅਵਸਥਾ ਆਰਥਿਕ ਸਹਾਇਤਾ ਯੋਜਨਾ ਤਹਿਤ 60-69 ਸਾਲ ਦੇ ਉਮਰ ਵਰਗ ਦੇ ਗਰੀਬ ਬਜ਼ੁਰਗਾਂ ਨੂੰ 2000 ਰੁਪਏ ਪ੍ਰਤੀ ਮਹੀਨਾ ਤੋਂ ਵਧਾ ਕੇ 2500 ਰੁਪਏ ਪ੍ਰਤੀ ਮਹੀਨਾ ਦੀ ਰਕਮ ਦਿੱਤੀ ਜਾਵੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਿਸ ਇੰਗਲੈਂਡ ਨੇ ਅੱਧ-ਵਿਚਾਲੇ ਛੱਡਿਆ ਮਿਸ ਵਰਲਡ ਦਾ ਮੁਕਾਬਲਾ, ਦੱਸੀ ਇਹ ਵਜ੍ਹਾ
NEXT STORY