ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਨੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ 'ਤੇ ਤਿੱਖਾ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਸੋਸ਼ਲ ਮੀਡੀਆ 'ਤੇ ਇਕ ਸ਼ੇਅਰ ਸਾਂਝਾ ਕਰਦਿਆਂ ਮਨਪ੍ਰੀਤ ਬਾਦਲ 'ਤੇ ਨਿਸ਼ਾਨਾ ਸਾਧਿਆ ਹੈ। ਮੁੱਖ ਮੰਤਰੀ ਨੇ ਟਵੀਟ ਕਰਦਿਆਂ ਲਿਖਿਆ, "ਮਨਪ੍ਰੀਤ ਬਾਦਲ ਜੀ ਇਮਾਨਦਾਰੀ ਦੀਆਂ ਬਹੁਤੀਆਂ ਉਦਾਹਰਨਾਂ ਨਾ ਦਿਓ, ਮੈਨੂੰ ਤੁਹਾਡੇ ਬਾਗ਼ਾਂ ਦੇ ਕੱਲੇ-ਕੱਲੇ ਕਿੰਨੂ ਦਾ ਪਤੈ। ਆਪਣੀ ਗੱਡੀ ਆਪ ਚਲਾਉਣਾ, ਟੋਲ ਟੈਕਸ ਦੇਣਾ, ਇਹ ਸਭ ਡਰਾਮੇ ਨੇ, ਤੁਹਾਡੀ ਭਾਸ਼ਾ 'ਚ ਸ਼ੇਅਰ ਹਾਜ਼ਰ ਹੈ, ਜਵਾਬ ਦੀ ਉਡੀਕ ਰਹੇਗੀ।"
"ਤੂ ਇਧਰ ਉਧਰ ਕੀ ਨਾ ਬਾਤ ਕਰ ਯੇ ਬਤਾ ਕਿ ਕਾਫ਼ਿਲਾ ਕਿਉਂ ਲੁਟਾ,
ਮੁਝੇ ਰਹਿਜ਼ਨੋਂ ਸੇ ਗ਼ਿਲਾ ਨਹੀਂ ਤੇਰੀ ਰਹਿਬਰੀ ਕਾ ਸਵਾਲ ਹੈ।"
ਇਹ ਖ਼ਬਰ ਵੀ ਪੜ੍ਹੋ - ਪੰਜਾਬ ਸਰਕਾਰ ਨੇ ਮੁਲਾਜ਼ਮਾਂ ਨੂੰ ਕੀਤਾ ਪਦਉੱਨਤ, ਅਸਾਮੀਆਂ ਭਰਨ ਦਾ ਵੀ ਕੀਤਾ ਐਲਾਨ
ਦੱਸ ਦਈਏ ਕਿ ਬੀਤੇ ਦਿਨੀਂ ਵਿਜੀਲੈਂਸ ਵੱਲੋਂ ਮਨਪ੍ਰੀਤ ਬਾਦਲ ਕੋਲੋਂ ਪੁੱਛਗਿੱਛ ਕੀਤੀ ਗਈ ਸੀ। ਇਸ ਮਗਰੋਂ ਉਨ੍ਹਾਂ ਕਿਹਾ ਸੀ ਕਿ ਮੈਂ 9 ਸਾਲ ਮੰਤਰੀ ਰਿਹਾ ਹਾਂ, ਕਦੇ ਸਰਕਾਰੀ ਗੱਡੀ ਨਹੀਂ ਵਰਤੀ, ਨਾ ਪੈਟਰੋਲ, ਨਾ ਡੀਜ਼ਲ, ਨਾ ਹੋਟਲ ਦਾ ਕਿਰਾਇਆ, ਨਾ ਹਵਾਈ ਜਹਾਜ਼ ਦੀ ਟਿਕਟ, ਨਾ ਰੇਲਵੇ ਦੀ ਟਿਕਟ, ਨਾ ਮੈਡੀਕਲ ਸਹੂਲਤਾਂ ਵਰਤੀਆਂ, ਗੱਲ ਕੀ ਮੈਂ ਚਾਹ ਦੇ ਕੱਪ ਦਾ ਵੀ ਰਵਾਦਾਰ ਨਹੀਂ ਹਾਂ। ਮੇਰੀਆਂ 3 ਮੋਟਰਾਂ ਹਨ, ਉਨ੍ਹਾਂ ਦਾ ਬਿੱਲ ਮੈਂ ਭਰਦਾ ਹਾਂ, ਜਦੋਂਕਿ ਹੋਰਨਾਂ ਕਿਸਾਨਾਂ ਦੀ ਬਿਜਲੀ ਮੁਆਫ਼ ਹੈ ਪਰ ਮੈਂ ਇਹ ਵੀ ਸਹੂਲਤ ਨਹੀਂ ਲਈ ਪਰ ਭਗਵੰਤ ਸਿੰਘ ਮਾਨ ਸਰਕਾਰ ਮੈਨੂੰ ਕਥਿਤ ਤੌਰ ’ਤੇ ਦੋਸ਼ੀ ਬਣਾ ਕੇ ਆਪਣੇ ਮਨ ਦੀ ਰੀਝ ਪੂਰੀ ਕਰ ਲਵੇ, ਕੋਈ ਕਸਰ ਬਾਕੀ ਨਾ ਰਹਿ ਜਾਵੇ। ਉਹ ਮੈਨੂੰ ਬਰਬਾਦ ਜਾਂ ਬਦਨਾਮ ਕਰਨ ਦੀ ਪੂਰੀ ਵਾਹ ਲਾ ਲਵੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਸਰਕਾਰ ਨੇ ਮੁਲਾਜ਼ਮਾਂ ਨੂੰ ਕੀਤਾ ਪਦਉੱਨਤ, ਅਸਾਮੀਆਂ ਭਰਨ ਦਾ ਵੀ ਕੀਤਾ ਐਲਾਨ
NEXT STORY