ਜਲੰਧਰ (ਰਾਹੁਲ ਕਾਲਾ)-ਗ਼ੈਰ-ਕਾਨੂੰਨੀ ਮਾਈਨਿੰਗ ਮੁੱਦੇ 'ਤੇ ਐਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਵੱਲੋਂ ਗ੍ਰਿਫ਼ਤਾਰ ਕੀਤੇ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਾਣਜੇ ਭੁਪਿੰਦਰ ਹਨੀ ਨੂੰ ਜਲੰਧਰ ਦੀ ਜੁਡੀਸ਼ੀਅਲ ਕੋਰਟ ਨੇ ਚਾਰ ਦਿਨਾ ਈ. ਡੀ. ਦੇ ਰਿਮਾਂਡ ’ਤੇ ਭੇਜ ਦਿੱਤਾ ਹੈ। ਹਨੀ ਨੂੰ ਲੈ ਕੇ ਈ.ਡੀ. ਦੁਪਹਿਰ ਢਾਈ ਵਜੇ ਕੋਰਟ ਰੂਮ ’ਚ ਪਹੁੰਚੀ ਸੀ। ਤਕਰੀਬਨ ਡੇਢ ਘੰਟਾ ਸੁਣਵਾਈ ਤੋਂ ਬਾਅਦ ਅਦਾਲਤ ਨੇ ਆਪਣਾ ਫ਼ੈਸਲਾ ਸੁਣਾਇਆ। ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ 14 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਗਈ ਸੀ ਪਰ ਡਿਫੈਂਸ ਵੱਲੋਂ ਦਲੀਲ ਦਿੱਤੀ ਗਈ ਕਿ ਇਹ ਮਾਮਲਾ ਸਿਆਸਤ ਤੋਂ ਪ੍ਰੇਰਿਤ ਹੈ। ਬਚਾਅ ਪੱਖ ਵੱਲੋਂ ਦਲੀਲ ਦਿੱਤੀ ਗਈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਬਦਨਾਮ ਕਰਨ ਲਈ ਇਕ ਸਾਜ਼ਿਸ਼ ਰਚੀ ਗਈ ਹੈ।
ਇਹ ਵੀ ਪੜ੍ਹੋ : CM ਚੰਨੀ ਦੇ ਭਾਣਜੇ ’ਤੇ ਕਾਂਗਰਸ ਦੇ ਸ਼ਾਸਨ ਦੌਰਾਨ ਹੀ ਦਰਜ ਹੋਇਆ ਸੀ ਮਾਮਲਾ : ਚੁੱਘ
ਦੂਜੇ ਪਾਸੇ ਈ.ਡੀ. ਨੇ ਅਦਾਲਤ ਵਿਚ ਦੱਸਿਆ ਕਿ ਦਸ ਕਰੋੜ ਰੁਪਏ ਬਰਾਮਦ ਕੀਤੇ ਗਏ ਹਨ। ਇਸ ਦੇ ਸਾਡੇ ਕੋਲ ਸਬੂਤ ਹਨ। ਈ.ਡੀ. ਨੇ ਕਿਹਾ ਕਿ ਸਾਡੇ ਕੋਲ ਸੂਚਨਾ ਹੈ ਕਿ ਇਹ ਸਾਰਾ ਪੈਸਾ ਅਫ਼ਸਰਾਂ ਦੀਆਂ ਬਦਲੀਆਂ ਨਾਲ ਸਬੰਧਤ ਹੈ। ਭੁਪਿੰਦਰ ਸਿੰਘ ਹਨੀ ਵੱਲੋਂ ਏ. ਪੀ. ਐੱਸ. ਦਿਓਲ ਦੇ ਪੁੱਤਰ ਨੇ ਜਿਰਾਹ ਕੀਤੀ। ਤਿੰਨ ਫਰਵਰੀ ਨੂੰ ਈ. ਡੀ. ਨੇ ਪੁੱਛਗਿੱਛ ਲਈ ਹਨੀ ਨੂੰ ਸ਼ਾਮ ਛੇ ਵਜੇ ਜਲੰਧਰ ਵਿਖੇ ਦਫਤਰ ’ਚ ਬੁਲਾਇਆ ਸੀ। ਤਕਰੀਬਨ 7 ਘੰਟੇ ਪੁੱਛਗਿੱਛ ਕਰਨ ਤੋਂ ਬਾਅਦ ਈ. ਡੀ. ਭੁਪਿੰਦਰ ਹਨੀ ਦੇ ਜਵਾਬ ਤੋਂ ਸੰਤੁਸ਼ਟ ਨਹੀਂ ਹੋ ਸਕੀ, ਜਿਸ ਤੋਂ ਬਾਅਦ ਈ. ਡੀ. ਵੱਲੋਂ ਭੁਪਿੰਦਰ ਹਨੀ ਨੂੰ ਗ੍ਰਿਫ਼ਤਾਰ ਕੀਤਾ ਗਿਆ। 14 ਘੰਟੇ ਈ.ਡੀ. ਦੀ ਹਿਰਾਸਤ ’ਚ ਰਹਿਣ ਤੋਂ ਬਾਅਦ ਅੱਜ ਭੁਪਿੰਦਰ ਹਨੀ ਦਾ 8 ਫ਼ਰਵਰੀ ਰਿਮਾਂਡ ਲੈ ਲਿਆ ਗਿਆ।
ਟਿਕਟਾਂ ਲਈ ਪਾਰਟੀ ਬਦਲਣ ਦਾ ਰੁਝਾਨ ਵਧਿਆ, ਘਰ ਵਾਪਸੀ ਮਗਰੋਂ ਵੀ ਕਈਆਂ ਦਾ ਨਹੀਂ ਪਿਆ ਮੁੱਲ
NEXT STORY