ਬਾਘਾ ਪੁਰਾਣਾ (ਅਕੁੰਸ਼)- ਅੱਜ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸਥਾਨਕ ਸ਼ਹਿਰ ਵਿਚ ਅਚਾਨਕ ਪੁੱਜਣ ’ਤੇ ਬਾਘਾ ਪੁਰਾਣਾ ਵਾਸੀਆਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਇਸ ਦੌਰਾਨ ਸ਼ਹਿਰ ਵਾਸੀਆਂ ਨੇ ਆਪਣੇ ਮੋਬਾਇਲਾਂ ਨਾਲ ਮੁੱਖ ਮੰਤਰੀ ਨਾਲ ਸੈਲਫੀਆਂ ਵੀ ਲਈਆਂ।
ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਦੋਂ ਸਥਾਨਕ ਸ਼ਹਿਰ ਦੇ ਮੋਗਾ ਰੋਡ ਸਥਿਤ ਰਜਿੰਦਰ ਕੁਮਾਰ ਭਾਗਮੱਲ ਦੀ ਗੇਂਦੇ ਦੀ ਦੁਕਾਨ ’ਤੇ ਅਚਾਨਕ ਰੁਕੇ ਤਾਂ ਉੱਥੇ ਸ਼ਹਿਰ ਵਾਸੀਆਂ ਦਾ ਵੱਡਾ ਇਕੱਠ ਹੋ ਗਿਆ। ਇਸ ਦੌਰਾਨ ਮੁੱਖ ਮੰਤਰੀ ਵੱਲੋਂ ਦੁਕਾਨ ਦੇ ਮਾਲਕ ਰਾਕੇਸ਼ ਕੁਮਾਰ ਸੈਂਕਾਂ ਨਾਲ ਗੱਲਬਾਤ ਕੀਤੀ ਗਈ ਤੇ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਤੁਹਾਨੂੰ ਕਿਸੇ ਤਰ੍ਹਾਂ ਦੀਆਂ ਸਮੱਸਿਆਵਾਂ ਤਾਂ ਨਹੀਂ ਆ ਰਹੀਆਂ? ਉਥੇ ਖੜ੍ਹੇ ਹੋਰ ਦੁਕਾਨਦਾਰਾਂ ਤੋਂ ਵੀ ਸ਼ਹਿਰ ਦੀ ਆਊਟਪੁੱਟ ਲਈ ਗਈ ਕਿ ਸਰਕਾਰੇ-ਦਰਬਾਰੇ ਕਿਤੇ ਕੁਰੱਪਸ਼ਨ ਦਾ ਬੋਲਬਾਲਾ ਤਾਂ ਨਹੀਂ ਹੈ?
ਇਹ ਵੀ ਪੜ੍ਹੋ- ਸਿਆਸਤ 'ਚ ਆਉਣ ਬਾਰੇ ਦੇਖੋ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕੀ ਦਿੱਤਾ ਜਵਾਬ (ਵੀਡੀਓ)
