ਚੰਡੀਗੜ੍ਹ (ਬਿਊਰੋ) : ਕਾਲਜ ਆਫ ਇੰਜੀਨੀਅਰਿੰਗ ਸੀ. ਜੀ. ਸੀ. ਲਾਂਡਰਾ ਦੀ ਟੀਮ ਸੇਵੀਅਰਜ਼ ਨੇ ਨੋਡਲ ਸੈਂਟਰ ਪੀ.ਆਈ.ਈ.ਟੀ., ਹਰਿਆਣਾ ਵਿਖੇ ਕਰਵਾਈ ਟੋਏਕੈਥਾੱਨ-2022 ’ਚ ਹਿੱਸਾ ਲਿਆ ਅਤੇ ਵਿਸ਼ੇਸ਼ ਪ੍ਰਦਰਸ਼ਨ ਕਰਦਿਆਂ ਪ੍ਰੋਗਰਾਮ ਦੇ ਗ੍ਰੈਂਡ ਫਿਨਾਲੇ ’ਚ ਪਹੁੰਚ ਕੇ ਪਹਿਲਾ ਸਥਾਨ ਹਾਸਲ ਕੀਤਾ। ਇਸ ਵਿਸ਼ੇਸ਼ ਮੌਕੇ ਐੱਚ.ਈ.ਆਈਜ਼. ਸ਼੍ਰੇਣੀ ’ਚ 50 ਤੋਂ ਵੱਧ ਸੰਸਥਾਵਾਂ ਨੇ ਹਿੱਸਾ ਲਿਆ। ਇਨ੍ਹਾਂ ’ਚੋਂ ਸੀ.ਜੀ.ਸੀ. ਲਾਂਡਰਾ ਵਿਖੇ ਸੀ.ਐੱਸ.ਈ. (ਸਮੈਸਟਰ 8ਵਾਂ) ਦੇ ਵਿਿਦਆਰਥੀ ਸ਼ੁਭਮ ਸ਼ਰਮਾ, ਸਾਰਥਿਕ ਗਰਗ, ਸ਼ਸ਼ਾਂਕ ਸ਼ਰਮਾ ਅਤੇ ਸਿਮਰਨ ਗੁਪਤਾ ਨੇ ‘ਨਿੰਬਲ ਵਿੱਟਡ ਹਾਈਡ ਐਂਡ ਸੀਕ’ ਨਾਮੀ ਕਾਢ ਨਾਲ ਸਾਰੀਆਂ ਸੰਸਥਾਵਾਂ ਨੂੰ ਪਛਾੜਦਿਆਂ ਚੋਟੀ ਦੇ ਸਥਾਨ ’ਤੇ ਕਬਜ਼ਾ ਕੀਤਾ। ਜੇਤੂ ਟੀਮ ਨੂੰ 25000 ਰੁਪਏ ਦੇ ਨਕਦ ਇਨਾਮ, ਪ੍ਰਸ਼ੰਸਾ ਪੱਤਰ ਅਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਜੇਤੂ ਵਿਿਦਆਰਥੀਆਂ ਵੱਲੋਂ ਵਿਕਸਿਤ ਕੀਤੀ ਇਹ ਨਵੀਨਤਾਕਾਰੀ ਗੇਮ ਨੇਤਰਹੀਣ, ਸੁਣਨ ਅਤੇ ਬੋਲਣ ਤੋਂ ਅਸਮਰੱਥ ਬੱਚਿਆਂ ਨੂੰ ਲੁਕਣ ਮੀਚੀ ਖੇਡਣ ਦਾ ਇਕ ਅਨੋਖਾ ਤਰੀਕਾ ਪ੍ਰਦਾਨ ਕਰਦੀ ਹੈ।
