ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਬੀਤੇ ਦਿਨਾਂ ਤੋਂ ਚੱਲੇ ਆ ਰਹੇ ਭਾਜਪਾ ਦੇ ਲੋਟਸ ਆਪ੍ਰੇਸ਼ਨ ਨੂੰ ਲੈ ਕੇ ਇਕ ਵੀਡੀਓ ਜਾਰੀ ਕੀਤੀ ਹੈ। ਇਸ ਵੀਡੀਓ 'ਚ ਉਨ੍ਹਾਂ ਭਾਜਪਾ ਨੂੰ ਜਵਾਬ ਦਿੰਦਿਆਂ ਕਿਹਾ ਕਿ ਅਸੀਂ ਪੰਜਾਬੀ ਆਪਣੇ ਮਿੱਟੀ ਦੇ ਵਫ਼ਾਦਾਰ ਹਾਂ ਅਤੇ ਵਫ਼ਾਦਾਰ ਹੀ ਰਹਾਂਗਾ। ਮੁੱਖ ਮੰਤਰੀ ਮਾਨ ਨੇ ਭਾਜਪਾ ਵੱਲੋਂ ਪੰਜਾਬ ਦੇ 'ਆਪ' ਵਿਧਾਇਕਾਂ ਨੂੰ ਤੋੜਣ ਦੀ ਕੀਤੀ ਜਾ ਰਹੀ ਕੋਸ਼ਿਸ਼ ਦਾ ਵਿਰੋਧ ਕਰਦਿਆਂ ਕਿਹਾ ਕਿ ਭਾਰਤ ਨੂੰ ਸਭ ਤੋਂ ਵੱਡਾ ਲੋਕਤੰਤਰਿਕ ਦੇਸ਼ ਕਿਹਾ ਜਾਂਦਾ ਹੈ ਪਰ ਲੋਕਤੰਤਰ ਦਾ ਸਭ ਤੋਂ ਵਧ ਕਤਲ ਵੀ ਭਾਰਤ 'ਚ ਹੀ ਹੋਇਆ ਹੈ। ਭਾਜਪਾ ਵੱਲੋਂ ਸੱਤਾ 'ਚ ਆਉਣ ਲਈ ਸਰਕਾਰ ਨੂੰ ਤੋੜਿਆ ਜਾਂਦਾ ਰਿਹਾ ਹੈ ਅਤੇ ਵਿਧਾਇਕ ਨੂੰ ਲਾਲਚ ਦੇ ਕੇ ਪਾਰਟੀ ਛੱਡਣ ਲਈ ਧਮਕਾਇਆ ਜਾਂਦਾ ਹੈ। ਮਾਨ ਨੇ ਕਿਹਾ ਕਿ ਕੁਝ ਸਮਾਂ ਪਹਿਲਾਂ ਭਾਜਪਾ ਨੇ ਦਿੱਲੀ 'ਚ ਆਪ੍ਰੇਸ਼ਨ ਲੋਟਸ ਤਹਿਤ ਸਰਕਾਰ ਤੋੜਣ ਦੀ ਕੋਸ਼ਿਸ਼ ਕੀਤੀ ਸੀ ਪਰ ਦਿੱਲੀ ਦਾ ਕੋਈ ਵੀ 'ਆਪ' ਵਿਧਾਇਕ ਇਨ੍ਹਾਂ ਦੀਆਂ ਗੱਲਾਂ 'ਚ ਨਹੀਂ ਆਇਆ ਅਤੇ ਭਾਜਪਾ ਦੀ ਕੋਸ਼ਿਸ਼ ਨਾਕਾਮ ਰਹੀ।
ਇਹ ਵੀ ਪੜ੍ਹੋ- 'ਆਪਰੇਸ਼ਨ ਲੋਟਸ' 'ਤੇ ਭਖੀ ਸਿਆਸਤ, ਹਰਪਾਲ ਚੀਮਾ ਦਾ ਦਾਅਵਾ- ਸਬੂਤਾਂ ਸਮੇਤ DGP ਨਾਲ ਕਰਨਗੇ ਮੁਲਾਕਾਤ
ਮਾਨ ਨੇ ਤਿੱਖੇ ਸ਼ਬਦਾਂ 'ਚ ਕਿਹਾ ਕਿ ਭਾਜਪਾ ਦੇ ਮੂੰਹ ਨੂੰ ਖ਼ੂਨ ਲੱਗਿਆ ਹੋਇਆ ਹੈ, ਇਸ ਕਾਰਨ ਉਹ ਹੁਣ ਪੰਜਾਬ 'ਚ ਸਰਕਾਰ ਤੋੜਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਵਿਧਾਇਕਾਂ ਨੂੰ ਪੈਸਿਆਂ ਦਾ ਲਾਲਚ ਦਿੱਤਾ ਪਰ ਭਾਜਪਾ ਇਸ ਗ਼ਲਤਫਹਿਮੀ 'ਚੋਂ ਬਾਹਰ ਆਵੇ ਕਿਉਂਕਿ ਪੰਜਾਬੀ ਮਿੱਟੇ ਦੇ ਵਫ਼ਾਦਾਰ ਹਨ। ਮਾਨ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ 'ਚ ਵੀ ਲੋਕਾਂ ਨੂੰ ਪੈਸੇ ਦਾ ਲਾਲਚ ਦਿੱਤਾ ਗਿਆ ਪਰ ਉਹ ਕਿਸੇ ਲਾਲਚ 'ਚ ਨਹੀਂ ਆਏ ਅਤੇ ਉਨ੍ਹਾਂ ਨੇ ਆਮ ਘਰਾਂ ਦੇ ਧੀਆਂ-ਪੁੱਤਾਂ ਨੂੰ ਸੱਤਾ 'ਚ ਆਉਣ ਦਾ ਮੌਕਾ ਦਿੱਤਾ। ਉਨ੍ਹਾਂ ਭਾਜਪਾ ਨੂੰ ਕਿਹਾ ਕਿ ਤੁਸੀ ਇਹ ਕੋਸ਼ਿਸ਼ ਨਾ ਕਰੋ ਅਤੇ ਗ਼ਲਤਫਹਿਮੀ 'ਚ ਨਾ ਰਿਹੋ ਕਿ ਤੁਸੀ ਪਾਰਟੀ ਵਿਧਾਇਕਾਂ ਨੂੰ ਖ਼ਰੀਦ ਲਵੋਗੇ।
ਇਹ ਵੀ ਪੜ੍ਹੋ- 80 ਸਾਲਾ ਮਾਂ ਨੂੰ ਘਰੋਂ ਕੱਢਣ ਵਾਲੇ ਪੁੱਤਾਂ ਨੂੰ ਅਦਾਲਤ ਨੇ ਸਿਖਾਇਆ ਸਬਕ, ਇਕ ਗ੍ਰਿਫ਼ਤਾਰ, ਦੂਜਾ ਫ਼ਰਾਰ
ਮੁੱਖ ਮੰਤਰੀ ਨੇ ਕਿਹਾ ਕਿ ਵਿਕਦਾ ਉਹੀ ਹੁੰਦਾ ਜੋ ਮੰਡੀ 'ਚ ਹੋਵੇ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਨੂੰ ਜੋ ਸੁਭਾਅ ਪਿਆ ਹੈ ਕਿ ਜੇਕਰ ਜਿੱਤ ਹਾਸਲ ਨਾ ਹੋਈ ਤਾਂ ਪੈਸੇ ਦਾ ਸਹਾਰਾ ਲਵਾਂਗੇ, ਉਹ ਪੰਜਾਬ 'ਚ ਬੁਰੀ ਤਰ੍ਹਾਂ ਫੇਲ੍ਹ ਹੋਵੇਗਾ। ਉਨ੍ਹਾਂ ਕਿਹਾ ਕਿ ਸਿਕੰਦਰ ਪੂਰੀ ਦੁਨੀਆਂ ਨੂੰ ਜਿੱਤਦਾ ਆਇਆ ਸੀ ਪਰ ਪੰਜਾਬੀਆਂ ਨੇ ਉਸ ਨੂੰ ਰੋਕਿਆ ਸੀ। ਮੈਨੂੰ ਪੂਰਾ ਭਰੋਸਾ ਹੈ ਕਿ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕ ਆਪਣੀ ਮਿੱਟੀ ਪ੍ਰਤੀ ਵਫ਼ਾਦਾਰ ਰਹਿਣਗੇ ਅਤੇ ਉਹ ਵਫ਼ਾਦਾਰ ਹਨ ਵੀ। ਉਨ੍ਹਾਂ ਕਿਹਾ ਕਿ ਅਸੀਂ ਮਿਲ ਕੇ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਦਾ ਸੁਫ਼ਨਾ ਲਿਆ ਹੋਇਆ ਹੈ। ਭਾਜਪਾ ਦੀ ਨਿਖੇਧੀ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਨ੍ਹਾਂ ਕੋਲੋਂ ਸਾਡੀ ਚੜ੍ਹਾਈ ਨਹੀਂ ਦੇਖੀ ਜਾ ਰਹੀ। ਦੱਸ ਦੇਈਏ ਕਿ ਮੁੱਖ ਮੰਤਰੀ ਮਾਨ ਇਸ ਵੇਲੇ ਜਰਮਨੀ ਦੌਰੇ 'ਤੇ ਹਨ।
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ 'ਚ 'ਆਪਰੇਸ਼ਨ ਲੋਟਸ' ਨੇ ਫੜ੍ਹਿਆ ਤੂਲ, AAP ਨੇ ਭਾਜਪਾ 'ਤੇ ਵਿੰਨ੍ਹੇ ਤਿੱਖੇ ਨਿਸ਼ਾਨੇ
NEXT STORY