ਰੋਪੜ (ਵੈੱਬ ਡੈਸਕ)- ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਅੱਜ ਪੂਰੇ ਦੇਸ਼ ਭਰ ਵਿਚ ਮਨਾਇਆ ਜਾ ਰਿਹਾ ਹੈ। ਇਸ ਪਵਿੱਤਰ ਦਿਹਾੜੇ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਤਨੀ ਡਾ. ਗੁਰਪ੍ਰੀਤ ਕੌਰ ਸਮੇਤ ਅੱਜ ਰੋਪੜ ਵਿਖੇ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਨਤਮਸਤਕ ਹੋਏ। ਇਸ ਦੌਰਾਨ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਭਗਵੰਤ ਮਾਨ ਨੇ ਸਮੂਹ ਦੇਸ਼ ਵਾਸੀਆਂ ਨੂੰ ਪ੍ਰਕਾਸ਼ ਉਤਸਵ ਦੀ ਵਧਾਈ ਦਿੱਤੀ।
ਉਨ੍ਹਾਂ ਕਿਹਾ ਬੜੀ ਤਮੰਨਾ ਸੀ ਕਿ ਗੁਰਦਆਰਾ ਸ੍ਰੀ ਭੱਠਾ ਸਾਹਿਬ ਨਤਮਸਤਕ ਹੋਵਾਂ । ਅੱਜ ਮੈਂ ਪਰਿਵਾਰ ਸਮੇਤ ਇਥੇ ਆਇਆ ਹਾਂ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਵੱਲੋਂ ਦਿੱਤੀਆਂ ਗਈਆਂ ਕੁਰਬਾਨੀਆਂ ਦੀ ਮਿਸਾਲ ਕਿਤੇ ਨਹੀਂ ਮਿਲਦੀ। ਅੱਜ ਦੇ ਦਿਨ ਪਟਨਾ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਨਮ ਲਿਆ ਅਤੇ ਸਿੱਖ ਕੌਮ ਲਈ ਲੜਾਈਆਂ ਲੜੀਆਂ। ਜਿੰਨਾ ਅਸੀਂ ਗੁਰੂਆਂ ਬਾਰੇ ਪੜ੍ਹਾਂਗਾ ਉਨ੍ਹਾਂ ਦੀ ਕੁਰਬਾਨੀ ਪ੍ਰਤੀ ਸ਼ਰਧਾ ਅਤੇ ਹਮੇਸ਼ਾ ਜੋਸ਼ ਮਿਲਦਾ ਰਹੇਗਾ।
5 ਤਖ਼ਤਾਂ ਦੇ ਦਰਸ਼ਨਾਂ ਲਈ ਚੱਲੇ ਟਰੇਨ
ਅੱਗੇ ਬੋਲਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜੇਕਰ ਬਠਿੰਡਾ ਤੋਂ ਤਲਵੰਡੀ ਸਾਬੋ ਤੱਕ 20 ਕਿਲੋਮੀਟਰ ਦੀ ਰੇਲਵੇ ਲਾਈਨ ਬਣ ਜਾਵੇ ਤਾਂ ਇਕ ਹੀ ਰੇਲ ਗੱਡੀ ਰਾਹੀਂ ਪੰਜਾਂ ਤਖ਼ਤਾਂ ਦੇ ਸੰਗਤਾਂ ਦਰਸ਼ਨ ਕਰ ਸਕਣਗੀਆਂ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਧਾਰਮਿਕ ਯਾਤਰਾ ਨਹੀਂ ਹੋਵੇਗੀ ਸਗੋਂ ਇਸ ਨਾਲ ਬੱਚਿਆਂ ਅੰਦਰ ਵੀ ਜਾਗਰੂਕਤਾ ਵਿੱਚ ਵਾਧਾ ਹੋਵੇਗਾ।
