ਬਠਿੰਡਾ- ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਦਿੱਲੀ ਦੇ ਮੁੱਖ ਮੰਤਰੀ ਤੇ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਪੰਜਾਬ ਵਿਚ ਲਗਾਤਾਰ ਚੋਣ ਪ੍ਰਚਾਰ ਕਰ ਰਹੇ ਹਨ। ਅੱਜ ਪੰਜਾਬ ਦੇ ਮੁੱਖ ਮੰਤਰੀ ਮਾਨ ਅਤੇ ਅਰਵਿੰਦ ਕੇਜਰੀਵਾਲ ਵੱਲੋਂ ਬਠਿੰਡਾ ਪ੍ਰੈੱਸ ਕਾਨਫਰੰਸ ਕੀਤੀ ਗਈ । ਇਸ ਦੌਰਾਨ ਮੁੱਖ ਮੰਤਰੀ ਮਾਨ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 'ਤੇ ਨਿਸ਼ਾਨੇ ਵਿੰਨ੍ਹੇ ਹਨ। ਉਨ੍ਹਾਂ ਕਿਹਾ ਕਿ ਬੀਤੇ ਦਿਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਲੁਧਿਆਣਾ ਪਹੁੰਚੇ ਸੀ ਜਿਥੇ ਉਨ੍ਹਾਂ ਨੇ ਲੋਕਾਂ ਕੋਲੋਂ ਵੋਟਾਂ ਮੰਗਣੀਆਂ ਸੀ ਪਰ ਉੱਥੇ ਉਹ ਪੰਜਾਬੀਆਂ ਨੂੰ ਧਮਕੀ ਦੇ ਕੇ ਗਏ ਹਨ। ਉਨ੍ਹਾਂ ਦੱਸਿਆ ਕਿ ਅਮਿਤ ਸ਼ਾਹ ਕਿਹਾ ਕਿ 4 ਜੂਨ ਤੋਂ ਬਾਅਦ ਭਗਵੰਤ ਮਾਨ ਦੀ ਸਰਕਾਰ ਤੋੜ ਦੇਵਾਂਗੇ।
ਇਹ ਵੀ ਪੜ੍ਹੋ- ਦਿੱਲੀ ਦੇ CM ਕੇਜਰੀਵਾਲ ਦਾ ਅੰਮ੍ਰਿਤਸਰ 'ਚ ਜ਼ੋਰਦਾਰ ਪ੍ਰਚਾਰ, PM ਮੋਦੀ ਤੇ ਅਮਿਤ ਸ਼ਾਹ ਦੇ ਵਿੰਨ੍ਹੇ ਨਿਸ਼ਾਨੇ
ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਹਿਲਾਂ ਇਹ ਹੋਰਨਾਂ ਪਾਰਟੀਆਂ ਦੇ ਵਿਧਾਇਕ ਖਰੀਦਦੇ ਰਹੇ ਹਨ ਤੇ ਹੁਣ ਇਹ ਕਹਿ ਰਹੇ ਹਨ। ਉਨ੍ਹਾਂ ਕਿਹਾ ਪੰਜਾਬੀਆਂ ਨੇ ਸਭ ਤੋਂ ਵੱਧ ਦੇਸ਼ ਲਈ ਕੁਰਬਾਨੀਆਂ ਦਿੱਤੀਆਂ ਹਨ ਤੇ ਇਹ ਦੇਸ਼ ਦੇ ਗ੍ਰਹਿ ਮੰਤਰੀ ਬਣ ਕੇ ਸਾਨੂੰ ਧਮਕੀਆਂ ਦੇਣ ਆ ਗਏ ਹਨ। ਮੁੱਖ ਮੰਤਰੀ ਮਾਨ ਨੇ ਕਿਹਾ ਸਾਡੇ ਕੋਲੋਂ ਪਿਆਰ ਨਾਲ ਜੋ ਮਰਜ਼ੀ ਕਰਾ ਲਵੋ ਪਰ ਜੇ ਪੰਜਾਬੀਆਂ ਨੂੰ ਕੋਈ ਧਮਕੀ ਦੇਵੇਗਾ ਤਾਂ ਇਸ ਦਾ ਬਹੁਤ ਹੀ ਉਲਟਾ ਅਸਰ ਹੋਵੇਗਾ ਇਹ ਸਭ ਤਾਂ ਇਨ੍ਹਾਂ ਨੇ ਕਿਸਾਨਾਂ ਦੇ ਅੰਨਦੋਲਨ 'ਚ ਵੀ ਦੇਖ ਹੀ ਲਿਆ ਹੋਵੇਗਾ। ਮੁੱਖ ਮੰਤਰੀ ਮਾਨ ਨੇ ਕਿਹਾ ਪ੍ਰਧਾਨ ਮੰਤਰੀ ਮੋਦੀ ਕਿਸਾਨਾਂ ਨਾਲ ਡੇਢ ਸਾਲ ਤੱਕ ਜ਼ਿੱਦ ਕਰਕੇ ਬੈਠਾ ਰਹੇ ਪਰ ਆਖਿਰ ਮੁਆਫ਼ੀ ਮੰਗਣੀ ਪੈ ਗਈ।
