ਗੁਰਦਾਸਪੁਰ (ਵਿਨੋਦ)-ਅਣਪਛਾਤੇ ਕਾਰ ਚਾਲਕ ਵੱਲੋਂ ਮੋਟਰਸਾਈਕਲ ਚਾਲਕ ਨੂੰ ਟੱਕਰ ਮਾਰਨ ’ਤੇ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ’ਤੇ ਪੁਲਸ ਸਟੇਸ਼ਨ ਕਾਹਨੂੰਵਾਨ ਨੇ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਦੇ ਧਾਰਾ 304ਏ,279,337,338,427 ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਦੱਸਣਯੋਗ ਹੈ ਕਿ ਮ੍ਰਿਤਕ ਨੇ 24 ਮਈ ਨੂੰ ਵਿਦੇਸ਼ ਆਸਟ੍ਰੇਲੀਆ ਜਾਣਾ ਸੀ।
ਇਹ ਵੀ ਪੜ੍ਹੋ- ਗੁਰਦਾਸਪੁਰ ਦੀ ਫਤਿਹ ਰੈਲੀ PM ਮੋਦੀ ਦਾ ਵੱਡਾ ਬਿਆਨ, ਕਿਹਾ- 'ਭਾਜਪਾ ਦਾ ਜਿੱਤਣਾ ਤੈਅ ਹੈ'
ਪੁਲਸ ਨੂੰ ਦਿੱਤੇ ਬਿਆਨਾਂ ’ਚ ਸਵਰਨ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਕਾਹਨੂੰਵਾਨ ਨੇ ਦੱਸਿਆ ਕਿ ਉਸ ਦਾ ਜਵਾਈ ਬਿਕਰਮ ਸਿੰਘ ਪੁੱਤਰ ਕੈਪਟਨ ਸਾਗਰ ਸਿੰਘ ਜਿਸ ਨੇ 24-5-24 ਨੂੰ ਵਿਦੇਸ਼ ਆਸਟ੍ਰੇਲੀਆ ਜਾਣਾ ਸੀ, ਜੋ ਮਿਤੀ 23-5-24 ਨੂੰ ਕਰੀਬ 5 ਵਜੇ ਸ਼ਾਮ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਬਾਜ਼ਾਰ ਕਾਹਨੂੰਵਾਨ ਕੁਝ ਨਿੱਜੀ ਸਾਮਾਨ ਲੈ ਕੇ ਘਰ ਵਾਪਸ ਆ ਰਿਹਾ ਸੀ ਤਾਂ ਪਿੰਡ ਵੜੈਚ ਮੋੜ ਸਿੰਘ ਸਰਵਿਸ ਸਟੇਸ਼ਨ ਨੇੜੇ ਸਾਹਮਣੇ ਤੋਂ ਇਕ ਚਿੱਟੇ ਰੰਗ ਦੀ ਕਾਰ ਚਾਲਕ ਨੇ ਗਲਤ ਸਾਇਡ ਤੋਂ ਲਿਆ ਕੇ ਮੋਟਰਸਾਈਕਲ ਵਿਚ ਮਾਰੀ ਦਿੱਤੀ । ਜਿਸ ਨਾਲ ਕਾਰ ਉਸ ਦੇ ਜਵਾਈ ਬਿਕਰਮ ਸਿੰਘ ਨੂੰ ਸੜਕ ਤੇ ਘੜੀਸਦੀ ਹੋਈ ਦੂਜੀ ਸਾਇਡ ਲੈ ਗਈ ।
ਇਹ ਵੀ ਪੜ੍ਹੋ- ਫਰੀਦਕੋਟ ਲੋਕ ਸਭਾ ਸੀਟ 'ਤੇ ਟਿਕੀਆਂ ਸਭ ਦੀਆਂ ਨਜ਼ਰਾਂ, ਜਾਣੋ ਕੀ ਹੈ ਪਿਛਲੇ 5 ਸਾਲਾਂ ਦਾ ਇਤਿਹਾਸ
ਇਸ ਦੌਰਾਨ ਬਿਕਰਮ ਦੀ ਪੱਕੀ ਸੜਕ 'ਤੇ ਡਿੱਗਣ ਕਰਕੇ ਸਿਰ ਵਿਚ ਗੰਭੀਰ ਸੱਟ ਲੱਗ ਗਈ ਅਤੇ ਮੌਕੇ 'ਤੇ ਹੀ ਮੌਤ ਹੋ ਗਈ। ਦੂਜੇ ਪਾਸੇ ਸਬ ਇੰਸਪੈਕਟਰ ਦਵਿੰਦਰ ਸਿੰਘ ਨੇ ਦੱਸਿਆ ਕਿ ਸਵਰਨ ਸਿੰਘ ਦੇ ਬਿਆਨਾਂ ’ਤੇ ਅਣਪਛਾਤੇ ਕਾਰ ਚਾਲਕ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਗੁਰੂ ਨਗਰੀ ’ਚ ਰਿਕਾਰਡਤੋੜ ਗਰਮੀ, ਦਿਨ ਦਾ ਤਾਪਮਾਨ 42 ਡਿਗਰੀ ਤੋਂ ਪਾਰ, ਮਾਹਿਰਾਂ ਵਲੋਂ ਅਪਡੇਟ ਜਾਰੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇੰਸਟਾਗ੍ਰਾਮ ਰੀਲਜ਼ ਅਤੇ ਸੋਸ਼ਲ ਮੀਡੀਆ ਦੀ ਲਤ ਬੱਚਿਆਂ ਦੇ ਭਵਿੱਖ ਨੂੰ ਲਗਾ ਰਹੀ ਗ੍ਰਹਿਣ
NEXT STORY