ਚੰਡੀਗੜ੍ਹ (ਬਿਊਰੋ)-ਭਾਜਪਾ ਦੇ ਸਿੱਖ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਪੰਜਾਬ ’ਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਹੁਣ ਮੁੜ ਤੋਂ ਐੱਮ. ਐੱਲ. ਏ. ਬਣਨ ਦੇ ਲਾਲੇ ਪੈ ਗਏ ਹਨ, ਜਿਸ ਕਾਰਨ ਉਹ ਦੋ ਸੀਟਾਂ ਤੋਂ ਚੋਣਾਂ ਲੜ ਰਹੇ ਹਨ ਪਰ ਅਸਲੀਅਤ ਇਹ ਹੈ ਕਿ ਚੰਨੀ ਭਾਵੇਂ 117 ਸੀਟਾਂ ਤੋਂ ਲੜ ਲੈਣ ਪੰਜਾਬੀ ਉਨ੍ਹਾਂ ਨੂੰ ਹਰਾ ਕੇ ਤੋਰਨਗੇ। ਅੱਜ ਇਥੇ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਿਰਸਾ ਨੇ ਕਿਹਾ ਕਿ ਪੰਜਾਬ ’ਚ ਕਾਂਗਰਸ ਹਾਈਕਮਾਂਡ ਚੰਨੀ ਨੂੰ ਦੋ ਸੀਟਾਂ ਤੋਂ ਲੜਾਉਣ ਦਾ ਉਹੀ ਫਾਰਮੂਲਾ ਅਪਣਾ ਰਹੀ ਹੈ, ਜੋ ਰਾਹੁਲ ਗਾਂਧੀ ਨੂੰ ਲੋਕ ਸਭਾ ਚੋਣਾਂ ’ਚ ਦੋ ਸੀਟਾਂ ਤੋਂ ਲੜਾਉਣ ਦਾ ਅਪਣਾਇਆ ਸੀ ਪਰ ਹਾਈਕਮਾਂਡ ਇਹ ਭੁੱਲ ਗਈ ਕਿ ਇਹ ਪੰਜਾਬੀ ਹਨ, ਜੋ ਚੰਨੀ ਨੂੰ ਹਰਾ ਕੇ ਤੋਰਨਗੇ।
ਇਹ ਵੀ ਪੜ੍ਹੋ : ਪਾਕਿ ’ਚ ਮਾਰੇ ਗਏ ਹਿੰਦੂਆਂ ਤੇ ਸਿੱਖਾਂ ’ਤੇ PM ਇਮਰਾਨ ਖਾਨ ਤੇ ਬਾਜਵਾ ਦੇ ਦੋਸਤ ਸਿੱਧੂ ਚੁੱਪ ਕਿਉਂ : ਚੁੱਘ
ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਸਿਰਸਾ ਨੇ ਕਿਹਾ ਕਿ ਕਾਂਗਰਸ ਹਾਈਕਮਾਂਡ ਅੱਜ ਇਸ ਗੱਲ ਨੂੰ ਲੈ ਕੇ ਚਿੰਤਤ ਨਹੀਂ ਹੈ ਕਿ ਨਵਜੋਤ ਸਿੱਧੂ ਤੇ ਚੰਨੀ ’ਚੋਂ ਮੁੱਖ ਮੰਤਰੀ ਦਾ ਚਿਹਰਾ ਕਿਸ ਨੂੰ ਐਲਾਨਿਆ ਜਾਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਤਾ ਹੈ ਕਿ ਕਾਂਗਰਸ ਪਾਰਟੀ ਸੱਤਾ ’ਚ ਵਾਪਸ ਨਹੀਂ ਆਉਣੀ, ਇਸ ਲਈ ਸੀ. ਐੱਮ. ਦਾ ਚਿਹਰਾ ਜਿਸ ਨੂੰ ਮਰਜ਼ੀ ਬਣਾ ਸਕਦੇ ਹਨ। ਰਾਹੁਲ ਗਾਂਧੀ ’ਤੇ ਸਿੱਧਾ ਹਮਲਾ ਬੋਲਦਿਆਂ ਸਿਰਸਾ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਖ਼ੁਦ ਹੀ ਦੱਸ ਦਿੱਤਾ ਹੈ ਕਿ ਉਨ੍ਹਾਂ ਨੂੰ 42 ਵਿਧਾਇਕਾਂ ਦੀ ਹਮਾਇਤ ਹਾਸਲ ਸੀ ਪਰ ਫਿਰ ਵੀ ਹਾਈਕਮਾਂਡ ਨੇ ਮੁੱਖ ਮੰਤਰੀ ਨਹੀਂ ਬਣਾਇਆ, ਜਿਸ ਤੋਂ ਇਹ ਗੱਲ ਸਪਸ਼ਟ ਹੋ ਗਈ ਹੈ ਕਿ ਗਾਂਧੀ ਪਰਿਵਾਰ ਕਾਂਗਰਸ ਪਾਰਟੀ ਨੂੰ ਤਾਨਾਸ਼ਾਹ ਬਣ ਕੇ ਚਲਾ ਰਿਹਾ ਹੈ ਤੇ ਇਹ ਪ੍ਰਾਈਵੇਟ ਲਿਮਟਿਡ ਕੰਪਨੀ ਬਣ ਕੇ ਰਹਿ ਗਈ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦੀ ਉਮਰ 50 ਸਾਲ ਹੋ ਗਈ ਹੈ ਪਰ ਹਾਲੇ ਤੱਕ ਉਸ ਦੀ ਆਪਣੀ ਕੋਈ ਪ੍ਰਾਪਤੀ ਨਹੀਂ ਹੈ ਤੇ ਉਹ ਸਿਰਫ ਗਾਂਧੀ ਨਾਂ ਦੇ ਸਿਰ ’ਤੇ ਦੇਸ਼ ਤੇ ਦੁਨੀਆ ’ਚ ਵਿਚਰ ਰਹੇ ਹਨ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦੀ ਦੇਸ਼ ਵਿਰੋਧੀ ਸੋਚ ਉਦੋਂ ਹੀ ਬੇਨਕਾਬ ਹੋ ਗਈ, ਜਦੋਂ ਉਹ ਭਾਰਤ ਵੱਲੋਂ ਪਾਕਿਸਤਾਨ 'ਤੇ ਕੀਤੀ ਸਰਜੀਕਲ ਸਟ੍ਰਾਈਕਲ ਦੇ ਸਬੂਤ ਮੰਗਣ ਲੱਗ ਪਏ ਸਨ।
ਇਹ ਵੀ ਪੜ੍ਹੋ : ਚੋਣਾਂ ਤੋਂ ਪਹਿਲਾਂ ਭਾਜਪਾ ਦਾ ਵੱਡਾ ਐਲਾਨ, ਸਰਕਾਰ ਬਣਨ ’ਤੇ ਪੰਜਾਬ ’ਚ ਲਾਗੂ ਕਰਾਂਗੇ ਨਵੀਂ ਸਿੱਖਿਆ ਪਾਲਿਸੀ
ਇਕ ਸਵਾਲ ਦੇ ਜਵਾਬ ’ਚ ਸਿਰਸਾ ਨੇ ਕਿਹਾ ਕਿ ਪੰਜਾਬ ’ਚ ਬੇਅਦਬੀਆਂ ਸਿਰਫ ਚੋਣਾਂ ਦਾ ਮੁੱਦਾ ਬਣਾ ਦਿੱਤੀਆਂ ਗਈਆਂ ਸਨ ਪਰ ਜਦੋਂ ਹੁਣ ਭਾਜਪਾ ਦੀ ਸਰਕਾਰ ਸੂਬੇ ਵਿਚ ਆਵੇਗੀ ਤਾਂ ਬੇਅਦਬੀਆਂ ਸਮੇਤ ਸਾਰੇ ਗੁਨਾਹਾਂ ਦਾ ਹਿਸਾਬ ਲਿਆ ਜਾਵੇਗਾ। ਸਿਰਸਾ ਨੇ ਇਹ ਵੀ ਕਿਹਾ ਕਿ ਮੈਂ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਹਾਂ ਪਰ ਆਪਣੇ ਧਰਮ ਦੀ ਚਿੰਤਾ ਕਰਦਾ ਹਾਂ। ਉਨ੍ਹਾਂ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਦੇਸ਼ ਭਰ ਵਿਚ ਸਿੱਖ ਮੁੱਖ ਰਾਜਨੀਤੀ ਵਿਚ ਆਉਣ ਤਾਂ ਜੋ ਰਾਜ ਸਭਾ, ਲੋਕ ਸਭਾ ਵਿਚ ਐੱਮ. ਪੀ. ਬਣਨ ਤਾਂ ਜੋ ਅਸੀਂ ਆਪਣੀ ਗੱਲ ਕਰ ਸਕੀਏ ਤੇ ਆਪਣੇ ਮਸਲੇ ਹੱਲ ਕਰਵਾ ਸਕੀਏ।
ਇਹ ਵੀ ਪੜ੍ਹੋ : ਸਰਕਾਰ ਆਉਣ 'ਤੇ CM ਚੰਨੀ ਦੀਆਂ ਗ਼ੈਰ-ਕਾਨੂੰਨੀ ਸਰਗਰਮੀਆਂ ਦੀ ਕਰਾਂਗੇ ਜਾਂਚ: ਸੁਖਬੀਰ ਬਾਦਲ
ਆਉਣ ਵਾਲੀ ਅਕਾਲੀ ਦਲ ਤੇ ਬਸਪਾ ਸਰਕਾਰ ਪੰਜਾਬ ਦੇ ਸਾਰੇ ਪਿੰਡਾਂ ’ਚ ਬੁਨਿਆਦੀ ਢਾਂਚੇ ’ਚ ਕਰੇਗੀ ਸੁਧਾਰ : ਸੁਖਬੀਰ ਬਾਦਲ
NEXT STORY