ਹੁਸ਼ਿਆਰਪੁਰ, (ਘੁੰਮਣ)- ਸਰਕਾਰ ਵੱਲੋਂ ਆਮ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦੇਣ ਲਈ ਸਮੇਂ-ਸਮੇਂ ’ਤੇ ਆਪਣੀ ਵਚਨਬੱਧਤਾ ਦੁਹਰਾਈ ਜਾਂਦੀ ਹੈ ਤਾਂ ਕਿ ਲੋਕਾਂ ਦਾ ਘੱਟ ਪੈਸਿਆਂ ’ਚ ਸਹੀ ਇਲਾਜ ਹੋ ਸਕੇ। ਪਰ ਇਸਦੇ ਉਲਟ ਜ਼ਿਲੇ ਦੇ ਸਿਵਲ ਹਸਪਤਾਲ ਹੁਸ਼ਿਆਰਪੁਰ ਦੀ ਹਾਲਤ ਐਨੀ ਮਾਡ਼ੀ ਹੈ ਕਿ ਮਰੀਜ਼ਾਂ ਨੂੰ ਮੁਢਲੀਆਂ ਸਹੂਲਤਾਂ ਵੀ ਨਹੀਂ ਮਿਲ ਰਹੀਆਂ। ਹਸਪਤਾਲ ਦੇ ਅੰਦਰ ਜਾਣ ਤੋਂ ਪਹਿਲਾਂ ਬਰਸਾਤਾਂ ਦੇ ਦਿਨਾਂ ’ਚ ਸਿਵਲ ਹਸਪਤਾਲ ਦੇ ਮੇਨ ਗੇਟ ’ਤੇ ਦਾਖ਼ਲੇ ਸਮੇਂ ਹੀ ਇਸ ਦੇ ਹਾਲਾਤਾਂ ਬਾਰੇ ਪਤਾ ਲੱਗ ਜਾਂਦਾ ਹੈ। ਮੁੱਖ ਗੇਟ ’ਤੇ ਐਨਾ ਪਾਣੀ ਖਡ਼੍ਹਾ ਹੋ ਜਾਂਦਾ ਹੈ ਕਿ ਲੋਕਾਂ ਨੂੰ ਹਸਪਤਾਲ ਦੇ ਅੰਦਰ ਤੇ ਬਾਹਰ ਜਾਣ ਲਈ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।

ਜਦਕਿ ਮੈਡੀਸਨ ਦੀਆਂ ਦੁਕਾਨਾਂ ਹਸਪਤਾਲ ਦੇ ਗੇਟ ਦੇ ਬਿਲਕੁਲ ਸਾਹਮਣੇ ਹਨ ਅਤੇ ਦਵਾਈਆਂ ਲੈਣ ਲਈ ਮਰੀਜ਼ਾਂ ਤੇ ਨਾਲ ਆਏ ਪਰਿਵਾਰਕ ਮੈਂਬਰਾਂ ਦਾ ਆਉਣਾ-ਜਾਣਾ ਬਣਿਆ ਰਹਿੰਦਾ ਹੈ। ਇਥੇ ਹੀ ਬੱਸ ਨਹੀਂ ਜਦੋਂ ਹਸਪਤਾਲ ਦੇ ਅੰਦਰ ਜਾ ਕੇ ਦੇਖਿਆ ਗਿਆ ਤਾਂ ਹੱਡੀਆਂ ਦੇ ਵਾਰਡ ਦੇ ਹਾਲਾਤ ਦੇਖ ਕੇ ਇਕ ਵਾਰ ਅਜਿਹਾ ਲੱਗਦਾ ਹੈ ਕਿ ਇਹ ਹਸਪਤਾਲ ਦਾ ਵਾਰਡ ਨਹੀਂ ਕੋਈ ਸਵਿਮਿੰਗ ਪੂਲ ਹੋਵੇ। ਹੱਡੀਆਂ ਵਾਲੇ ਵਾਰਡ ’ਚ ਜਿਥੇ ਕਾਫੀ ਮਰੀਜ਼ ਦਾਖ਼ਲ ਹਨ, ਉਨ੍ਹਾਂ ਦੇ ਕਮਰਿਆਂ ’ਚ ਬੈੱਡਾਂ ਹੇਠ ਬਾਰਿਸ਼ ਦਾ ਪਾਣੀ ਇਸ ਤਰ੍ਹਾਂ ਘੁੰਮ ਰਿਹਾ ਹੈ ਕਿ ਮਰੀਜ਼ਾਂ ਲਈ ਹੇਠਾਂ ਪੈਰ ਰੱਖਣਾ ਵੀ ਮੁਸ਼ਕਲ ਹੋਇਆ ਪਿਆ ਹੈ। ਮਰੀਜ਼ਾਂ ਨੂੰ ਠੀਕ ਕਰਨ ਵਾਲਾ ਇਹ ਹਸਪਤਾਲ ਖੁਦ ਹੀ ਬੀਮਾਰੀਆਂ ਵੰਡ ਰਿਹਾ ਹੈ। ਜਿਥੋਂ ਲੋਕ ਠੀਕ ਹੋਣ ਦੀ ਬਜਾਏ ਹੋਰ ਵੀ ਬੀਮਾਰ ਹੋ ਕੇ ਨਿੱਕਲਦੇ ਹਨ।
