ਅੰਮਿ੍ਤਸਰ(ਕਮਲ)- ਵਾਰਡ ਨੰਬਰ-29 ’ਚ ਸੌਰਭ ਮਦਾਨ ਮਿੱਠੂ ਦੀ ਪ੍ਰਧਾਨਗੀ ਹੇਠ ਤਹਿਸੀਲ ਪੁਰਾ ਵਿਖੇ ਸਮਾਗਮ ਕਰਵਾਇਆ ਗਿਆ, ਜਿਸ ’ਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।
ਇਸ ਦੌਰਾਨ ਚੰਨੀ ਨੇ ਕਿਹਾ ਕਿ ਕਿਸੇ ਨੂੰ ਵੀ ਕਿਸੇ ਹਲਕੇ ਦਾ ਕੰਮ ਹੋਵੇ ਤਾਂ ਮੁੱਖ ਮੰਤਰੀ ਮੈਂ ਨਹੀਂ, ਨਵਜੋਤ ਸਿੰਘ ਸਿੱਧੂ ਹੈ। ਇਸ ਦੌਰਾਨ ਕੌਂਸਲਰ ਵਿਜੈ ਮਦਾਨ ਅਤੇ ਮਿੱਠੂ ਮਦਾਨ ਨੇ ਮੁੱਖ ਮੰਤਰੀ ਅਤੇ ਸਿੱਧੂ ਨੂੰ ਸਨਮਾਨਿਤ ਕੀਤਾ। ਇਸ ਦੌਰਾਨ ਜਾਂਦੇ ਸਮੇਂ ਇਕ ਦਰਜਾ ਚਾਰ ਮੁਲਾਜ਼ਮ ਕੁਲਦੀਪ ਕੌਰ ਨੇ ਉੱਚੀ-ਉੱਚੀ ਆਵਾਜ ਲਗਾ ਕੇ ਮੁੱਖ ਮੰਤਰੀ ਨਾਲ ਮਿਲਣ ਦੀ ਕੋਸ਼ਿਸ਼ ਕੀਤੀ ਅਤੇ ਜਦੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੁਲਦੀਪ ਕੌਰ ਦੀ ਆਵਾਜ਼ ਸੁਣੀ ਤਾਂ ਤੁਰੰਤ ਚੰਨੀ ਉਸ ਔਰਤ ਕੋਲ ਆ ਗਏ ਅਤੇ ਚੰਨੀ ਨੇ ਔਰਤ ਦੀ ਹਰ ਗੱਲ ਸੁਣੀ ਅਤੇ ਉਨ੍ਹਾਂ ਦੀਆਂ ਮੰਗਾਂ ਨੂੰ ਤੁਰੰਤ ਮੰਨ ਲਿਆ। ਚੰਨੀ ਨੇ ਔਰਤ ਨੂੰ ਕਹਿ ਦਿੱਤਾ ਕਿ ਤੁਹਾਡਾ ਕੰਮ ਹੋ ਗਿਆ ਹੈ।
ਕੁਲਦੀਪ ਕੌਰ ਨੇ ਪੱਤਰਕਾਰਾਂ ਨੂੰ ਕਿਹਾ ਕਿ ਕੋਰੋਨਾ ਮਹਾਮਾਰੀ ਦੌਰਾਨ ਅਸੀਂ ਬੀਮਾਰ ਲੋਕਾਂ ਦੀ ਬਹੁਤ ਸੇਵਾ ਕੀਤੀ ਹੈ, ਇੱਥੇ ਤੱਕ ਕਿ ਡੈੱਡ ਬਾਡੀਆਂ ਨੂੰ ਵੀ ਅਸੀਂ ਔਰਤਾਂ ਕਲੀਨ ਕਰਦੀਆਂ ਸਨ। ਔਰਤ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਅਸੀਂ 176 ਮੁਲਾਜ਼ਮਾਂ ਹਾਂ। ਇਸ ਦੌਰਾਨ ਚੰਨੀ ਨੇ ਮੰਗ-ਪੱਤਰ ਲੈ ਕੇ ਸਾਰਿਆਂ ਨੂੰ ਭਰੋਸਾ ਦਿੱਤਾ ਹੈ ਕਿ ਸਾਰਿਆਂ ਦਾ ਕੰਮ ਜ਼ਰੂਰ ਹੋਵੇਗਾ।
ਹਾਈ ਕਮਾਨ ਚੋਣ ਜੰਗ ’ਚ ਕੀ ਚੰਨੀ, ਸਿੱਧੂ ਤੇ ਜਾਖੜ ਤਿੰਨਾਂ ਚਿਹਰਿਆਂ ਦੇ ਨਾਲ ਉਤਰੇਗੀ ?
NEXT STORY