ਈਟਾਨਗਰ- ਅਰੁਣਾਚਲ ਪ੍ਰਦੇਸ਼ ਦੇ ਅੰਜਾਵ ਜ਼ਿਲ੍ਹੇ 'ਚ ਕਾਹੋ ਪਿੰਡ ਕੋਲ ਲਗਭਗ ਇਕ ਹਫ਼ਤੇ ਪਹਿਲਾਂ ਜੰਗਲ 'ਚ ਲੱਗੀ ਅੱਗ ਨੂੰ ਭਾਰਤੀ ਫ਼ੌਜ ਨੇ ਬੁਝਾ ਦਿੱਤੀ ਹੈ। ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਭਾਰਤੀ ਫ਼ੌਜ ਦੇ ਸਪੀਅਰ ਕੋਰ ਨੇ ਸੋਸ਼ਲ ਮੀਡੀਆ 'ਤੇ ਦੱਸਿਆ ਕਿ ਲੋਹਿਤ ਨਦੀ ਦੇ ਪੱਛਮੀ ਕਿਨਾਰੇ 'ਤੇ ਭਾਰਤ-ਚੀਨ ਸਰਹੱਦ ਨੇੜੇ ਅੱਗ ਲੱਗ ਗਈ ਸੀ। ਉਸ ਨੇ ਦੱਸਿਆ ਕਿ ਸਪੀਅਰ ਕੋਰ ਦੇ ਫ਼ੌਜੀਆਂ ਨੇ ਭਾਰਤੀ ਹਵਾਈ ਫ਼ੌਜ ਨਾਲ ਮਿਲ ਕੇ ਤੇਜ਼ੀ ਨਾਲ ਕਾਰਵਾਈ ਕੀਤੀ ਅਤੇ ਜੰਗਲ ਦੀ ਅੱਗ ਨੂੰ ਸਫ਼ਲਤਾਪੂਰਵਕ ਬੁਝਾ ਦਿੱਤਾ, ਜਿਸ ਨਾਲ ਜਾਨ-ਮਾਲ ਦਾ ਕੋਈ ਨੁਕਸਾਨ ਨਹੀਂ ਹੋਇਆ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦਾਅਵਾ ਕੀਤਾ ਕਿ 21 ਜਨਵਰੀ ਨੂੰ ਅਸਲ ਕੰਟਰੋਲ ਰੇਖਾ (ਐੱਲਓਸੀ) ਦੇ ਦੂਜੇ ਪਾਸੇ ਅੱਗ ਲੱਗ ਗਈ ਸੀ, ਜੋ 27 ਜਨਵਰੀ ਨੂੰ ਭਾਰਤੀ ਖੇਤਰ 'ਚ ਪਹੁੰਚ ਗਈ ਅਤੇ ਉਸ ਨੇ ਐੱਲਏਸੀ ਦੇ ਨੇੜੇ ਕਾਹੋ, ਸ਼ੇਰੂ ਖੇਤਰ ਅਤੇ ਮਦਨ ਰਿਜ ਨੂੰ ਆਪਣੀ ਲਪੇਟ 'ਚ ਲੈ ਲਿਆ।
ਅਧਿਕਾਰੀ ਨੇ ਦੱਸਿਆ ਕਿ ਅੱਗ ਲੱਗਣ ਦੇ ਸਹੀ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਹੈ ਪਰ ਉਸ ਦੀ ਲਪੇਟ 'ਚ ਆਉਣ ਨਾਲ ਲਗਭਗ 4,50,000 ਵਰਗ ਮੀਟਰ ਦਾ ਖੇਤਰ ਨਸ਼ਟ ਹੋ ਗਿਆ ਹੈ। ਇਸ ਵਿਚ, ਰੱਖਿਆ ਅਧਿਕਾਰੀ ਨੇ ਦੱਸਿਆ ਕਿ ਭਾਰਤੀ ਫ਼ੌਜ ਨੇ ਰਾਜ ਦੇ ਸ਼ਿ-ਯੋਮੀ ਜ਼ਿਲ੍ਹੇ ਦੇ ਮੇਚੁਖਾ 'ਚ ਟੋਂਗਕੋਰਲਾ 'ਚ ਜੰਗਲ 'ਚ ਲੱਗੀ ਇਕ ਹੋਰ ਅੱਗ 'ਤੇ ਕਾਬੂ ਪਾ ਲਿਆ ਹੈ। ਰੱਖਿਆ ਮੰਤਰਾਲਾ ਦੇ ਪੀਆਰਓ ਲੈਫਟੀਨੈਂਟ ਕਰਨਲ ਮਹੇਂਦਰ ਰਾਵਤ ਨੇ ਦੱਸਿਆ ਕਿ ਇਕ ਜ਼ਮੀਨ ਮਾਲਕ ਵਲੋਂ ਮਦਦ ਦੀ ਅਪੀਲ ਕੀਤੇ ਜਾਣ 'ਤੇ ਤੁਰੰਤ ਪ੍ਰਤੀਕਿਰਿਆ ਦਲ ਨੇ ਕਠਿਨ ਭੂਮੀ ਅਤੇ ਮੌਸਮ ਦੀ ਪ੍ਰਤੀਕੂਲ ਸਥਿਤੀ ਤੋਂ ਬਾਅਦ ਵੀ ਆਪਸੀ ਤਾਲਮੇਲ ਨਾਲ ਅੱਗ ਬੁਝਾਊ ਮੁਹਿੰਮ ਚਲਾਈ। ਅਧਿਕਾਰੀ ਨੇ ਕਿਹਾ ਕਿ ਟੀਮ ਨੇ ਅੱਗ 'ਤੇ ਕਾਬੂ ਪਾ ਲਿਆ, ਜਿਸ ਨਾਲ ਜਾਨ-ਮਾਲ ਅਤੇ ਨੇੜੇ-ਤੇੜੇ ਦੇ ਜੰਗਲ ਨੂੰ ਸੰਭਾਵਿਤ ਨੁਕਸਾਨ ਤੋਂ ਬਚਾਇਆ ਜਾ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਬੇਜ਼ੁਬਾਨ ਲਈ ਬੇਮਿਸਾਲ ਪਿਆਰ ! ਪਾਲਤੂ ਕੁੱਤੇ ਨੂੰ ਆਸਟ੍ਰੇਲੀਆ ਲਿਜਾਣ ਲਈ ਜੋੜੇ ਨੇ ਖ਼ਰਚੇ 15 ਲੱਖ
NEXT STORY