ਲੁਧਿਆਣਾ (ਵੈੱਬ ਡੈਸਕ, ਹਿਤੇਸ਼) : ਮੁੱਖ ਮੰਤਰੀ ਭਗਵੰਤ ਮਾਨ ਸੋਮਵਾਰ ਸ਼ਾਮ ਨੂੰ ਹੀ ਲੁਧਿਆਣਾ ਪਹੁੰਚ ਗਏ ਸਨ ਅਤੇ ਮੰਗਲਵਾਰ ਨੂੰ ਵੀ ਲੁਧਿਆਣਾ 'ਚ ਮੌਜੂਦ ਰਹੇ ਪਰ ਵਿਧਾਇਕਾਂ ਨੂੰ ਉਨ੍ਹਾਂ ਦੇ ਦਰਸ਼ਨ 2 ਦਿਨਾਂ ਮਗਰੋਂ ਬੁੱਧਵਾਰ ਸਵੇਰੇ ਹੋਏ ਹਨ। ਦਰਅਸਲ ਮੁੱਖ ਮੰਤਰੀ ਵੱਲੋਂ ਸੋਮਵਾਰ ਨੂੰ ਕਿਸੇ ਵੀ ਵਿਧਾਇਕ ਨਾਲ ਮੁਲਾਕਾਤ ਨਾ ਕਰਨ ਦੀ ਸੂਚਨਾ ਹੈ।
ਇਹ ਵੀ ਪੜ੍ਹੋ : ਮਨਾਲੀ 'ਚ ਹੜ੍ਹ ਦੌਰਾਨ ਰੁੜ੍ਹੀ Punjab Roadways ਦੀ ਬੱਸ 'ਚੋਂ ਮਿਲੀਆਂ 3 ਲਾਸ਼ਾਂ, 9 ਲੋਕ ਅਜੇ ਵੀ ਲਾਪਤਾ
ਹਾਲਾਂਕਿ ਮੁੱਖ ਮੰਤਰੀ ਵੱਲੋਂ ਮੰਗਲਵਾਰ ਨੂੰ ਲੁਧਿਆਣਾ 'ਚ ਪੁਲਸ ਵਿਭਾਗ ਦੇ ਆਲਾ ਅਧਿਕਾਰੀਆਂ ਨਾਲ ਮੀਟਿੰਗ ਕਰਨ, ਗਾਇਕ ਸੁਰਿੰਦਰ ਛਿੰਦਾ ਦੇ ਘਰ ਜਾਣ ਤੋਂ ਇਲਾਵਾ ਟ੍ਰਾਈਡੈਂਟ ਗਰੁੱਪ ਦੇ ਮਾਲਕ ਰਾਜੇਂਦਰ ਗੁਪਤ ਨਾਲ ਉਨ੍ਹਾਂ ਦੀ ਮਾਤਾ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ।
ਇਹ ਵੀ ਪੜ੍ਹੋ : ਲੁਧਿਆਣਾ ਦੇ ਗਰੀਬ ਪਰਿਵਾਰਾਂ ਨੂੰ CM ਮਾਨ ਦਾ ਵੱਡਾ ਤੋਹਫ਼ਾ, ਹੋਰ ਵੀ ਕੀਤੇ ਐਲਾਨ (ਤਸਵੀਰਾਂ)
ਇਸ ਦੌਰਾਨ ਕੋਈ ਵੀ ਵਿਧਾਇਕ ਨਜ਼ਰ ਨਹੀਂ ਆਇਆ, ਜਿਸ ਨੂੰ ਲੈ ਕੇ ਸਿਆਸੀ ਗਲਿਆਰਿਆਂ 'ਚ ਕਾਫੀ ਚਰਚਾ ਹੋ ਰਹੀ ਹੈ। ਬੁੱਧਵਾਰ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ 'ਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਗ੍ਰਾਂਟ ਵੰਡਣ ਲਈ ਆਯੋਜਿਤ ਪ੍ਰੋਗਰਾਨ ਦੌਰਾਨ ਲੁਧਿਆਣਾ ਤੋਂ ਇਲਾਵਾ ਨਾਲ ਲੱਗਦੇ ਇਲਾਕਿਆਂ ਦੇ ਵਿਧਾਇਕ ਵੀ ਮੰਚ 'ਤੇ ਮੌਜੂਦ ਸਨ ਅਤੇ ਉਨ੍ਹਾਂ ਵੱਲੋਂ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਗਈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਮੈਰਿਜ ਵੈੱਬਸਾਈਟ ਜ਼ਰੀਏ NRIs ਨਾਲ ਕਰੋੜਾਂ ਦੀ ਠੱਗੀ ਮਾਰਨ ਦੇ ਮਾਮਲੇ 'ਚ ਖੁੱਲ੍ਹਣ ਲੱਗੀਆਂ ਵੱਡੀਆਂ ਪਰਤਾਂ
NEXT STORY