ਜਲੰਧਰ- ਜਲੰਧਰ ਦੀ ਸ਼ੁੱਧ ਹਵਾ ਦੇ ਮਾਸਟਰ ਪਲਾਨ ਮੁਤਾਬਕ ਸਭ ਤੋਂ ਵੱਧ ਸੜਕੀ ਧੂੜ ਪ੍ਰਦੂਸ਼ਣ ਦਾ 40 ਫ਼ੀਸਦੀ ਹਿੱਸਾ ਹੈ। ਇਸ ਤੋਂ ਬਾਅਦ ਵਾਹਨ ਪ੍ਰਦੂਸ਼ਣ 25 ਫ਼ੀਸਦੀ ਹਿੱਸੇਦਾਰੀ ਨਾਲ ਦੂਜੇ ਸਥਾਨ 'ਤੇ ਹੈ। ਜਲੰਧਰ ਦੀ ਹਵਾ ਲਈ ਨਵੀਂ ਚੁਣੌਤੀ ਦਿੱਲੀ ਤੋਂ ਲਿਆਂਦੇ ਕਬਾੜ ਵਾਹਨ ਬਣ ਗਏ ਹਨ। ਦਿੱਲੀ-ਐੱਨ. ਸੀ. ਆਰ. ਵਿੱਚ, ਡੀਜ਼ਲ ਕਾਰਾਂ 10 ਸਾਲ ਪੁਰਾਣੀਆਂ ਹੋਣ 'ਤੇ ਨਹੀਂ ਚਲਾਈਆਂ ਜਾ ਸਕਦੀਆਂ, ਜਦਕਿ ਪੈਟਰੋਲ ਕਾਰਾਂ 15 ਸਾਲ ਬਾਅਦ ਪਾਬੰਦੀਸ਼ੁਦਾ ਹਨ। ਹੁਣ ਜਲੰਧਰ ਦੇ ਪੁਰਾਣੇ ਕਾਰ ਡੀਲਰ 40 ਹਜ਼ਾਰ ਤੋਂ 60 ਹਜ਼ਾਰ ਰੁਪਏ ਦੀਆਂ ਕਾਰਾਂ ਲਿਆ ਕੇ ਜਲੰਧਰ ਵਿੱਚ ਦੁੱਗਣੇ ਭਾਅ 'ਤੇ ਵੇਚ ਰਹੇ ਹਨ। ਇਸ ਨਾਲ ਪ੍ਰਦੂਸ਼ਣ ਕਾਰਨ ਜਲੰਧਰ ਦੀ ਹਵਾ 'ਤੇ ਦਬਾਅ ਪੈ ਰਿਹਾ ਹੈ।
ਇਸ ਸਬੰਧੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਡਾ. ਆਦਰਸ਼ ਪਾਲ ਵਿਗ ਨੇ ਕਿਹਾ ਕਿ ਉਹ ਪੂਰੇ ਮਾਮਲੇ ਦਾ ਅਧਿਐਨ ਕਰਨਗੇ| ਇਲੈਕਟ੍ਰਿਕ ਵ੍ਹੀਕਲ (ਈਵੀ) ਦੀ ਵਰਤੋਂ ਨੂੰ ਪ੍ਰਦੂਸ਼ਣ ਘਟਾਉਣ ਲਈ ਹੀ ਉਤਸ਼ਾਹਤ ਕੀਤਾ ਜਾ ਰਿਹਾ ਹੈ। ਪਿਛਲੇ ਇਕ ਸਾਲ ਵਿੱਚ ਜਲੰਧਰ ਵਿੱਚ 18750 ਨਵੀਆਂ ਕਾਰਾਂ ਵਿਕੀਆਂ ਹਨ, ਜਦਕਿ 5500 ਸੈਕਿੰਡ ਹੈਂਡ ਕਾਰਾਂ ਹਨ। ਇਹ ਨਵੀਆਂ ਕਾਰਾਂ ਦੇ ਮੁਕਾਬਲੇ 30 ਫ਼ੀਸਦੀ ਹੈ। ਕਾਰੋਬਾਰ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਜਲੰਧਰ 'ਚ 15 ਸਾਲ ਦੀ ਮਿਆਦ ਦਾ ਨਿਯਮ ਹੈ। ਇਸ ਤੋਂ ਬਾਅਦ ਵਾਹਨ ਦਾ ਫਿਟਨੈੱਸ ਟੈਸਟ ਕਰਵਾਉਣ ਤੋਂ ਬਾਅਦ 5 ਤੋਂ 10 ਸਾਲ ਦਾ ਐਕਸਟੈਨਸ਼ਨ ਵੱਖਰੇ ਤੌਰ 'ਤੇ ਮਿਲਦਾ ਹੈ। ਅਜਿਹੇ ਵਿੱਚ ਡੀਲਰ ਦਿੱਲੀ-ਐੱਨ. ਸੀ. ਆਰ. ਤੋਂ ਸਸਤੇ ਵਾਹਨ ਲਿਆ ਕੇ ਜਲੰਧਰ ਵਿੱਚ ਵੇਚਦੇ ਹਨ।
ਇਹ ਵੀ ਪੜ੍ਹੋ: ਗਰਮੀਆਂ ਦੇ ਸੀਜ਼ਨ ਦੌਰਾਨ ਬਿਜਲੀ ਦੀ ਹੁਣ ਨਹੀਂ ਆਵੇਗੀ ਦਿੱਕਤ, ਪਾਵਰਕਾਮ ਕਰ ਰਿਹਾ ਇਹ ਤਿਆਰੀ
ਐਕਸਪਰਟ ਵਿਊ 10 ਸਾਲ ਪੁਰਾਣੇ ਇੰਜਨ 'ਚ ਤਕਨੀਕ ਪੁਰਾਣੀ
ਮਕੈਨੀਕਲ ਇੰਜੀਨੀਅਰ ਲਖਵਿੰਦਰ ਪਾਲ ਸਿੰਘ ਦੱਸਦੇ ਹਨ ਕਿ ਕਿਸੇ ਵੀ ਕਾਰ ਵਿੱਚ ਪ੍ਰਦੂਸ਼ਣ ਦਾ ਪੱਧਰ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਇੰਜਣ ਦੇ ਅੰਦਰ ਕਿੰਨੀ ਹਵਾ ਹੈ ਅਤੇ ਕਿੰਨਾ ਈਂਧਨ ਬਲ ਰਿਹਾ ਹੈ। ਜਿਨ੍ਹਾਂ ਕਾਰਾਂ ਵਿਚ 10 ਸਾਲ ਪੁਰਾਣੇ ਇੰਜਣ ਹਨ, ਉਨ੍ਹਾਂ ਵਿਚ ਪੁਰਾਣੀ ਤਕਨੀਕ ਹੈ। ਨਵੀਆਂ ਕਾਰਾਂ ਵਿਚ ਅਸੋਡ ਕੀਤੇ ਗਏ ਕੈਂਟਲਿਸਟ ਸਿਸਟਮ ਲੱਗ ਹਨ। ਇਨ੍ਹਾਂ 'ਚ ਸਿਲੀਕੋਨ ਰਾਡ ਹੁੰਦੀ ਹੈ, ਜੋ ਗੈਸ ਲੀਕੇਜ ਨੂੰ ਘੱਟ ਕਰਦੀ ਹੈ। ਇਹ ਰਾਡ ਇਸ ਨੂੰ ਸੋਕ ਲੈਂਦੀ ਹੈ। ਇਹੀ ਕਾਰਨ ਹੈ ਕਿ ਦਿੱਲੀ ਵਿੱਚ ਪੁਰਾਣੇ ਵਾਹਨਾਂ ਨੂੰ ਹਟਾਇਆ ਜਾ ਰਿਹਾ ਹੈ ਤਾਂਕਿ ਇਨ੍ਹਾਂ ਦੀ ਜਗ੍ਹਾ ਆਧੁਨਿਕ ਇੰਜਨ ਵਾਲੇ ਵਾਹਨ ਲੈ ਸਕਣ। ਕਾਰ ਨਾਲ ਕਾਰਬਨ, ਨਾਈਟ੍ਰੋਜਨ ਵਰਗੀਆਂ ਗੈਸਾਂ ਦਾ ਪਦੂਸ਼ਣ ਹੁੰਦਾ ਹੈ। ਅਜਿਹੇ 'ਚ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਪੰਜਾਬ 'ਚ ਦੂਜੇ ਸੂਬਿਆਂ ਤੋਂ ਸਕ੍ਰੈਪ ਕੀਤੇ ਵਾਹਨਾਂ 'ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ।
ਦੂਜਾ ਪੁਰਾਣੇ ਇੰਜਣਾਂ ਵਾਲੀਆਂ ਕਾਰਾਂ ਦੀ ਫਿਟਨੈੱਸ ਪਾਸ ਕਰਕੇ ਆਰਸੀ ਐਕਸਟੈਨਸ਼ਨ ਦੇ ਨਿਯਮ ਨੂੰ ਖ਼ਤਮ ਕੀਤਾ ਜਾਵੇ। ਦੂਜੇ ਪਾਸੇ ਕਾਰ ਦੇ ਮਾਹਿਰ ਸੰਦੀਪ ਕੁਮਾਰ ਦਾ ਕਹਿਣਾ ਹੈ ਕਿ ਜਦੋਂ ਕੋਈ ਕਾਰ ਦਿੱਲੀ ਤੋਂ ਜਲੰਧਰ ਲਿਆਂਦੀ ਜਾਂਦੀ ਹੈ ਤਾਂ ਡੀਲਰ ਇਸ ਨੂੰ ਵੇਚਣ ਵਿਚ ਦਿਲਚਸਪੀ ਤਾਂ ਵਿਖਾਉਂਦੇ ਹਨ ਪਰ ਇਸ ਦੀ ਸਹੀ ਸਾਂਭ-ਸੰਭਾਲ ਦੀ ਬਜਾਏ ਚਿਹਰੇ ਦੀ ਸੁੰਦਰਤਾ ਵੱਲ ਜ਼ਿਆਦਾ ਧਿਆਨ ਦਿੰਦੇ ਹਨ। ਕਾਰ ਦੇ ਇੰਜਣ ਨੂੰ ਤੁਰੰਤ ਰਿਪੇਅਰ ਕਰਕੇ ਗਾਹਕ ਨੂੰ ਦਿੱਤਾ ਜਾਂਦਾ ਹੈ। ਗਾਹਕ ਇਹ ਵੀ ਸੋਚਦੇ ਹਨ ਕਿ ਜੇਕਰ ਇਹ ਸਸਤੇ 'ਚ ਮਿਲਦੀ ਹੈ ਤਾਂ ਲੈ ਲਓ।
ਇਹ ਵੀ ਪੜ੍ਹੋ: ਬਿਨ੍ਹਾਂ ਡਰਾਈਵਰ ਤੇ ਗਾਰਡ ਦੇ 80 ਦੀ ਰਫ਼ਤਾਰ ਨਾਲ ਪਟੜੀ 'ਤੇ ਦੌੜੀ ਟਰੇਨ, ਪੰਜਾਬ 'ਚ ਟਲਿਆ ਵੱਡਾ ਟਰੇਨ ਹਾਦਸਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਨੌਜਵਾਨਾਂ ਨੂੰ ਮੈਡੀਕਲ ਨਸ਼ੇ ਦੀ ਲਤ ’ਚ ਪਾਉਣ ਲੱਗੇ ਨਸ਼ਾ ਸਮੱਗਲਰ!, ਸਰੀਰ ਹੋ ਰਿਹੈ ਖੋਖਲਾ
NEXT STORY