ਦੋ ਯੰਤਰਾਂ ਵਾਲੇ ਇਸ ਪ੍ਰੋਟੋਟਾਈਪ ’ਚ ਇਕ ਵਿਸ਼ੇਸ਼ ਲੌਕਟ ਲੱਗਾ ਹੁੰਦਾ ਹੈ, ਜਿਸ ’ਚ ਇਕ ਸਮਾਰਟ ਕੈਮਰਾ ਫਿੱਟ ਕੀਤਾ ਹੰੁਦਾ ਹੈ, ਜੋ ਛਿਪੇ ਹੋਏ ਲੋਕਾਂ ਦਾ ਪਤਾ ਲਗਾਉਣ ਲਈ ਲੱਭਣ ਵਾਲੇ ਸਾਧਕ ਵੱਲੋਂ ਪਹਿਿਨਆ ਜਾਂਦਾ ਹੈ। ਇਸੇ ਤਰ੍ਹਾਂ ਇਕ ਡਿਜੀਟਲ ਬੈਂਡ ਵਾਲਾ ਯੰਤਰ ਵੀ ਇਸ ਗੇਮ ’ਚ ਫਿੱਟ ਕੀਤਾ ਗਿਆ ਹੈ, ਜੋ ਛਿਪੇ ਹੋਏ ਲੋਕਾਂ ਵੱਲੋਂ ਪਾਇਆ ਜਾਂਦਾ ਹੈ ਅਤੇ ਲੱਭੇ ਜਾਣ ’ਤੇ ਉਹ ਬੈਂਡ ਵਾਈਬ੍ਰੇਟ ਕਰਦਾ ਹੈ। ਸੀ. ਜੀ. ਸੀ. ਲਾਂਡਰਾ ਦੀ ਟੀਮ ਨੂੰ ਅੰਤਿਮ ਪ੍ਰੋਟੋਟਾਈਪ ਡਿਸਪਲੇਅ ਰਾਊਂਡ ਲਈ ਸ਼ਾਰਟਲਿਸਟ ਕੀਤੇ ਜਾਣ ਤੋਂ ਪਹਿਲਾਂ ਤਿੰਨ ਮੁਲਾਂਕਣ ਪੜਾਵਾ, ਸਲਾਹ ਮਸ਼ਵਰਾ ਸੈਸ਼ਨਾਂ ’ਚੋਂ ਲੰਘਣਾ ਪਿਆ, ਜਿਥੇ ਉਨ੍ਹਾਂ ਨੇ ‘ਨਿੰਬਲ ਵਿੱਟਡ ਹਾਈਡ ਐਂਡ ਸੀਕ’ ਗੇਮ ਦਾ ਅੰਤਿਮ ਪ੍ਰੋਟੋਟਾਈਪ ਵਿਕਸਿਤ ਕਰਨ ਲਈ ਲਗਾਤਾਰ 36 ਘੰਟੇ ਤੱਕ ਕੰਮ ਕੀਤਾ।
ਆਪਣੀ ਟੀਮ ਦੀ ਜਿੱਤ ’ਤੇ ਖੁਸ਼ੀ ਪ੍ਰਗਟ ਕਰਦਿਆਂ ਸ਼ੁਭਮ ਨੇ ਕਿਹਾ ਕਿ ਸਾਨੂੰ ਇਸ ਮੁਕਾਬਲੇ ਨੂੰ ਜਿੱਤਣ ’ਤੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ। ਅਸੀਂ ਆਪਣੇ ਕਾਲਜ ਸੀ.ਜੀ.ਸੀ. ਲਾਂਡਰਾ, ਏ.ਸੀ.ਆਈ.ਸੀ. ਰਾਈਜ਼ ਅਤੇ ਨਾਲ ਹੀ ਸਾਰੇ ਸਲਾਹਕਾਰਾਂ ਨੂੰ ਸਾਡੀ ਸਹਾਇਤਾ ਕਰਨ, ਸੁਵਿਧਾਵਾਂ ਅਤੇ ਸਾਡਾ ਮਾਰਗਦਰਸ਼ਨ ਕਰਨ ਲਈ ਧੰਨਵਾਦ ਕਰਦੇ ਹਾਂ। ਇਨ੍ਹਾਂ ਸਾਰਿਆਂ ਦੇ ਸਾਥ ਨਾਲ ਹੀ ਸਾਨੂੰ ਇਸ ਨਵੀਨਤਾਕਾਰੀ ਗੇਮ ਆਈਡੀਆ ਨੂੰ ਪੂਰਾ ਕਰਨ ’ਚ ਸਹਾਇਤਾ ਮਿਲੀ। ‘ਨਿੰਬਲ ਵਿੱਟਡ ਹਾਈਡ ਐਂਡ ਸੀਕ’ ਗੇਮ ਦਾ ਵਿਚਾਰ ਸਾਡੇ ਵੱਲੋਂ ਵਿਕਲਾਂਗ ਬੱਚਿਆਂ ਦੇ ਐੱਨ.