ਗੁਰੂ ਸਾਹਿਬ ਬਹਾਦਰੀ ਦਾ ਦਿੱਤਾ ਸੰਕਲਪ
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਗੁਰੂ ਸਾਹਿਬ ਨੇ ਸਿੱਖਾਂ ਨੂੰ ਬਹਾਦਰੀ ਦਾ ਨਵਾਂ ਸੰਕਲਪ ਦਿੱਤਾ। ਗੁਰੂ ਪਾਤਸ਼ਾਹ ਨੇ ਆਪਣੇ ਸਿੱਖਾਂ ਨੂੰ ਸਵਾ-ਸਵਾ ਲੱਖ ਨਾਲ ਲੜਣ ਲਈ ਤਿਆਰ ਕੀਤਾ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਸਿਰਫ਼ ਸਾਨੂੰ ਲੜਣਾ ਹੀ ਨਹੀਂ ਸਿਖਾਇਆ ਸਗੋਂ ਪੜ੍ਹਣਾ ਵੀ ਸਿੱਖਿਆ ਹੈ। ਗੁਰੂ ਨੇ ਸਾਨੂੰ ਸ਼ਬਦ ਦੇ ਨਾਲ ਜੋੜਿਆ ਹੈ। ਗੁਰੂ ਸਾਹਿਬ ਨੇ ਚੰਡੀ ਦੀ ਵਾਰ ਰਾਹੀਂ ਖਾਲਸੇ ਦੇ ਅੰਦਰ ਜੋਸ਼ ਭਰਿਆ।
ਭਗਵੰਤ ਮਾਨ ਨੇ ਕਿਹਾ ਕਿ ਜੋ ਕੌਮਾਂ ਇਤਿਹਾਸ ਨੂੰ ਯਾਦ ਰੱਖਦੀਆਂ ਹਨ. ਉਹ ਹਮੇਸ਼ਾ ਜਿਊਂਦੀਆਂ ਰਹਿੰਦੀਆਂ ਹਨ। ਇਸ ਲਈ ਸਾਨੂੰ ਆਪਣੇ ਇਤਿਹਾਸ ਤੋਂ ਜਾਣੂੰ ਹੋਣਾ ਚਾਹੀਦਾ ਹੈ ਅਤੇ ਆਪਣੇ ਬੱਚਿਆਂ ਨੂੰ ਵੀ ਇਨ੍ਹਾਂ ਕੁਰਬਾਨੀਆਂ ਬਾਰੇ ਦੱਸਣਾ ਚਾਹੀਦਾ ਹੈ ਤਾਂ ਜੋ ਅਸੀਂ ਇਤਿਹਾਸ ਨਾਲ ਜੁੜੇ ਰਹੀਏ। ਮੁੱਖ ਮੰਤਰੀ ਨੇ ਕਿਹਾ ਕਿ ਇਸ ਇਲਾਕੇ ਦੀ ਕਰੀਬ ਹਰ ਇਕ ਥਾਂ ਨੂੰ ਗੁਰੂ ਸਾਹਿਬ ਦੇ ਚਰਨਾਂ ਦੀ ਛੋਹ ਪ੍ਰਾਪਤ ਹੈ। ਇਸ ਮੌਕੇ ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਗੁਰੂ ਘਰਾਂ ਨੂੰ ਜਾਣ ਲਈ ਬੱਸਾਂ ਚਲਾ ਰਹੀ ਹੈ। ਬਿਹਤਰ ਸੜਕਾਂ ਬਣਵਾਂ ਰਹੀ ਹੈ ਤਾਂ ਜੋ ਸੰਗਤ ਨੂੰ ਕਿਸੇ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਨਾ ਕਰਨਾ ਪਵੇ।
ਇਹ ਵੀ ਪੜ੍ਹੋ- ਭਾਜਪਾ ਦੇ ਕੌਮੀ ਬੁਲਾਰੇ RP ਸਿੰਘ ਨਾਲ 'ਜਗ ਬਾਣੀ' ਦੀ ਖ਼ਾਸ ਗੱਲਬਾਤ, ਦੱਸਿਆ ਕਿਹੜੇ ਮੁੱਦਿਆਂ 'ਤੇ ਰਹੇਗਾ ਫੋਕਸ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਵਾਸੀਆਂ ਨੂੰ ਵੱਡੀ ਰਾਹਤ, ਹੁਣ ਸੂਬੇ 'ਚ ਬਣਨਗੇ ਸਮਾਰਟ ਕਾਰਡ, ਇੰਝ ਮਿਲੇਗਾ ਰਾਸ਼ਨ
NEXT STORY