ਬਠਿੰਡਾ(ਸੁਖਵਿੰਦਰ)-ਪਿੰਡ ਮਹਿਤਾ ਦੇ ਛੱਪਡ਼ ’ਚ ਵੱਡੀ ਗਿਣਤੀ ’ਚ ਮੱਛੀਆਂ ਮਰਨ ਕਾਰਨ ਆਸ-ਪਾਸ ਦੇ ਇਲਾਕਿਆਂ ’ਚ ਬਦਬੂ ਫੈਲ ਗਈ ਹੈ ਜਿਸ ਕਾਰਨ ਪਿੰਡ ਦੇ ਲੋਕਾਂ ਨੂੰ ਸਾਹ ਲੈਣਾ ਮੁਸ਼ਕਲ ਹੋ ਗਿਆ ਹੈ। ਪਤਾ ਲੱਗਾ ਹੈ ਕਿ ਪਿੰਡ ਦੇ ਛੱਪਡ਼ ’ਚ ਮੱਛੀਆਂ ਛੱਡੀਆਂ ਗਈਆਂ ਹਨ ਪਰ ਪਾਣੀ ਗੰਦਾ ਹੋਣ ਕਾਰਨ ਮੱਛੀਆਂ ਲਗਾਤਾਰ ਮਰ ਰਹੀਆਂ ਹਨ। ਲੋਕਾਂ ਵੱਲੋਂ ਘਰਾਂ ਦਾ ਸਾਰਾ ਗੰਦਾ ਪਾਣੀ ਛੱਪਡ਼ ਵਿਚ ਹੀ ਸੁੱਟਿਆ ਜਾ ਰਿਹਾ ਹੈ, ਜਿਸ ਕਾਰਨ ਪਾਣੀ ਬਹੁਤ ਗੰਦਾ ਹੋ ਗਿਆ ਹੈ। ਮਾਹਰਾਂ ਅਨੁਸਾਰ ਗੰਦੇ ਪਾਣੀ ਵਿਚ ਆਕਸੀਜਨ ਦੀ ਕਮੀ ਹੋ ਜਾਂਦੀ ਹੈ ਜਿਸ ਕਾਰਨ ਮੱਛੀਆਂ ਨੂੰ ਲੋਡ਼ ਮੁਤਾਬਕ ਆਕਸੀਜਨ ਨਹੀਂ ਮਿਲਦੀ। ਇਸ ਕਾਰਨ ਮੱਛੀਆਂ ਮਰਨ ਲੱਗੀਆਂ ਹਨ। ਕੁਝ ਸਮਾਂ ਪਹਿਲਾ ਹੀ ਇਸ ਛੱਪਡ਼ ’ਚ ਮੱਛੀਆਂ ਮਰ ਗਈਆਂ ਸੀ। ਮਰੀਆਂ ਹੋਈਆਂ ਮੱਛੀਆਂ ਨੂੰ ਛੱਪਡ਼ ’ਚੋਂ ਨਾ ਕੱਢਣ ਕਾਰਨ ਉਨ੍ਹਾਂ ਦੀ ਬਦਬੂ ਆਸ-ਪਾਸ ਦੇ ਇਲਾਕਿਆਂ ਵਿਚ ਫੈਲ ਰਹੀ ਹੈ ਜਿਸ ਕਾਰਨ ਲੋਕ ਪ੍ਰੇਸ਼ਾਨ ਹਨ। ਲੋਕਾਂ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਇਸ ਸਮੱਸਿਆ ਨਾਲ ਜਲਦ ਤੋਂ ਜਲਦ ਰਾਹਤ ਦਿਵਾਈ ਜਾਵੇ।
ਕੀ ਕਹਿਣੈ ਸਰਪੰਚ ਦਾ
ਸਰਪੰਚ ਗੁਰਮੇਲ ਕੌਰ ਦੇ ਪਤੀ ਅਮਰਜੀਤ ਸਿੰਘ ਨੇ ਦੱਸਿਆ ਕਿ ਗਰਮੀ ਕਾਰਨ ਮੱਛੀਆਂ ਮਾਰ ਰਹੀਆਂ ਹਨ ਜਿਸ ਕਾਰਨ ਆਸ-ਪਾਸ ਦੇ ਲੋਕਾਂ ਨੂੰ ਦਿੱਕਤਾਂ ਆ ਰਹੀਆਂ ਹਨ। ਇਸ ਸਬੰਧ ’ਚ ਸਬੰਧਿਤ ਠੇਕੇਦਾਰ ਨੂੰ ਜ਼ਰੂਰੀ ਦਿਸ਼ਾ ਨਿਰਦੇਸ਼ ਦਿੱਤੇ ਜਾਣਗੇ।
ਨਸ਼ੇ ਦੇ ਟੀਕੇ ਨੇ ਬੁਝਾਇਅਾ ਇਕ ਹੋਰ ਘਰ ਦਾ ਚਿਰਾਗ
NEXT STORY