ਚੰਡੀਗੜ੍ਹ/ਜਲੰਧਰ (ਅਸ਼ਵਨੀ, ਧਵਨ) : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਅੰਤਰਰਾਜੀ ਬਾਸਮਤੀ ਮੂਵਮੈਂਟ ਪੋਰਟਲ ਨੂੰ ਡਿਜੀਟਲ ਤੌਰ ’ਤੇ ਜਾਰੀ ਕੀਤਾ ਤਾਂ ਜੋ ਦੂਜੇ ਸੂਬਿਆਂ ਤੋਂ ਝੋਨੇ-ਪਰਮਲ ਦੀ ਆਮਦ ਨੂੰ ਰੋਕਿਆ ਜਾ ਸਕੇ ਜਿਸ ਨਾਲ ਸੂਬੇ ਭਰ ਵਿੱਚ ਘੱਟੋ ਘੱਟ ਸਮਰਥਨ ਮੁੱਲ ’ਤੇ ਖਰੀਦ ਕਾਰਜਾਂ ਢਾਹ ਲੱਘ ਰਹੀ ਹੈ। ਇਸ ਕਦਮ ਦਾ ਉਦੇਸ਼ ਸੂਬੇ ’ਚ ਬਾਸਮਤੀ ਦੀ ਨਿਰਵਿਘਨ ਆਵਾਜਾਈ ਦੀ ਇਜਾਜ਼ਤ ਦੇਣਾ ਅਤੇ ਬਾਸਮਤੀ ਸੈਲਰ ਵਾਲਿਆਂ ਦੀਆਂ ਦਰਪੇਸ਼ ਮੁਸ਼ਕਲਾਂ ਨੂੰ ਦੂਰ ਕਰਨਾ ਹੈ। ਇਸ ਤੋਂ ਇਲਾਵਾ ਇਸ ਪੋਰਟਲ ਦਾ ਮਨੋਰਥ ਅਸਲ ਟਰੱਕ ਅਪ੍ਰੇਟਰਾਂ ਦੇ ਰੋਜ਼ਾਨਾਂ ਕੰਮ ਕਾਜ ਬਿਨਾਂ ਪ੍ਰਭਾਵਿਤ ਕੀਤਿਆਂ ਬਾਸਮਤੀ ਟਰੱਕਾਂ ਦੀ ਜੀ.ਪੀ.ਐੱਸ. ਰਾਹੀਂ ਨਿਗਾਰਨੀ ਰੱਖਣਾ ਹੈ।
ਇਹ ਵੀ ਪੜ੍ਹੋ : ਪੰਜਾਬ ’ਚ ਬੀ. ਐੱਸ. ਐੱਫ. ਦੇ ਅਧਿਕਾਰ ਖੇਤਰ ਵਧਾਉਣ ਦਾ ‘ਆਪ’ ਨੇ ਕੀਤਾ ਸਖ਼ਤ ਵਿਰੋਧ
ਇਸ ਪੋਰਟਲ ’ਤੇ ਸੂਬੇ ’ਚ ਬਾਸਮਤੀ ਟਰੱਕਾਂ ਦੀ ਜੀ. ਪੀ. ਐੱਸ. ਅਧਾਰਿਤ ਆਵਾਜਾਈ ਵੇਖੀ ਜਾ ਸਕੇਗੀ। ਰੂਟ ਤੋਂ ਪਰ੍ਹੇ ਜਾਣ ਦੀ ਰੀਅਲ ਟਾਈਮ ਮੋਨੀਟਰਿੰਗ ਅਸਾਨੀ ਨਾਲ ਕੀਤੀ ਜਾ ਸਕੇਗੀ ਅਤੇ ਪੋਰਟਲ/ਐਪ ’ਤੇ ਇਹ ਜਾਣਕਾਰੀ ਵਿਲੱਖਣ ਲਾਗਇਨ ਆਈ.ਡੀ./ਪਾਸਵਰਡ ਰਾਹੀਂ ਦੇਖੀ ਜਾ ਸਕੇਗੀ। ਅਧਿਕਾਰੀ ਮੁਹੱਈਆ ਕਰਵਾਏ ਗਏ ਇਸ ਵਿਸ਼ੇਸ਼ ਲੌਗਇਨ ਆਈ. ਡੀ. ਨਾਲ ਮਿੱਲਾਂ ਦੀ ਜਾਂਚ/ਨਿਗਰਾਨੀ ਕਰ ਸਕਣਗੇ।
ਇਹ ਵੀ ਪੜ੍ਹੋ : ਪੰਜਾਬ ਦੇ ਲੋਕਾਂ ਨੂੰ ਲਾਲੀਪਾਪ ਆਖਰੀ ਚਾਰ-ਪੰਜ ਮਹੀਨਿਆਂ ’ਚ ਹੀ ਕਿਉਂ ਦਿੱਤੇ ਜਾ ਰਹੇ ਹਨ? : ਸਿੱਧੂ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਚੜੂਨੀ ਵੱਲੋਂ ਬਠਿੰਡਾ ’ਚ ‘ਜਿਸ ਦੀ ਵੋਟ ਉਸ ਦਾ ਰਾਜ’ ਮਿਸ਼ਨ ਪੰਜਾਬ ਦੀ ਸ਼ੁਰੂਆਤ
NEXT STORY