ਚੰਡੀਗੜ੍ਹ-ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੀ ਕਾਰਵਾਈ ਦੌਰਾਨ ਰਾਜ ਸਭਾ ਮੈਂਬਰਾਂ 'ਤੇ ਉੱਠ ਰਹੇ ਸਵਾਲਾਂ 'ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਂਗਰਸ ਨੂੰ ਦਿੱਤਾ ਤਿੱਖਾ ਜਵਾਬ ਦਿੱਤਾ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪਹਿਲਾਂ ਤਾਂ ਮੈਂ ਫਾਈਨਾਂਸ ਮੰਤਰੀ ਨੂੰ ਵਧਾਈ ਦੇਣਾ ਚਾਹੁੰਦਾ ਹਾਂ ਜਿਨ੍ਹਾਂ ਨੇ ਇੰਨਾ ਸ਼ਾਨਦਾਰ ਲੋਕ ਪੱਖੀ, ਲੋਕਾਂ ਦਾ ਅਤੇ ਆਪਣਾ ਬਣਾਇਆ ਹੋਇਆ ਬਜਟ ਪੇਸ਼ ਕੀਤਾ, ਜਿਸ 'ਚ ਕੋਈ ਕਮੀ ਕੱਢਣ ਲਈ ਵਿਰੋਧੀ ਪਾਰਟੀ ਨੂੰ ਮੱਥਾ ਮਾਰਨਾ ਪਿਆ ਹੋਣਾ।
ਇਹ ਵੀ ਪੜ੍ਹੋ : ਸੇਨੇਗਲ ਸਮੁੰਦਰ ਤੱਟ ਨੇੜੇ ਪਲਟੀ ਕਿਸ਼ਤੀ, 13 ਲੋਕਾਂ ਦੀ ਹੋਈ ਮੌਤ ਤੇ 40 ਤੋਂ ਵੱਧ ਲਾਪਤਾ
ਮਾਨ ਨੇ ਕਿਹਾ ਕਿ ਅਸੀਂ ਹੈਲਥ ਐਜੂਕੇਸ਼ਨ ਨੂੰ ਲੈ ਕੇ ਗਾਰੰਟੀਆਂ ਦਿੱਤੀਆਂ ਸਨ ਅਤੇ ਹੈਲਥ ਐਜੂਕੇਸ਼ਨ ਨੂੰ ਉਪਰ ਲਿਜਾਣਾ ਚਾਹੁੰਦੇ ਹਾਂ। ਅਸੀਂ ਬਿਜਲੀ ਦੀ ਗਾਰੰਟੀ ਦਿੱਤੀ ਸੀ ਕਿ 300 ਯੂਨਿਟਾਂ ਫ੍ਰੀ ਹੋਣਗੀਆਂ, ਪੈਸੇ ਜਿਥੋਂ ਮਰਜ਼ੀ ਲਿਆਈਏ। ਉਨ੍ਹਾਂ ਕਾਂਗਰਸ ਨੂੰ ਘੇਰਦਿਆਂ ਕਿਹਾ ਕਿ ਅਸੀਂ ਇਨ੍ਹਾਂ ਵਾਂਗ ਇਹ ਨਹੀਂ ਕਿਹਾ ਕਿ 36,000 ਕਰਮਚਾਰੀ ਪੱਕੇ ਕੀਤੇ ਅਤੇ ਜਦੋਂ ਇਸ ਬਾਰੇ ਪਤਾ ਲੱਗਾ ਤਾਂ ਕਿਹਾ ਕਿ ਰਾਜਪਾਲ ਕੋਲ ਫਾਈਲ ਪਈ ਹੈ। ਮਾਨ ਨੇ ਕਿਹਾ, ''ਇਸ ਤਰ੍ਹਾਂ ਲਿਖ ਦਿੰਦੇ ਕਿ 36,000 ਕਰਮਚਾਰੀਆਂ ਦੀ ਫਾਈਲ ਰਾਜਪਾਲ ਨੂੰ ਭੇਜੀ ਹੈ।'' ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਲੋਕਾਂ ਲਈ ਵਚਨਬੱਧ ਹਾਂ।
ਇਹ ਵੀ ਪੜ੍ਹੋ : ਸਰਕਾਰ ਨੇ ਖੇਤੀਬਾੜੀ ਕਰਜ਼ਾ ਸੁਸਾਇਟੀਆਂ ਦੇ ਕੰਪਿਊਟਰੀਕਰਨ ਲਈ 2,516 ਕਰੋੜ ਰੁਪਏ ਕੀਤੇ ਮਨਜ਼ੂਰ
ਉਨ੍ਹਾਂ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਕਿ ਇਹ ਕਹਿੰਦੇ ਹਨ ਪੰਜਾਬੀ ਨਹੀਂ ਆਉਂਦੀ, ਜਿਹੜੇ ਵੀ ਲੋਕ ਆਪਣੇ ਭਾਸ਼ਣ 'ਚ ਹਰ ਤੀਸਰੀ ਗੱਲ ਅੰਗਰੇਜ਼ੀ 'ਚ ਬੋਲਦੇ ਹਨ, ਜਿਹੜੇ 'ਲੋਕਾਂ' ਨੂੰ ਨਹੀਂ, 'ਲੋਗਾਂ' ਨੂੰ ਕਹਿੰਦੇ ਹਨ। ਮਾਨ ਨੇ ਕਿਹਾ ਕਿ 'ਲੋਗ' ਹਿੰਦੀ ਦਾ ਸ਼ਬਦ ਹੈ, ਸ਼ਾਇਦ ਅੱਜ ਤੋਂ ਬਾਅਦ ਬਦਲ ਜਾਣ। ਉਨ੍ਹਾਂ ਕਿਹਾ ਕਿ ਪੜ੍ਹ ਕੇ ਸੁਨਾਵਰਾਂ ਤੇ ਡੂਨਾਂ 'ਚ, ਸਾਨੂੰ ਪੰਜਾਬੀ ਸਿਖਾਓਗੇ। ਰਾਜ ਸਭਾ ਮੈਂਬਰਾਂ 'ਤੇ ਉੱਠ ਰਹੇ ਸਵਾਲਾਂ ਦੇ ਜਵਾਬ 'ਚ ਸੀ.ਐੱਮ. ਨੇ ਕਿਹਾ ਕਿ ਸਾਡੇ 7 ਮੈਂਬਰ ਰਾਜ ਸਭਾ 'ਚ ਗਏ ਹਨ, ਉਨ੍ਹਾਂ 'ਚੋਂ ਕੋਈ ਵੀ ਲੋਕਾਂ ਵੱਲੋਂ ਨਕਾਰਿਆ ਅਤੇ ਹਾਰਿਆ ਹੋਇਆ ਨਹੀਂ ਹੈ।
ਇਹ ਵੀ ਪੜ੍ਹੋ : 1 ਜੁਲਾਈ ਤੋਂ ਮੁੜ ਵਧ ਸਕਦੇ ਹਨ ਇਸਪਾਤ ਦੇ ਰੇਟ : JSPL
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਪਾਕਿਸਤਾਨ ’ਚ ਸਿੱਧੂ ਮੂਸੇਵਾਲਾ ਦੇ ਨਾਂ ’ਤੇ ਇਮਰਾਨ ਖਾਨ ਦੀ ਪਾਰਟੀ ਮੰਗ ਰਹੀ ਵੋਟਾਂ
NEXT STORY