ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਨਾਸਾਜ਼ ਹੈ। ਤੜਕਸਾਰ ਖ਼ਬਰ ਮਿਲੀ ਕਿ ਮੁੱਖ ਮੰਤਰੀ ਮਾਨ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਮੁੱਖ ਮੰਤਰੀ ਦੇ ਕਈ ਟੈਸਟ ਲਏ ਗਏ ਹਨ ਜਿਨ੍ਹਾਂ ਦੀ ਰਿਪੋਰਟ ਆਉਣੀ ਬਾਕੀ ਹੈ। ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਕੋਈ ਖ਼ਤਰੇ ਵਾਲੀ ਖ਼ਬਰ ਨਹੀਂ ਹੈ ਜਦਕਿ ਮੁੱਖ ਮੰਤਰੀ ਰੂਟੀਨ ਚੈਕਅੱਪ ਲਈ ਹਸਪਤਾਲ ਗਏ ਹਨ। ਇਥੇ ਦੱਸਣਾ ਬਣਦਾ ਹੈ ਕਿ ਬੀਤੇ ਕੁਝ ਦਿਨ ਪਹਿਲਾਂ ਵੀ ਮੁੱਖ ਮੰਤਰੀ ਭਗਵੰਤ ਮਾਨ ਦੇ ਡਿੱਗਣ ਦੀ ਖ਼ਬਰ ਸਾਹਮਣੇ ਆਈ ਸੀ ਜਿਸ ਤੋਂ ਬਾਅਦ ਇਹ ਕਿਆਸ ਲਗਾਏ ਗਏ ਸਨ ਕਿ ਭਗਵੰਤ ਮਾਨ ਸਿਹਤ ਦੇ ਪੱਖੋਂ ਨਾਸਾਜ਼ ਚੱਲ ਰਹੇ ਹਨ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਵਿਚ ਔਰਤਾਂ ਲਈ ਜਾਰੀ ਹੋਇਆ ਸਖ਼ਤ ਹੁਕਮ
ਇਸ ਮਾਮਲੇ 'ਤੇ ਬੇਸ਼ੱਕ ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਸੀ ਕਿ ਉਹ ਡਿੱਗੇ ਨਹੀਂ ਸਨ ਸਗੋਂ ਆਪਣਾ ਤਸਮਾ ਬੰਨ੍ਹ ਰਹੇ ਸਨ। ਬਹਿਰਹਾਲ ਅਧਿਕਾਰਕ ਤੌਰ 'ਤੇ ਨਾ ਤਾਂ ਕਿਸੇ ਨੇ ਉਨ੍ਹਾਂ ਦੇ ਬਿਮਾਰ ਹੋਣ ਦੀ ਪੁਸ਼ਟੀ ਕੀਤੀ ਹੈ ਅਤੇ ਨਾ ਹੀ ਇਸ ਚਰਚਾ ਤੇ ਕਿਸੇ ਦਾ ਸਪੱਸ਼ਟੀਕਰਨ ਆਇਆ ਹੈ ਪਰ ਮੀਡੀਆ ਦੇ ਹਵਾਲੇ ਤੋਂ ਇਹ ਖ਼ਬਰ ਚਰਚਾ ਦਾ ਵਿਸ਼ਾ ਹੈ ਕਿ ਮੁੱਖ ਮੰਤਰੀ ਅਸਲ ਵਿਚ ਹੀ ਬਿਮਾਰ ਹਨ।
ਇਹ ਵੀ ਪੜ੍ਹੋ : ਵਿਆਹ ਤੋਂ ਪੰਜ ਦਿਨ ਬਾਅਦ ਲਾੜੇ ਨਾਲ ਵਾਪਰੀ ਅਣਹੋਣੀ, ਕੀ ਸੋਚਿਆ ਤੇ ਕੀ ਹੋ ਗਿਆ
ਸਾਧੂ ਦਾ ਭੇਸ ਬਣਾ ਕੇ ਠੱਗਣ ਵਾਲਾ ਔਰਤ ਸਣੇ ਗ੍ਰਿਫ਼ਤਾਰ
NEXT STORY