ਚੰਡੀਗੜ੍ਹ : ਮਿਸ਼ਨ ਰੋਜ਼ਗਾਰ ਤਹਿਤ ਅੱਜ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਵੱਖ-ਵੱਖ ਵਿਭਾਗਾਂ ਦੇ 457 ਨਵ-ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ। ਇਸ ਦੌਰਾਨ ਨਵ ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਬਿਨਾਂ ਸਿਫਾਰਿਸ਼ ਅਤੇ ਬਿਨਾਂ ਕਿਸੇ ਤੋਂ ਇਕ ਵੀ ਪੈਸਾ ਲਏ ਸਰਕਾਰੀ ਨੌਕਰੀਆਂ ਦੇ ਰਹੀ ਹੈ, ਇਸ ’ਤੇ ਉਨ੍ਹਾਂ ਦੀ ਵੀ ਪਹਿਲਾ ਫਰਜ਼ ਬਣਦਾ ਹੈ ਕਿ ਜਦੋਂ ਉਹ ਸਰਕਾਰੀ ਕੁਰਸੀ ’ਤੇ ਬੈਠਣ ਤਾਂ ਕਿਸੇ ਗਰੀਬ ਤੋਂ ਕੰਮ ਕਰਨ ਦਾ ਪੈਸਾ ਨਾ ਲੈਣ। ਗਰੀਬ ਦੀ ਹਾਂ ਪ੍ਰਮਾਤਮਾ ਦੀ ਦਰਗਾਹ ਹੈ। ਗਰੀਬਾਂ ਦੇ ਕੰਮ ਨੂੰ ਕਦੇ ਨਾਹ ਨਹੀਂ ਕਰਨੀ। ਹੁਣ ਤਕ ਪੰਜਾਬ ਸਰਕਾਰ 40 ਹਜ਼ਾਰ ਤੋਂ ਵੱਧ ਨੌਕਰੀਆਂ ਦੇ ਚੁੱਕੀ ਹੈ। ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਬਾਹਰ ਜਾਣ ਦੀ ਤਿਆਰੀ ਵਿਚ ਬੈਠੇ ਨੌਜਵਾਨ ਥੋੜਾ ਸਬਰ ਕਰਨ ਜਿਹੜੇ ਯੋਗ ਹਨ ਉਨ੍ਹਾਂ ਸਾਰਿਆਂ ਨੂੰ ਨੌਕਰੀਆਂ ਮਿਲਣਗੀਆਂ। ਮੇਰੇ ਲਈ ਸਾਰੇ ਖਾਸ ਹਨ।
ਇਹ ਵੀ ਪੜ੍ਹੋ : ਸਕੂਲ ਆਫ ਐਮੀਨੈਂਸ ਤੇ ਮੈਰੀਟੋਰੀਅਸ ਸਕੂਲਾਂ ’ਚ ਦਾਖਲੇ ਦੇ ਚਾਹਵਾਨਾਂ ਲਈ ਅਹਿਮ ਖ਼ਬਰ, ਜਾਰੀ ਹੋਇਆ ਫ਼ਰਮਾਨ
ਆਪਣੇ ਸੰਬੋਧਨ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਸਾਢੇ ਤਿੰਨ ਕਰੋੜ ਲੋਕਾਂ ਦੀ ਜ਼ਿੰਮੇਵਾਰੀ ਮੇਰੇ ਸਿਰ ’ਤੇ ਹੈ। ਪੁਰਾਣੀ ਅਸਫਲਤਾ ਨੂੰ ਕਦੇ ਵੀ ਦਿਲ ’ਤੇ ਨਾ ਲਾਵੋ। ਮਿਹਨਤ ਜਾਰੀ ਰੱਖੋ ਕਾਮਯਾਬੀ ਜ਼ਰੂਰ ਮਿਲੇਗੀ। ਮੈਂ ਲਹਿਰਾਗਾਗਾ ਤੋਂ ਪਹਿਲੀ ਚੋਣ ਹਾਰ ਗਿਆ ਸੀ ਪਰ ਮਿਹਨਤ ਜਾਰੀ ਰੱਖੀ, 2014 ਵਿਚ ਜਿੱਤ ਮਿਲੀ ਅਤੇ ਫਿਰ ਜਿੱਤ ਦਾ ਸਿਲਸਿਲਾ ਚੱਲਦਾ ਰਿਹਾ।
ਇਹ ਵੀ ਪੜ੍ਹੋ : ਈ-ਰਿਕਸ਼ਾ ਚਾਲਕਾਂ ਲਈ ਵੱਡੀ ਖ਼ਬਰ, ਸਖ਼ਤ ਕਾਰਵਾਈ ਦੀ ਤਿਆਰੀ ’ਚ ਟ੍ਰੈਫਿਕ ਪੁਲਸ
ਆਮ ਘਰਾਂ ਦੇ ਮੁੰਡੇ ਅੱਜ ਸਰਕਾਰ ਚਲਾ ਰਹੇ
ਮੁੱਖ ਮੰਤਰੀ ਨੇ ਕਿਹਾ ਕਿ ਵਿਰੋਧੀ ਸਵੇਰੇ ਉਠਦੇ ਸਾਰ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਹਨ। ਸਿਰਫ ਇਸ ਲਈ ਕਿਉਂਕਿ ਜਿਹੜੀਆਂ ਕੁਰਸੀਆਂ ’ਤੇ ਕਦੇ ਉਨ੍ਹਾਂ ਦੇ ਧੀਆਂ ਪੁੱਤ ਬੈਠਦੇ ਸਨ ਅੱਜ ਉਸ ’ਤੇ ਆਮ ਘਰਾਂ ਦੇ ਲੋਕ ਬੈਠੇ ਹਨ। ਹਰਭਜਨ ਸਿੰਘ ਈ. ਟੀ. ਓ. ਦੇ ਪਿਤਾ ਵਿਆਹਾਂ ਵਿਚ ਬੈਂਡ ਵਜਾਉਂਦੇ ਸਨ, ਅੱਜ ਉਹ ਬਿਜਲੀ ਮੰਤਰੀ ਹਨ ਅਤੇ ਲੋਕਾਂ ਦੇ ਵੱਡੇ ਕੰਮ ਸਵਾਰ ਰਹੇ ਹਨ। 800 ਆਮ ਆਦਮੀ ਪਾਰਟੀ ਕਲੀਨਿਕ ਖੁੱਲ੍ਹਣ ਜਾ ਰਿਹਾ ਹੈ, ਜਿੱਥੇ ਇਕ ਕਰੋੜ ਦੇ ਕਰੀਬ ਲੋਕ ਨੇ ਇਲਾਜ ਕਰਵਾ ਚੁੱਕੇ ਹਨ, ਇਸ ’ਤੇ ਵਿਰੋਧੀ ਕਦੇ ਨਹੀਂ ਬੋਲਦੇ। ਤੀਰਥ ਯਾਤਰਾ ਸਕੀਮ, 90 ਫੀਸਦੀ ਬਿੱਲ ਮੁਆਫ ਹੋਏ, ਨਹਿਰਾਂ ਰਾਹੀਂ ਪਿੰਡਾਂ ਵਿਚ ਪਾਣੀ ਪਹੁੰਚਿਆ ਇਸ ’ਤੇ ਕਦੇ ਨਹੀਂ ਕੋਈ ਬੋਲਿਆ। ਮੈਨੂੰ ਲੋਕਾਂ ਨੇ ਮੁੱਖ ਮੰਤਰੀ ਦੀ ਕੁਰਸੀ ’ਤੇ ਬਿਠਾਇਆ ਹੈ ਤੇ ਲੋਕ ਹੀ ਇਸ ਕੁਰਸੀ ਤੋਂ ਲਾਹ ਸਕਦੇ।
ਇਹ ਵੀ ਪੜ੍ਹੋ : ਪਿੰਡ ਫਤਿਹਗੜ੍ਹ ਛੰਨਾ ਦੇ ਨੌਜਵਾਨ ਸਤਿਗੁਰੂ ਸਿੰਘ ਦੀ ਨਿਊਜ਼ੀਲੈਂਡ ’ਚ ਸੜਕ ਹਾਦਸੇ ਦੌਰਾਨ ਮੌਤ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦਿੱਲੀ 'ਚ ਕਬਾੜ ਐਲਾਨੀਆਂ ਗੱਡੀਆਂ ਜਲੰਧਰ 'ਚ ਰਹੀਆਂ ਦੌੜ, ਇਕ ਸਾਲ 'ਚ 5 ਹਜ਼ਾਰ ਤੋਂ ਵੱਧ ਪਹੁੰਚੀਆਂ
NEXT STORY