ਜਲੰਧਰ (ਖੁਰਾਣਾ)–ਜਿਵੇਂ-ਜਿਵੇਂ ਸ਼ਹਿਰਾਂ ਦਾ ਦਾਇਰਾ ਵਧਦਾ ਹੈ, ਉਸ ਹਿਸਾਬ ਨਾਲ ਸ਼ਹਿਰ ਵਿਚ ਪਬਲਿਕ ਟਰਾਂਸਪੋਰਟ ਸਿਸਟਮ ਦੀ ਲੋੜ ਵੀ ਮਹਿਸੂਸ ਹੁੰਦੀ ਹੈ ਤਾਂ ਜੋ ਉਸ ਸ਼ਹਿਰ ਦੀਆਂ ਸੜਕਾਂ ’ਤੇ ਪ੍ਰਾਈਵੇਟ ਵਾਹਨਾਂ ਦਾ ਦਬਾਅ ਘੱਟ ਹੋ ਸਕੇ ਅਤੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤਕ ਪਬਲਿਕ ਟਰਾਂਸਪੋਰਟ ਸਿਸਟਮ ਦੀ ਸਹੂਲਤ ਪਹੁੰਚ ਸਕੇ। ਇਸ ਮਾਮਲੇ ਵਿਚ ਪੰਜਾਬ ਦੇ ਸ਼ਹਿਰ ਕਾਫ਼ੀ ਪਿੱਛੇ ਰਹਿ ਗਏ ਪ੍ਰਤੀਤ ਹੋ ਰਹੇ ਹਨ ਕਿਉਂਕਿ ਜਲੰਧਰ ਵਰਗੇ 10 ਲੱਖ ਤੋਂ ਵੀ ਜ਼ਿਆਦਾ ਆਬਾਦੀ ਵਾਲੇ ਸ਼ਹਿਰ ਵਿਚ ਪਬਲਿਕ ਟਰਾਂਸਪੋਰਟ ਦੇ ਨਾਂ ’ਤੇ ਕੁਝ ਵੀ ਨਹੀਂ ਹੈ।
ਬੀਤੇ ਦਿਨ ਸੂਬੇ ਦੇ ਸ਼ਹਿਰਾਂ ਦੀ ਦਿਸ਼ਾ ਅਤੇ ਦਸ਼ਾ ਸੁਧਾਰਨ ਵਿਚ ਲੱਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਵਰਗੇ ਸ਼ਹਿਰ ਵਿਚ ਪਬਲਿਕ ਟਰਾਂਸਪੋਰਟ ਸਿਸਟਮ ਭਾਵ ਸਿਟੀ ਬੱਸ ਸਰਵਿਸ ਸ਼ੁਰੂ ਕਰਨ ਦੇ ਨਿਰਦੇਸ਼ ਅਫਸਰਸ਼ਾਹੀ ਨੂੰ ਦਿੱਤੇ ਹਨ। ਜਲੰਧਰ ਸਮਾਰਟ ਸਿਟੀ ਨੇ ਮੁੱਖ ਮੰਤਰੀ ਤੋਂ ਪ੍ਰਾਪਤ ਨਿਰਦੇਸ਼ਾਂ ’ਤੇ ਅਮਲ ਵੀ ਸ਼ੁਰੂ ਕਰ ਦਿੱਤਾ ਹੈ, ਜਿਸ ਤਹਿਤ ਸਮਾਰਟ ਸਿਟੀ ਦੇ ਸੀ. ਈ. ਓ. ਅਭਿਜੀਤ ਕਪਲਿਸ਼ ਨੇ ਵੀ ਸੰਸਥਾਵਾਂ ਨਾਲ ਇਕ ਐੱਮ. ਓ. ਯੂ. ਸਾਈਨ ਕੀਤਾ ਹੈ, ਜਿਸ ਦੇ ਆਧਾਰ ’ਤੇ ਪਬਲਿਕ ਟਰਾਂਸਪੋਰਟ ਸਿਸਟਮ ਭਾਵ ਸਿਟੀ ਬੱਸ ਸਰਵਿਸ ਨੂੰ ਸ਼ੁਰੂ ਕਰਨ ਅਤੇ ਇਸ ਨੂੰ ਸਫ਼ਲ ਬਣਾਉਣ ਦੀਆਂ ਸੰਭਾਵਾਨਾਵਾਂ ਤਲਾਸ਼ੀਆ ਜਾਣਗੀਆਂ।
ਇਹ ਵੀ ਪੜ੍ਹੋ- ਡੁੱਬਦੇ ਆਸ਼ਿਆਨਿਆਂ ਨੂੰ ਵੇਖ ਝਿੰਜੋੜੇ ਗਏ ਦਿਲ, ਪ੍ਰਵਾਸੀ ਮਜ਼ਦੂਰਾਂ ਦੀਆਂ ਝੁੱਗੀਆਂ ’ਚ ਵੜਿਆ ਪਾਣੀ
