ਜਲੰਧਰ : ਪੰਜਾਬ 'ਚ ਹਿੰਸਕ ਘਟਨਾਵਾਂ ਦਿਨੋ ਦਿਨ ਵੱਧਦੀਆਂ ਜਾ ਰਹੀਆਂ ਹਨ। ਜਲੰਧਰ ਸ਼ਹਿਰ 'ਚ ਵੀ ਆਏ ਦਿਨ ਅਜਿਹੀਆਂ ਘਟਨਾਵਾਂ ਅਤੇ ਹੋਰ ਜੁਰਮ ਦੀਆਂ ਖਬਰਾਂ ਮਿੱਲ ਰਹੀਆਂ ਹਨ। ਅਜਿਹਾ ਹੀ ਇਕ ਮਾਮਲਾ ਸ਼ੁੱਕਰਵਾਰ ਰਾਤ ਨੂੰ ਵੇਖਣ ਨੂੰ ਮਿਲਿਆ। ਜਾਣਕਾਰੀ ਅਨੁਸਾਰ ਸ਼ੁੱਕਰਵਾਰ ਰਾਤ ਮਾਡਲ ਟਾਊਨ ਦੇ ਇਕ ਨਾਮੀ ਰੈਸਸਟੋਰੈਂਟ 'ਚ ਨਾਮੀ ਜਿਊਲਰ ਅਤੇ ਡੀ.ਐੱਸ.ਪੀ. ਦੇ ਪੁੱਤਰਾਂ ਵਿਚਾਲੇ ਖੂਨੀ ਝੜਪ ਹੋ ਗਈ।
ਜਾਣਕਾਰੀ ਅਨੁਸਾਰ ਡੀਐੱਸਪੀ ਦੇ ਪੁੱਤਰ ਦੇ ਸਿਰ 'ਤੇ ਗੰਭੀਰ ਸੱਟਾਂ ਲੱਗੀਆਂ ਹਨ ਤੇ ਜਿਊਲਰ ਪੀ.ਪੀ. ਮਲਹੋਤਰਾ ਦੇ ਪੁੱਤਰ ਨੂੰ ਹਲਕੀਆਂ ਸੱਟਾਂ ਲੱਗੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਧਿਰਾਂ ਨੇ ਸਿਵਲ ਹਸਪਤਾਲ 'ਚ ਮੈਡੀਕਲ ਦੌਰਾਨ ਕਿਸੇ ਨੇ ਕੁੱਝ ਨਹੀ ਕਿਹਾ। ਇਸ ਘਟਨਾ ਬਾਰੇ ਕਿਸੇ ਨੇ ਵੀ ਕੋਈ ਬਿਆਨ ਨਹੀ ਦਿੱਤਾ। ਉੱਥੇ ਹੀ ਥਾਣਾ ਡਵੀਜ਼ਨ ਨੰਬਰ 6 ਦਾ ਕਹਿਣਾ ਹੈ ਕਿ ਇਸ ਮਾਮਲੇ ਸਬੰਧੀ ਕੋਈ ਸ਼ਿਕਾਇਤ ਨਹੀ ਮਿਲੀ। ਮੈਡੀਕਲ ਜਾਂਚ ਦੇ ਅਧਾਰ 'ਤੇ ਇਨ੍ਹਾਂ ਦੋਹਾਂ ਪੱਖਾਂ ਦੇ ਬਿਆਨ ਲੈਣ ਤੋਂ ਬਾਅਦ ਹੀ ਕੋਈ ਕਾਰਵਾਈ ਹੋਵੇਗੀ।
ਇਹ ਵੀ ਪੜ੍ਹੋ - ਕਿਸੇ ਦੀ ਲੜਾਈ ’ਚ ਸਮਝੌਤਾ ਕਰਵਾਉਣ ਗਏ ਮੁੰਡੇ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ, ਦਿੱਤੀ ਦਿਲ ਕੰਬਾਊ ਮੌਤ
ਫਿਲਹਾਲ ਸੱਭ ਤੋਂ ਵੱਡਾ ਸਵਾਲ ਤਾਂ ਇਹ ਖੜ੍ਹਾ ਹੁੰਦਾ ਹੈ ਕਿ ਰਾਤ 11 ਵਜੇ ਤੋਂ ਬਾਅਦ ਥਾਣੇ ਤੋਂ 100 ਮੀਟਰ ਦੀ ਦੂਰੀ 'ਤੇ ਡੀ.ਸੀ.ਪੀ. ਵੱਲੋਂ ਲਗਾਈ ਪਾਬੰਦੀ ਦੇ ਬਾਵਜੂਦ ਰੈਸਟੋਰੈਂਟ ਕਿਉਂ ਖੋਲ੍ਹਿਆ ਗਿਆ। ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਰੈਸਟੋਰੈਂਟ ਮਾਲਕ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਪਰ ਪੁਲਿਸ ਇਸ ਨੂੰ ਅਣਗੌਲਿਆਂ ਕਰ ਰਹੀ ਹੈ ਅਤੇ ਕਾਰਵਾਈ ਦਾ ਕੋਈ ਨਾਂ ਨਹੀ ਲੈ ਰਹੀ।