ਕੀ ਕਹਿੰਦੇ ਹਨ ਮਰੀਜ਼ : ਕਈ ਮਰੀਜ਼ ਤੇ ਉਨ੍ਹਾਂ ਦੇ ਨਾਲ ਆਏ ਲੋਕਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਹੱਡੀਆਂ ਦੇ ਵਾਰਡ ਵਿਚ ਦਾਖ਼ਲ ਮਰੀਜ਼ਾਂ ਦੀਆਂ ਜ਼ਿਆਦਾਤਰ ਲੱਤਾਂ ਜਾਂ ਬਾਹਾਂ ਦੀਆਂ ਹੱਡੀਆਂ ਪਹਿਲਾਂ ਹੀ ਟੁੱਟੀਆਂ ਹੁੰਦੀਆਂ ਹਨ ਤੇ ਅਜਿਹੇ ਹਲਾਤਾਂ ’ਚ ਫਿਸਲ ਕੇ ਡਿੱਗ ਜਾਣ ਦਾ ਹੋਰ ਵੀ ਡਰ ਬਣ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਲਈ ਤਾਂ ਇਥੇ ਖਡ਼੍ਹੇ ਹੋਣਾ ਵੀ ਮੁਸ਼ਕਲ ਹੋਇਆ ਪਿਆ ਹੈ। ਪਰ ਕੋਈ ਵੀ ਸਾਡੀ ਸਾਰ ਨਹੀਂ ਲੈ ਰਿਹਾ। ਉਹ ਦੁਖੀ ਮਨ ਨਾਲ ਸਰਕਾਰ ਤੇ ਹਸਪਤਾਲ ਦੇ ਪ੍ਰਸ਼ਾਸਨ ਨੂੰ ਕੋਸ ਰਹੇ ਸਨ।
ਕੀ ਕਹਿੰਦੇ ਹਨ ਸਿਵਲ ਸਰਜਨ : ਜਦੋਂ ਹਸਪਤਾਲ ਦੇ ਕਮਰਿਆਂ ਅੰਦਰ ਘੁੰਮ ਰਹੇ ਮੀਂਹ ਦੇ ਪਾਣੀ ਸਬੰਧੀ ਸਿਵਲ ਸਰਜਨ ਡਾ. ਰੇਣੂ ਸੂਦ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਮੇਰੇ ਧਿਆਨ ਵਿਚ ਨਹੀਂ ਹੈ, ਐੱਸ. ਐੱਮ. ਓ. ਨੇ ਮੈਨੂੰ ਜਾਣਕਾਰੀ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਮੈਂ ਹੁਣੇ ਐੱਸ. ਐੱਮ. ਓ. ਨਾਲ ਗੱਲ ਕਰਕੇ ਉਥੇ ਦੀ ਕੀ ਪੁਜ਼ੀਸ਼ਨ ਹੈ, ਇਸ ਸਮੱਸਿਆ ਦਾ ਹੱਲ ਕਰਵਾ ਦੇਵਾਂਗੇ।
ਛੱਪਡ਼ ’ਚ ਮਰੀਆਂ ਮੱਛੀਆਂ, ਲੋਕਾਂ ਨੂੰ ਸਾਹ ਲੈਣਾ ਹੋਇਆ ਮੁਸ਼ਕਲ
NEXT STORY