ਗੁਰੁ ਕਾ ਬਾਗ (ਭੱਟੀ) - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੀ ਵਜ਼ਾਰਤ ਦੇ ਕੀਤੇ ਗਏ ਵਾਧੇ ਵਿਚ 5 ਹੋਰ ਕੈਬਨਿਟ ਮੰਤਰੀ ਸ਼ਾਮਲ ਕੀਤੇ ਗਏ ਹਨ। ਇਨ੍ਹਾਂ ਵਿਚ ਅਮਨ ਅਰੋੜਾ, ਡਾ. ਇੰਦਰਬੀਰ ਸਿੰਘ ਨਿੱਝਰ, ਫੌਜਾ ਸਿੰਘ ਸ਼ਰਾਰੀ, ਚੇਤਨ ਸਿੰਘ ਜੌੜਾ ਮਾਜਰਾ ਅਤੇ ਅਨਮੋਲ ਗਗਨ ਮਾਨ ਆਦਿ ਸ਼ਾਮਲ ਹਨ। ਮੁੱਖ ਮੰਤਰੀ ਭਗਵੰਤ ਮਾਨ ਦੀ ਵਜ਼ਾਰਤ ’ਚ ਸ਼ਾਮਲ ਕੀਤੇ ਗਏ ਅੰਮ੍ਰਿਤਸਰ ਸ਼ਹਿਰ ਦੇ ਹਲਕਾ ਦੱਖਣੀ ਤੋਂ ਐੱਮ. ਐੱਲ. ਏ. ਡਾ. ਇੰਦਰਬੀਰ ਸਿੰਘ ਨਿੱਝਰ ਦਾ ਪਿਛੋਕੜ ਅਜਨਾਲਾ ਨਾਲ ਸਬੰਧਤ ਹਨ ਅਤੇ ਉਹ ਅਜਨਾਲਾ ਤੋਂ ਬਿਲਕੁਲ ਨੇੜਲੇ ਪਿੰਡ ਪੰਜਗਰਾਈਆਂ ਦੇ ਵਸਨੀਕ ਹਨ।
ਪੜ੍ਹੋ ਇਹ ਵੀ ਖ਼ਬਰ: ਗੁਰਦਾਸਪੁਰ ’ਚ ਵਾਪਰੀ ਵਾਰਦਾਤ: ਢਾਬੇ ’ਤੇ ਖਾਣਾ ਖਾ ਰਹੇ ਕਬੱਡੀ ਖਿਡਾਰੀ ’ਤੇ ਤੇਜ਼ਧਾਰ ਦਾਤਰਾਂ ਨਾਲ ਕੀਤਾ ਹਮਲਾ
ਉਹ ਅੰਮ੍ਰਿਤਸਰ ਵਿਖੇ ਕਾਫੀ ਦੇਰ ਪਹਿਲਾਂ ਚਲੇ ਗਏ ਸਨ, ਜਿਥੇ ਉਨ੍ਹਾਂ ਵੱਲੋਂ ਡਾਕਟਰੀ ਦੇ ਤੌਰ ’ਤੇ ਇਕ ਸਕੈਨਿੰਗ ਸੈਂਟਰ ਖੋਲ੍ਹ ਕੇ ਲੋਕ ਸੇਵਾ ਲੋਕ ਅਪਣਾਇਆ। ਉਨ੍ਹਾਂ ਵੱਲੋਂ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ‘ਆਪ’ ਦੀ ਟਿਕਟ ’ਤੇ ਹਲਕਾ ਦੱਖਣੀ ਤੋਂ ਚੋਣ ਲੜ ਕੇ ਅਕਾਲੀ ਉਮੀਦਵਾਰ ਤਲਬੀਰ ਸਿੰਘ ਗਿੱਲ ਨੂੰ 25 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਰਾ ਕੇ ਵਿਧਾਇਕ ਚੁਣੇ ਗਏ ਸਨ। ਇਸ ਤਰ੍ਹਾਂ ਨਾਲ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਵਜ਼ਾਰਤ ਵਿੱਚ ਅਜਨਾਲਾ ਨਾਲ ਸਬੰਧਤ ਦੋ ਮੰਤਰੀ ਸ਼ਾਮਲ ਹੋ ਗਏ ਹਨ, ਜਿਨ੍ਹਾਂ ਵਿਚ ਕੁਲਦੀਪ ਸਿੰਘ ਧਾਲੀਵਾਲ ਪਹਿਲਾਂ ਹੀ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਦੇ ਤੌਰ ’ਤੇ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ।
ਪੜ੍ਹੋ ਇਹ ਵੀ ਖ਼ਬਰ: ਪੰਜਾਬ ਤੇ ਹਰਿਆਣਾ ’ਚ ਇਸ ਵਾਰ ਮਾਨਸੂਨ ਦਿਖਾਏਗੀ ਆਪਣਾ ਜਲਵਾ, ਸਥਾਪਿਤ ਹੋਣਗੇ ਨਵੇਂ ਰਿਕਾਰਡ
ਦੂਜੇ ਡਾਕਟਰ ਇੰਦਰਬੀਰ ਸਿੰਘ ਨਿੱਝਰ ਹਨ, ਜਿਨ੍ਹਾਂ ਨੂੰ ਅੱਜ ਪੰਜਾਬ ਦੇ ਗਵਰਨਰ ਵੱਲੋਂ ਕੈਬਨਿਟ ਮੰਤਰੀ ਦੇ ਤੌਰ ’ਤੇ ਸਹੁੰ ਚੁਕਾਈ ਗਈ। ਹੁਣ ਇੱਕ ਤਰ੍ਹਾਂ ਨਾਲ ਹਲਕਾ ਅਜਨਾਲਾ ਵਾਸਤੇ ਦੋਹਰੀ ਖੁਸ਼ੀ ਹੈ ਕਿ ਇਸ ਹਲਕੇ ਤੋਂ ਪੰਜਾਬ ਦੀ ਵਜ਼ਾਰਤ ਵਿਚ ਦੋ ਦੋ ਮੰਤਰੀ ਹੋ ਗਏ ਹਨ, ਜਿਸ ਨਾਲ ਹਲਕਾ ਅਜਨਾਲਾ ਦੇ ਲੋਕਾਂ ਵਿੱਚ ਵੀ ਦੋਹਰੀ ਖੁਸ਼ੀ ਪਾਈ ਜਾ ਰਹੀ ਹੈ।
ਬੱਕਰੀਆਂ ਚਾਰਨ ਵਾਲੇ ਵਿਅਕਤੀ ਤੋਂ 10 ਲੱਖ ਦਾ ਸੋਨਾ ਤੇ ਨਕਦੀ ਲੁੱਟਣ ਵਾਲੇ ਪੁਲਸ ਲੁਟੇਰੇ ਅਜੇ ਵੀ ਫ਼ਰਾਰ
NEXT STORY