ਤਰਨਤਾਰਨ (ਰਮਨ) — ਵਿਜੀਲੈਂਸ ਵਿਭਾਗ ਵੱਲੋਂ ਤਰਨਤਾਰਨ ਦੇ ਸਿਵਲ ਸਰਜਨ ਦੇ ਪੀ. ਏ. ਨੂੰ ਉਸ ਦੇ ਦਫਤਰ 'ਚੋਂ ਰੰਗੇ ਹੱਥੀ ਰਿਸ਼ਵਤ ਲੈਂਦੇ ਹੋਏ ਕਾਬੂ ਕੀਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਵਿਜੀਲੈਂਸ ਨੂੰ ਸੂਚਨਾ ਮਿਲੀ ਸੀ ਕਿ ਕਿਸੇ ਲੜਾਈ-ਝਗੜੇ ਦੇ ਕੇਸ ਦੇ ਸਬੰਧ 'ਚ ਲੱਗੀ ਧਾਰਾ ਵਿਚ ਬਦਲਾਅ ਕਰਨ ਲਈ ਸਿਵਲ ਸਰਜਨ ਦੇ ਪੀ. ਏ. ਹਰਸਿਮਰਤ ਸਿੰਘ ਖਹਿਰਾ ਨੇ ਇਕ ਵਿਅਕਤੀ ਤੋਂ 45 ਹਜ਼ਾਰ ਦੀ ਰਿਸ਼ਵਤ ਮੰਗੀ ਸੀ। ਇਸੇ ਦੌਰਾਨ ਅੱਜ ਜਦੋਂ ਸ਼ਿਕਾਇਤ ਕਰਤਾ ਵਿਅਕਤੀ ਪੀ. ਏ. ਨੂੰ 10 ਹਜ਼ਾਰ ਰੁਪਏ ਦੇਣ ਲਈ ਉਸ ਦੇ ਦਫਤਰ 'ਚ ਗਿਆ ਤਾਂ ਵਿਜੀਲੈਂਸ ਵਿਭਾਗ ਦੀ ਡੀ. ਐੱਸ. ਪੀ. ਕੁਲਦੀਪ ਕੌਰ ਦੀ ਅਗਵਾਈ 'ਚ ਇੰਸਪੈਕਟਰ ਗੁਰਜਿੰਦਰ ਸਿੰਘ ਢਿੱਲੋਂ ਨੇ ਛਾਪਾ ਮਾਰ ਕੇ ਪੀ. ਏ. ਰਿਸ਼ਵਤ ਲੈਂਦੇ ਰੰਗੀ ਹੱਥੀ ਕਾਬੂ ਕਰ ਲਿਆ।
ਪਤੀ ਪਤਨੀ ਸਮੇਤ ਤਿੰਨ ਵਿਅਕਤੀਆਂ ਤੋਂ 76 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ
NEXT STORY