ਮੁੱਖ ਮੰਤਰੀ ਮਾਨ ਨੇ ਕਿਹਾ ਇਹ ਕੇਂਦਰ ਮੰਤਰੀ ਬਹੁਤ ਵੱਡੀ ਗਲਤਫੈਮੀ 'ਚ ਹਨ ਕਿ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਤੋੜ ਦੇਣਗੇ। ਉਨ੍ਹਾਂ ਕਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਲਈ ਲੋਕ ਸਿਰਫ਼ ਇਹ ਤਿੰਨ ਸਾਲ ਨਹੀਂ ਸਗੋਂ ਅਗਲੇ 15 ਸਾਲ ਤੱਕ ਮਨ ਬਣਾਈ ਬੈਠੇ ਹਨ। ਉਨ੍ਹਾਂ ਕਿਹਾ 7 ਸਾਡੇ ਰਾਜ ਸਭਾ ਮੈਂਬਰ ਹਨ, 13 ਹੁਣ ਲੋਕ ਸਭਾ 'ਚ ਜਾ ਰਹੇ ਹਨ, 4 ਦਿੱਲੀ ਤੋਂ, 1 ਕੁਰੂਕਸ਼ੇਤਰ ਤੋਂ, 2 ਗੁਜਰਾਤ, 2 ਆਸਾਮ ਅਤੇ 3 ਦਿੱਲੀ ਤੋਂ ਰਾਜ ਸਭਾ ਮੈਂਬਰ ਹਨ। ਇਸ ਤੋਂ ਇਹ ਪਤਾ ਲਗਦਾ ਹੈ ਕਿ ਆਮ ਆਦਮੀ ਪਾਰਟੀ 4 ਜੂਨ ਨੂੰ ਬਹੁਤ ਵੱਡੀ ਪਾਰਟੀ ਬਣ ਕੇ ਉਭਰੇਗੀ । ਉਨ੍ਹਾਂ ਕਿਹਾ ਕਿਸੇ ਦੇਸ਼ ਦਾ ਪ੍ਰਧਾਨ ਮੰਤਰੀ ਇਸ ਲੈਵਲ ਤੱਕ ਬੋਲਦਾ ਵੇਖਿਆ ਜਿਵੇਂ ਮੋਦੀ ਜੀ ਕਹਿੰਦੇ ਹਨ ਜੇਕਰ ਸਾਨੂੰ ਵੋਟ ਨਾ ਪਾਈ ਤਾਂ ਇੰਡੀਆ ਗਠਜੋੜ ਵਾਲੇ ਤੁਹਾਡੀ ਤਿੰਨ ਬਕਰੀਆਂ 'ਚੋਂ ਦੋ ਬਕਰੀ ਲੈ ਜਾਣਗੇ। ਇਸ ਤੋਂ ਪਤਾ ਲਗਦਾ ਹੈ ਕਿ ਇਹ ਸਰਪੰਚ ਲੈਵਲ ਤੱਕ ਵੀ ਨਹੀਂ ਹਨ।
ਇਹ ਵੀ ਪੜ੍ਹੋ- ਖੁਸ਼ੀਆਂ ਵਿਚਾਲੇ ਪਏ ਵੈਣ, ਵਿਦੇਸ਼ ਜਾਣ ਤੋਂ ਇਕ ਦਿਨ ਪਹਿਲਾਂ ਨੌਜਵਾਨ ਪੁੱਤ ਦੀ ਮੌਤ
ਮੁੱਖ ਮੰਤਰੀ ਮਾਨ ਨੇ ਕਿਹਾ ਆਮ ਆਦਮੀ ਪਾਰਟੀ ਨਾਂ ਦੀ ਸਿਆਸਤ ਨਹੀਂ ਕੰਮ ਦੀ ਕਰਦੀ ਹੈ। ਉਨ੍ਹਾਂ ਕਿਹਾ ਪ੍ਰਧਾਨ ਮੰਤਰੀ ਆਪਣੇ 10 ਸਾਲਾਂ 'ਚ ਇਕ ਸਕੂਲ, ਇਕ ਨੋਕਰੀ ਤੱਕ ਨਹੀਂ ਗਿਣਾ ਸਕੇ ਅਸੀਂ ਤਾਂ ਫਿਰ ਵੀ 2 ਸਾਲਾਂ 'ਚ ਜੋ ਕੰਮ ਕੀਤੇ ਹਨ ਉਸ ਲਈ ਵੋਟ ਮੰਗ ਰਹੇ ਹਾਂ। ਉਨ੍ਹਾਂ ਕਿਹਾ ਇਹ ਸਿਰਫ਼ ਨਫ਼ਰਤ ਦੀ ਸਿਆਸਤ ਕਰ ਰਹੇ ਹਨ ਅਤੇ ਸੰਵਿਧਾਨ ਬਦਲ ਦੇਣਗੇ। ਉਨ੍ਹਾਂ ਕਿਹਾ ਇਹ ਆਪਣੇ ਮੂੰਹ ਤੋਂ ਬੋਲ ਰਹੇ ਹਨ ਸਾਨੂੰ 400 ਸੀਟਾਂ ਦਿਓ ਅਸੀਂ ਸੰਵਿਧਾਨ ਬਦਲ ਦੇਵਾਂਗੇ। ਉਨ੍ਹਾਂ ਕਿਹਾ ਕੇਂਦਰ ਮੰਤਰੀ ਅਮਿਤ ਸ਼ਾਹ ਨੂੰ ਕਹਿਣਾ ਚਾਹੁੰਦਾ ਹਾਂ ਤੁਸੀਂ ਗ੍ਰਹਿ ਮੰਤਰੀ ਹੋਣ ਦੇ ਨਾਅਤੇ ਕਿਸੇ ਸਟੇਟ ਦੇ ਮੁੱਖ ਮੰਤਰੀ ਨੂੰ ਇਸ ਤਰ੍ਹਾਂ ਧਮਕੀਆਂ ਦੇ ਰਹੇ ਹੋ? ਉਨ੍ਹਾਂ ਕਿਹਾ ਤੁਸੀਂ ਕਿਸਾਨਾਂ ਨੂੰ ਦਿੱਲੀ 'ਚ ਨਹੀਂ ਆਉਣ ਦਿੱਤਾ ਉਹ ਦਾ ਆਪਣੇ ਹੱਕ ਲਈ ਗੱਲ ਕਰਨ ਲਈ ਆ ਰਹੇ ਸੀ ਪਰ ਤੁਸੀਂ ਨਹੀਂ ਆਉਣ ਦਿੱਤਾ ਜੇ ਦਿੱਲੀ ਨਹੀਂ ਆਉਣਾ ਫਿਰ ਦੱਸੋ ਲਾਹੌਰ ਜਾਣ?
ਉਨ੍ਹਾਂ ਕਿਹਾ ਅਮਿਤ ਸ਼ਾਹ ਦੀ ਇਸ ਗੱਲ ਤੋਂ ਪੰਜਾਬੀ ਨਰਾਜ਼ ਹਨ ਅਤੇ ਕੱਲ੍ਹ ਤੋਂ ਹੀ ਫੋਨ ਆ ਰਹੇ ਹਨ। ਉਨ੍ਹਾਂ ਕਿਹਾ ਪ੍ਰਧਾਨ ਮੰਤਰੀ ਆਪਣੇ ਆਪ ਨੂੰ ਭਗਵਾਨ ਦਾ ਅਵਤਾਰ ਦੱਸ ਰਹੇ ਹਨ ਉਹ 2014 'ਚ ਕਹਿੰਦੇ ਸੀ ਕਿ ਮੈਂ ਪ੍ਰਧਾਨ ਸੇਵਕ ਹਾਂ, 2019 'ਚ ਕਿਹਾ ਮੈਂ ਚੌਂਕੀਦਾਰ ਹਾਂ ਅਤੇ 2024 'ਚ ਕਿਹਾ ਮੈਂ ਭਗਵਾਨ ਦਾ ਅਵਤਾਰ ਹਾਂ ਦੇਖ ਲਿਓ ਫਿਰ ਇਹ ਕਿੱਥੇ ਤੱਕ ਬਹੁਤ ਪਹੁੰਚ ਜਾਂਦੇ ਹਨ। ਇਹ ਸੋਚ ਰਹੇ ਹਨ ਕਿ ਅਸੀਂ ਅੱਤ ਕਰਵਾ ਰਹੇ ਹਾਂ ਜੇਕਰ ਇਹ ਅੱਤ ਦੇ ਅ 'ਤੇ ਟਿੱਪੀ ਪੈ ਜਾਵੇ ਤਾਂ ਅੰਤ ਬਣ ਜਾਂਦਾ ਹੈ।
ਇਹ ਵੀ ਪੜ੍ਹੋ- ਟਰੱਕ ਤੇ ਕਾਰ ਵਿਚਾਲੇ ਹੋਈ ਜ਼ਬਰਦਸਤ ਟੱਕਰ ਨੇ ਵਿਛਾਏ ਸਥੱਰ, ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਮੌਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼ੱਕੀ ਹਾਲਤ ’ਚ ਰੇਲ ਗੱਡੀ ’ਚੋਂ ਪੁਲਸ ਕਾਂਸਟੇਬਲ ਦੀ ਲਾਸ਼ ਬਰਾਮਦ
NEXT STORY