ਜੀ.ਓਜ਼ ਦੇ ਸਾਡੇ ਵੱਲੋਂ ਕੀਤੇ ਦੌਰਿਆਂ ਤੋਂ ਆਇਆ ਹੈ। ਇਨ੍ਹਾਂ ਵਿਸ਼ੇਸ਼ ਦੌਰਿਆਂ ਦੌਰਾਨ ਅਸੀਂ ਅਨੁਭਵ ਕੀਤਾ ਕਿ ਬੱਚਿਆਂ ਨੂੰ ਸਾਧਾਰਨ ਖੇਡ ਖੇਡਣ ਜਾਂ ਮਨੋਰੰਜਕ ਗਤੀਵਿਧੀਆਂ ਕਰਨ ਲਈ ਕਾਫੀ ਸੰਘਰਸ਼ ਕਰਨਾ ਪੈ ਰਿਹਾ ਸੀ, ਜਿਸ ਨਾਲ ਸਾਨੂੰ ਇਸ ਖੇਡ ਦੇ ਪ੍ਰੋਟੋਟਾਈਪ ਬਾਰੇ ਸੋਚਣ ਅਤੇ ਇਸ ਨੂੰ ਵਿਕਸਿਤ ਕਰਨ ’ਚ ਮਦਦ ਮਿਲੀ। ਮੁਕਾਬਲੇ ਦਾ ਆਯੋਜਨ ਸਿੱਖਿਆ ਮੰਤਰਾਲਾ ਦੇ ਇਨੋਵੇਸ਼ਨ ਸੈੱਲ ਵੱਲੋਂ ਏ.ਆਈ.ਸੀ.ਟੀ.ਈ., ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ, ਵਣਜ ਅਤੇ ਉਦਯੋਗ ਮੰਤਰਾਲਾ, ਐੱਮ.ਐੱਸ.ਐੱਮ.ਈ. ਮੰਤਰਾਲਾ, ਕੱਪੜਾ ਮੰਤਰਾਲਾ, ਸੂਚਨਾ ਅਤੇ ਤਕਨਾਲੋਜੀ ਮੰਤਰਾਲੇ ਦੇ ਸਹਿਯੋਗ ਨਾਲ ਕੀਤਾ ਗਿਆ। ਇਸ ਅੰਤਰ ਮੰਤਰਾਲਾ ਪਹਿਲਕਦਮੀ ਵਾਲੇ ਟੋਏਕੈਥਾੱਨ 2022 ਦਾ ਮੁੱਖ ਉਦੇਸ਼ ਭਾਰਤੀ ਨੌਜਵਾਨਾਂ ਅਤੇ ਉੱਦਮੀਆਂ ਨੂੰ ਵਿਲੱਖਣ, ਨਵੀਨਤਾਕਾਰੀ ਖੇਡਾਂ ਅਤੇ ਖਿਡੌਣਿਆਂ ਨੂੰ ਬਣਾਉਣ ਲਈ ਉਤਸ਼ਾਹਿਤ ਕਰਨਾ ਹੈ, ਜੋ ਅੱਗੇ ਜਾ ਕੇ ਭਾਰਤ ਨੂੰ ਡਿਜੀਟਲ ਗੇਮ ਬਾਜ਼ਾਰਾਂ ਅਤੇ ਖਿਡੌਣਿਆਂ ਦੇ ਨਿਰਮਾਣ ’ਚ ਸਵੈ ਨਿਰਭਰ ਬਣਨ ’ਚ ਮਦਦਗਾਰੀ ਸਾਬਤ ਹੋਣਗੇ।
ਨਵਜੋਤ ਕੌਰ ਸਿੱਧੂ ਨੇ ਸਿੱਧੂ ਨੂੰ ਲੈ ਕੇ ਆਖੀਆਂ ਇਹ ਗੱਲਾਂ, CM ਮਾਨ ਦੀ ਕੀਤੀ ਤਾਰੀਫ਼
NEXT STORY