ਚੰਡੀਗੜ੍ਹ: ਸੁਪਰੀਮ ਕੋਰਟ ਨੇ ਦਿੱਲੀ ਆਬਕਾਰੀ ਨੀਤੀ ਸਬੰਧੀ ਘਪਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ 'ਚ ਆਮ ਆਦਮੀ ਪਾਰਟੀ ਦੇ ਨੇਤਾ ਸੰਜੇ ਸਿੰਘ ਨੂੰ ਮੰਗਲਵਾਰ ਨੂੰ ਜ਼ਮਾਨਤ ਦੇ ਦਿੱਤੀ ਹੈ। ਇਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਟਵੀਟ ਕਰ ਕੇ ਕਿਹਾ ਹੈ ਕਿ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸੱਚ ਦੱਬਿਆ ਤਾਂ ਜਾ ਸਕਦਾ ਹੈ ਪਰ ਕਦੇ ਮਰਦਾ ਨਹੀਂ।
CM ਮਾਨ ਨੇ ਟਵੀਟ 'ਚ ਲਿਖਿਆ, "ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ। ਸੰਜੇ ਸਿੰਘ ਜੀ ਦੀ ਜ਼ਮਾਨਤ ਹੋਈ ਹੈ। ਸੱਚ ਦੱਬਿਆ ਤਾਂ ਜਾ ਸਕਦਾ ਹੈ ਪਰ ਸੱਚ ਕਦੇ ਮਰਦਾ ਨਹੀਂ, ਇਨਕਲਾਬ ਜ਼ਿੰਦਾਬਾਦ।"
ਇਹ ਖ਼ਬਰ ਵੀ ਪੜ੍ਹੋ - ਪੰਜਾਬ ਤੋਂ ਬਿਹਾਰ ਭੇਜੀ ਜਾ ਰਹੀ ਸ਼ਰਾਬ! ਸਖ਼ਤ ਕਾਰਵਾਈ ਕਰ ਸਕਦੈ ਚੋਣ ਕਮਿਸ਼ਨ
ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਮਨੀ ਲਾਂਡਰਿੰਗ ਮਾਮਲੇ 'ਚ ਆਪਣੀ ਗ੍ਰਿਫ਼ਤਾਰੀ ਅਤੇ ਰਿਮਾਂਡ ਨੂੰ ਚੁਣੌਤੀ ਦੇਣ ਵਾਲੀ ਸਿੰਘ ਦੀ ਪਟੀਸ਼ਨ 'ਤੇ ਸੁਣਵਾਈ ਕਰ ਰਹੀ ਸੀ। ਤਿੰਨ ਜੱਜਾਂ ਸੰਜੀਵ ਖੰਨਾ, ਜੱਜ ਦੀਪਾਂਕਰ ਦੱਤਾ ਅਤੇ ਜੱਜ ਪੀ.ਬੀ. ਵਰਾਲੇ ਦੀ ਬੈਂਚ ਨੇ 6 ਮਹੀਨਿਆਂ ਤੋਂ ਜੇਲ੍ਹ 'ਚ ਬੰਦ ਸੰਜੇ ਸਿੰਘ ਨੂੰ ਰਿਹਾਅ ਕਰਨ ਦਾ ਆਦੇਸ਼ ਦਿੱਤਾ। ਬੈਂਚ ਨੇ ਈ.ਡੀ. ਤੋਂ ਪੁੱਛਿਆ ਸੀ ਕਿ ਆਖ਼ਰ ਸੰਜੇ ਸਿੰਘ ਨੂੰ ਅਜੇ ਵੀ ਜੇਲ੍ਹ 'ਚ ਰੱਖਣ ਦੀ ਲੋੜ ਕਿਉਂ ਹੈ? ਕੋਰਟ ਨੂੰ ਸੰਜੇ ਸਿੰਘ ਦੇ ਵਕੀਲ ਨੇ ਦੱਸਿਆ ਸੀ ਕਿ ਮਨੀ ਲਾਂਡਰਿੰਗ ਦੀ ਪੁਸ਼ਟੀ ਨਹੀਂ ਹੋਈ ਹੈ ਅਤੇ ਮਨੀ ਟਰੇਲ ਦਾ ਵੀ ਪਤਾ ਨਹੀਂ ਲੱਗ ਹੈ। ਇਸ ਦੇ ਬਾਵਜੂਦ ਸੰਜੇ ਸਿੰਘ 6 ਮਹੀਨੇ ਤੋਂ ਜੇਲ੍ਹ 'ਚ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੁਰੱਖਿਆ ਕਿਲੇ ’ਚ ਤਬਦੀਲ ਹੋਇਆ ਗੁਰੂ ਨਾਨਕ ਦੇਵ ਹਸਪਤਾਲ, 108 ਨਵੇਂ ਮੁਲਾਜ਼ਮਾਂ ਦੀ ਕੀਤੀ ਤਾਇਨਾਤੀ
NEXT STORY