ਥਾਣਾ ਨੰਬਰ 6 ਤੋਂ 100 ਮੀਟਰ ਦੀ ਦੂਰੀ 'ਤੇ ਰੀਫਰ ਨਾਂ ਦੇ ਕੈਫੇ 'ਚ ਨਾਈਟ ਪਾਰਟੀ ਚੱਲ ਰਹੀ ਸੀ। ਇਸ ਦੌਰਾਨ ਜਿਊਲਰ ਪੀ.ਪੀ. ਮਲਹੋਤਰਾ ਦਾ ਪੁੱਤਰ ਪ੍ਰੀਕਸ਼ਿਤ ਅਤੇ ਡੀ.ਐੱਸ.ਪੀ ਸਹੋਤਾ ਦੇ ਪੁੱਤਰ ਵਿਚਾਲੇ ਕਿਸੇ ਗੱਲ 'ਤੇ ਬਹਿਸਬਾਜ਼ੀ ਹੋ ਗਈ। ਇਸ ਵਿਵਾਦ ਨੇ ਖੂਨੀ ਝੜਪ ਦਾ ਰੂਪ ਲੈ ਲਿਆ। ਉੱਥੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਦੋਵੇਂ ਡੀ.ਐੱਸ.ਪੀ. ਦੇ ਪੁੱਤਰ ਨੇ ਜਿਊਲਰ ਦੇ ਪੁੱਤਰ ਦਾ ਕਿਸੇ ਗੱਲ ਨੂੰ ਲੈ ਕੇ ਵਿਰੋਧ ਕੀਤਾ ਸੀ। ਜਿਸ ਤੋਂ ਬਾਅਦ ਜਿਊਲਰ ਦੇ ਪੁੱਤਰ ਨੇ ਸਾਥੀਆਂ ਸਮੇਤ ਡੀ.ਐੱਸ.ਪੀ ਦੇ ਪੁੱਤਰ ਦੇ ਸਿਰ 'ਤੇ ਵਾਰ ਕਰ ਕੇ ਖੂਨੋਖੂਨ ਕਰ ਦਿੱਤਾ।
ਹੋਰ ਤਾਂ ਹੋਰ ਉਸ ਤੋਂ ਬਾਅਦ ਸਿਵਲ ਹਸਪਤਾਲ 'ਚ ਇਲਾਜ ਦੌਰਾਨ ਦੋਵੇਂ ਧਿਰਾਂ ਵਿਚਾਲੇ ਮੁੜ ਵਿਵਾਦ ਹੋ ਗਿਆ ਜਿਸ ਤੋਂ ਬਾਅਦ ਉੱਥੇ ਮੌਜੂਦ ਡਾਕਟਰ ਨੇ ਹੂਟਰ ਵਜਾ ਦਿੱਤਾ। ਇਸ ਤੋਂ ਬਾਅਦ ਥਾਣਾ ਨੰਬਰ 4 ਦੀ ਪੁਲਿਸ ਅਤੇ ਡੀ.ਐੱਸ.ਪੀ. ਸੈਂਟਰਲ ਨਿਰਮਲ ਸਿੰਘ ਮੌਕੇ 'ਤੇ ਪਹੁੰਚੇ ਅਤੇ ਅਜਿਹਾ ਨਾ ਕਰਨ ਦੀ ਚੇਤਾਵਨੀ ਦਿੱਤੀ। ਇਸ ਘਟਨਾ ਦੀ ਹਰ ਪਾਸੇ ਚਰਚਾ ਹੋ ਰਹੀ ਹੈ ਅਤੇ ਰਾਤ ਨੂੰ ਖੁਲ੍ਹਣ ਵਾਲੇ ਰੈਸਟੋਰੈਂਟ ਵਿਰੁੱਧ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ - ਜਲੰਧਰ ਵਿਖੇ ਪੁਲਸ ਹਿਰਾਸਤ 'ਚੋਂ ਰਾਤ ਨੂੰ ਫਰਾਰ ਹੋਈ ਕੁੜੀ, ਕੁਝ ਘੰਟਿਆਂ ਬਾਅਦ ਅੰਮ੍ਰਿਤਸਰ ਤੋਂ ਕੀਤਾ ਕਾਬੂ
ਪੁਲਸ ਤੇ ਗੈਂਗਸਟਰ ਵਿਚਾਲੇ ਜ਼ਬਰਦਸਤ ਫਾਇਰਿੰਗ, ਪੰਜਾਬ ਨੂੰ ਦਹਿਲਾਉਣ ਦੀ ਸਾਜ਼ਿਸ਼ ਹੋਈ ਨਾਕਾਮ, ਪੜ੍ਹੋ Top 10
NEXT STORY