ਫ੍ਰੀ ਕੰਸਲਟੈਂਸੀ ਸਰਵਿਸਿਜ਼ ਦੇਣਗੀਆਂ ਦੋਵੇਂ ਸੰਸਥਾਵਾਂ
ਸਮਾਰਟ ਸਿਟੀ ਜਲੰਧਰ ਨੇ ਇਹ ਐੱਮ. ਓ. ਯੂ. ਸੰਦੀਪ ਗਾਂਧੀ ਆਰਕੀਟੈਕਟਸ ਅਤੇ ਕੌਂਸਲ ਆਨ ਐਨਰਜੀ ਐਨਵਾਇਰਨਮੈਂਟ ਐਂਡ ਵਾਟਰ ਨਾਲ ਕੀਤਾ ਹੈ। ਇਹ ਦੋਵੇਂ ਹੀ ਸੰਸਥਾਵਾਂ ਜਲੰਧਰ ਸਮਾਰਟ ਸਿਟੀ ਨੂੰ ਫ੍ਰੀ ਕੰਸਲਟੈਂਸੀ ਸਰਵਿਸ ਪ੍ਰਦਾਨ ਕਰਨਗੀਆਂ ਕਿ ਸ਼ਹਿਰ ਵਿਚ ਕਿੰਨੀਆਂ ਬੱਸਾਂ ਚਲਾਉਣ ਦੀ ਲੋੜ ਹੈ, ਕਿਸ-ਕਿਸ ਰੂਟ ’ਤੇ ਬੱਸ ਚਲਾਉਣਾ ਵਾਜਿਬ ਰਹੇਗਾ, ਇਸ ਮਾਮਲੇ ਵਿਚ ਆਟੋ ਰਿਕਸ਼ਾ ਚਾਲਕ ਅਤੇ ਹੋਰ ਵਾਹਨ ਕੀ ਰੁਕਾਵਟਾਂ ਖੜ੍ਹੀਆਂ ਕਰ ਸਕਦੇ ਹਨ, ਕਿੰਨੀਆਂ ਛੋਟੀਆਂ ਅਤੇ ਕਿੰਨੀਆਂ ਵੱਡੀਆਂ ਬੱਸਾਂ ਚੱਲਣੀਆਂ ਚਾਹੀਦੀਆਂ ਹਨ, ਜਲੰਧਰ ਵਿਚ ਸਿਟੀ ਬੱਸ ਸਰਵਿਸ ਪ੍ਰਾਜੈਕਟ ਕਿਵੇਂ ਸਫਲਤਾਪੂਰਵਕ ਕੰਮ ਕਰ ਸਕਦਾ ਹੈ। ਇਸ ਨੂੰ ਲੈ ਕੇ ਸਾਰੀਆਂ ਸੰਭਾਵਨਾਵਾਂ ਇਨ੍ਹਾਂ ਦੋਵਾਂ ਸੰਸਥਾਵਾਂ ਵੱਲੋਂ ਕੀਤੇ ਜਾਣ ਵਾਲੇ ਸਰਵੇ ਵਿਚ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ।
10-12 ਸਾਲ ਪਹਿਲਾਂ ਸਫਲਤਾਪੂਰਵਕ ਚੱਲਿਆ ਕਰਦੀਆਂ ਸਨ ਸਿਟੀ ਬੱਸਾਂ
ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਜਲੰਧਰ ਵਿਚ ਸਿਟੀ ਬੱਸ ਸਰਵਿਸ ਸ਼ੁਰੂ ਕੀਤੀ ਗਈ ਸੀ ਪਰ ਜਲੰਧਰ ਨਿਗਮ ਦੇ ਅਧਿਕਾਰੀ ਇਸ ਸਰਵਿਸ ਨੂੰ ਜ਼ਿਆਦਾ ਲੰਮੇ ਸਮੇਂ ਤਕ ਚਾਲੂ ਨਹੀਂ ਰੱਖ ਸਕੇ ਅਤੇ ਕੰਪਨੀ ਨੂੰ ਕਈ ਰੁਕਾਵਟਾਂ ਆਈਆਂ, ਜਿਸ ਕਾਰਨ 10 ਸਾਲ ਪਹਿਲਾਂ ਇਨ੍ਹਾਂ ਬੱਸਾਂ ਦਾ ਪਰਿਚਾਲਨ ਰੋਕ ਦਿੱਤਾ ਗਿਆ ਸੀ। ਕੁਝ ਸਾਲਾਂ ਤਕ ਇਨ੍ਹਾਂ ਸਿਟੀ ਬੱਸਾਂ ਨੇ ਸ਼ਹਿਰ ਵਾਸੀਆਂ ਨੂੰ ਚੰਗੀ ਪਬਲਿਕ ਟਰਾਂਸਪੋਰਟ ਸਿਸਟਮ ਦੀ ਸਹੂਲਤ ਦਿੱਤੀ ਸੀ ਅਤੇ ਸਿਰਫ 10-20 ਰੁਪਏ ਵਿਚ ਲੋਕ ਇਨ੍ਹਾਂ ਬੱਸਾਂ ਵਿਚ ਸਫਰ ਕਰਨ ਲੱਗੇ ਸਨ। ਹੁਣ ਵੀ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਵਿਚ ਜੇਕਰ ਇਹ ਪ੍ਰਾਜੈਕਟ ਚਾਲੂ ਹੁੰਦਾ ਹੈ ਤਾਂ ਕੀ ਜਲੰਧਰ ਨਿਗਮ ਇਸ ਨੂੰ ਚਲਾ ਸਕੇਗਾ।
ਇਹ ਵੀ ਪੜ੍ਹੋ- ਜਲੰਧਰ ਵਿਖੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ CM ਭਗਵੰਤ ਮਾਨ ਨੇ ਕੀਤਾ ਦੌਰਾ
ਸਮਾਰਟ ਸਿਟੀ ਕੰਪਨੀ ਨੇ ਹੁਣ ਤਕ ਇਸ ਮਾਮਲੇ ਵਿਚ ਕੁਝ ਨਹੀਂ ਕੀਤਾ
ਜਲੰਧਰ ਵਿਚ ਪਬਲਿਕ ਟਰਾਂਸਪੋਰਟ ਸਿਸਟਮ ਦੀ ਲੋੜ ਨੂੰ ਵੇਖਦੇ ਹੋਏ ਸਮਾਰਟ ਸਿਟੀ ਤਹਿਤ ਵੀ ਕਈ ਸਾਲ ਪਹਿਲਾਂ ਸਿਟੀ ਬੱਸ ਪ੍ਰਾਜੈਕਟ ਬਣਾਇਆ ਗਿਆ ਅਤੇ ਇਸ ਲਈ 150 ਦੇ ਲਗਭਗ ਬੱਸਾਂ ਦੀ ਵਿਵਸਥਾ ਕਰਨ ਦੇ ਦਾਅਵੇ ਕੀਤੇ ਗਏ ਪਰ ਸਮਾਰਟ ਸਿਟੀ ਕੰਪਨੀ ਨੇ ਪਬਲਿਕ ਟਰਾਂਸਪੋਰਟ ਸਿਸਟਮ ਲਿਆਉਣ ਲਈ ਕੋਈ ਪ੍ਰਾਜੈਕਟ ਸਿਰੇ ਹੀ ਨਹੀਂ ਚੜ੍ਹਾਇਆ ਅਤੇ ਸਿਟੀ ਬੱਸ ਸਬੰਧੀ ਪ੍ਰਾਜੈਕਟ ਵੀ ਫਾਈਲਾਂ ਵਿਚ ਉਲਝ ਕੇ ਰਹਿ ਗਿਆ। ਹੁਣ ਮੰਨਿਆ ਜਾ ਰਿਹਾ ਹੈ ਕਿ ਸੀ. ਐੱਮ. ਤੋਂ ਮਿਲੇ ਨਿਰਦੇਸ਼ਾਂ ’ਤੇ ਸ਼ਹਿਰ ਵਿਚ ਸਿਟੀ ਬੱਸਾਂ ਦੌੜ ਸਕਦੀਆਂ ਹਨ।
ਇਹ ਵੀ ਪੜ੍ਹੋ- ਮਨਾਲੀ 'ਚ ਲਾਪਤਾ ਹੋਏ PRTC ਬੱਸ ਦੇ ਕੰਡਕਟਰ ਦੀ ਮਿਲੀ ਲਾਸ਼, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਮਨਾਲੀ ਬੱਸ ਹਾਦਸੇ 'ਚ ਮ੍ਰਿਤਕ ਡਰਾਈਵਰ/ਕੰਡਕਟਰ ਦੇ ਪਰਿਵਾਰਕ ਮੈਂਬਰਾਂ ਲਈ ਵਿਭਾਗ ਦਾ ਅਹਿਮ ਐਲਾਨ
NEXT STORY