ਇਸ ਦੌਰਾਨ ਸ਼ਹਿਰੀਆਂ ਨੇ ਮੁੱਖ ਮੰਤਰੀ ਅੱਗੇ ਸੰਤੁਸ਼ਟੀ ਪ੍ਰਗਟਾਉਂਦਿਆਂ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਕਾਫ਼ੀ ਖੁਸ਼ ਹਨ। ਜਿਸ ਸਥਾਨ ’ਤੇ ਮੁੱਖ ਮੰਤਰੀ ਦਾ ਕਾਫ਼ਲਾ ਰੁਕਿਆ ਤਾਂ ਉਥੇ ਵੱਡੀ ਗਿਣਤੀ ਵਿਚ ਹਾਜ਼ਰ ਦੁਕਾਨਦਾਰਾਂ ਅਤੇ ਰਾਹਗੀਰਾਂ ਵਿਚ ਇਹ ਚਰਚਾਵਾਂ ਦਾ ਗਰਮ ਬਾਜ਼ਾਰ ਸੀ ਕਿ ਭਗਵੰਤ ਸਿੰਘ ਮਾਨ ਹੀ ਇਕ ਅਜਿਹੇ ਮੁੱਖ ਮੰਤਰੀ ਹਨ ਜੋ ਇਸ ਤਰ੍ਹਾਂ ਦੇ ਲੋਕਾਂ ਦੇ ਵਿਚ ਵਿਚਰ ਕੇ ਸੂਬਾ ਵਾਸੀਆਂ ਦਾ ਹਾਲ-ਚਾਲ ਜਾਣਦੇ ਹਨ, ਨਹੀਂ ਤਾਂ ਪਹਿਲਾਂ ਰਹਿ ਚੁੱਕੇ ਮੁੱਖ ਮੰਤਰੀ ਸਿਰਫ਼ ਕੋਠੀਆਂ ਅਤੇ ਏ.ਸੀ. ਕਾਰਾਂ ਵਿਚ ਹੀ ਝੂਟੇ ਲੈਂਦੇ ਰਹਿੰਦੇ ਸਨ।
ਇਹ ਵੀ ਪੜ੍ਹੋ- ਪੰਜਾਬ ਪੁਲਸ ਦੀ ਵੱਡੀ ਕਾਰਵਾਈ, 24 ਘੰਟਿਆਂ 'ਚ ਹੀ ਮਾਰ ਸੁੱਟਿਆ ਸ਼ਹੀਦ ਮੁਲਾਜ਼ਮ ਅੰਮ੍ਰਿਤਪਾਲ ਦਾ ਕਾਤਲ (ਵੀਡੀਓ)
ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਜੋ ਵੀ ਜਨਤਾ ਨਾਲ ਚੋਣਾਂ ਵੇਲੇ ਵਾਅਦਾ ਕੀਤਾ ਸੀ, ਉਸ ਨੂੰ ਹਰ ਹਾਲਤ ਵਿਚ ਪੂਰਾ ਕਰਾਂਗੇ ਅਤੇ ਕੀਤੇ ਵੀ ਜਾ ਰਹੇ ਹਨ। ਉਨ੍ਹਾਂ ਇਸ ਮੌਕੇ ਲੋਕਾਂ ਨੂੰ ਇਹ ਵੀ ਕਿਹਾ ਕਿ ਜੇਕਰ ਤੁਸੀਂ ਸਾਡੀ ਸਰਕਾਰ ਦੀ ਕਾਰਗੁਜ਼ਾਰੀ ਤੋਂ ਖੁਸ਼ ਹੋ ਤਾਂ 2022 ਦੀਆਂ ਵਿਧਾਨ ਸਭਾ ਚੋਣਾਂ ਦਾ ਇਤਿਹਾਸ ਇਖ ਵਾਰ ਫਿਰ ਦੁਹਰਾ ਦਿਉ। ਇਸ ਮੌਕੇ ਐੱਸ.ਐੱਸ.ਪੀ. ਮੋਗਾ ਵਿਵੇਕਸ਼ੀਲ ਸੋਨੀ, ਐੱਸ.ਪੀ.ਐੱਚ. ਗੁਰਿੰਦਰਜੀਤ ਸਿੰਘ ਢਿੱਲੋ, ਡੀ.ਐੱਸ.ਪੀ. ਬਾਘਾ ਪੁਰਾਣਾ ਦਲਵੀਰ ਸਿੰਘ ਸਿੱਧੂ, ਥਾਣਾ ਮੁਖੀ ਜਸਵਰਿੰਦਰ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
1 ਲੱਖ ਆਪਰੇਸ਼ਨ ਕਰ ਚੁੱਕੇ ਡਾਕਟਰ ਤੋਂ ਸੁਣੋ ਬਵਾਸੀਰ ਤੋਂ ਬੱਚਣ ਦੇ ਤਰੀਕੇ
NEXT STORY