ਲੁਧਿਆਣਾ (ਵਿੱਕੀ) : ਬੀਤੇ ਸਾਲ ਪੰਜਾਬ ਸਰਕਾਰ ਵਲੋਂ ਆਪਣੇ ਡ੍ਰੀਮ ਪ੍ਰਾਜੈਕਟ ਨੂੰ ਪੂਰਾ ਕਰਦੇ ਹੋਏ ਸੂਬੇ ਭਰ ਵਿਚ 117 ਸਕੂਲ ਆਫ ਐਮੀਨੈਂਸ ਦੀ ਸਥਾਪਨਾ ਕੀਤੀ ਗਈ ਸੀ, ਇਨ੍ਹਾਂ ਸਕੂਲਾਂ ਵਿਚ ਦਾਖਲੇ ਲਈ ਐਡਮੀਸ਼ਨ ਟੈਸਟ ਦੀ ਸ਼ਰਤ ਰੱਖੀ ਗਈ ਸੀ। ਇਸ ਵਾਰ ਵੀ ਸਕੂਲ ਆਫ ਐਮੀਨੈਂਸ ਦੇ ਨਾਲ-ਨਾਲ ਮੈਰੀਟੋਰੀਅਸ ਸਕੂਲਾਂ ਵਿਚ ਦਾਖਲਾ ਟੈਸਟ ਦੇ ਜ਼ਰੀਏ ਨਵੇਂ ਦਾਖਲੇ ਕੀਤੇ ਜਾਣਗੇ। ਸਕੂਲ ਆਫ ਐਮੀਨੈਂਸ ਵਿਚ ਨਵੇਂ ਵਿੱਦਿਅਕ ਸੈਸ਼ਨ ਵਿਚ 9ਵੀਂ ਅਤੇ 11ਵੀਂ ਕਲਾਸ ਦੇ ਦਾਖਲੇ ਲਈ ਰਜਿਸਟ੍ਰੇਸ਼ਨ ਸ਼ੁਰੂ ਹੋ ਗਈ ਹੈ। ਇਨ੍ਹਾਂ ਸਕੂਲਾਂ ਵਿਚ ਦਾਖਲੇ ਲਈ ਪੋਰਟਲ ’ਤੇ ਵਿਦਿਆਰਥੀ 15 ਮਾਰਚ ਤੱਕ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਪੰਜਾਬ ਸਰਕਾਰ ਵਲੋਂ ਸੰਚਾਲਿਤ ਸਕੂਲ ਆਫ ਐਮੀਨੈਂਸ ਲਈ ਦਾਖਲਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਦਾਖਲਾ ਪ੍ਰੀਖਿਆ ਦਾ ਆਯੋਜਨ 17 ਮਾਰਚ ਨੂੰ ਕੀਤਾ ਜਾਵੇਗਾ। ਇਸ ਵਾਰ ਖਾਸ ਗੱਲ ਇਹ ਹੈ ਕਿ ਸਰਕਾਰ ਵਲੋਂ ਉਨ੍ਹਾਂ ਸਕੂਲਾਂ ਦੇ ਵਿਦਿਆਰਥੀਆਂ ਨੂੰ ਵੀ ਮੌਕਾ ਦਿੱਤਾ ਗਿਆ ਹੈ। ਜੋ ਸਕੂਲ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਤ ਹਨ ਅਤੇ ਸਬੰਧਤ ਵਿਦਿਆਰਥੀਆਂ ਦੇ ਮਾਤਾ ਪਿਤਾ ਦੇ ਆਟਾ ਦਾਲ ਸਕੀਮ ਦੇ ਕਾਰਡ ਬਣੇ ਹੋਏ ਹਨ।
ਇਹ ਵੀ ਪੜ੍ਹੋ : ਮੋਗਾ ’ਚ ਹੋਏ ਦੋਹਰੇ ਕਤਲ ਕਾਂਡ ਨੂੰ ਲੈ ਕੇ ਹੋਇਆ ਸਨਸਨੀਖੇਜ਼ ਖ਼ੁਲਾਸਾ
ਇਸ ਵਾਰ ਮੈਰੀਟੋਰੀਅਸ ਸਕੂਲਾਂ ਦੇ ਲਈ ਕਾਮਨ ਟੈਸਟ ਹੋਵੇਗਾ ਅਤੇ ਐਮੀਨੈਂਸ ਸਕੂਲਾਂ ਲਈ ਵਿਦਿਆਰਥੀ ਕਿਸੇ ਵੀ ਸਕੂਲ ਵਿਚ ਦਾਖਲਾ ਲੈ ਸਕਣਗੇ। ਦੱਸ ਦੇਈਏ ਕਿ ਸਾਲ ਮੈਰੀਟੋਰੀਅਸ ਸਕੂਲ ਅਤੇ ਸਕੂਲ ਆਫ ਐਮੀਨੈਂਸ ਲਈ ਵੱਖ-ਵੱਖ ਦਾਖਲਾ ਟੈਸਟ ਦਾ ਆਯੋਜਨ ਕੀਤਾ ਗਿਆ ਸੀ। ਐਡਮੀਸ਼ਨ ਫਾਰਮ ਭਰਦੇ ਸਮੇਂ ਬੱਚਿਆਂ ਤੋਂ ਪੁੱਛਿਆ ਗਿਆ ਹੈ ਕਿ ਉਹ ਕਿਸ ਸਕੂਲ ਵਿਚ ਐਡਮੀਸ਼ਨ ਲੈਣਾ ਚਾਹੁੰਦੇ ਹਨ ਮਤਲਬ ਉਹ ਮੈਰੀਟੋਰੀਅਸ ਸਕੂਲ ਜਾਂ ਐਮੀਨੈਂਸ ਸਕੂਲ ਜਾਂ ਦੋਵੇਂ ਸਕੂਲਾਂ ਵਿਚ ਐਡਮੀਸ਼ਨ ਲੈਣਾ ਚਾਹੁੰਦੇ ਹਨ। ਬੱਚਿਆਂ ਨੂੰ ਦੋਵਾਂ ਸਕੂਲਾਂ ਦਾ ਬਦਲ ਭਰਨਾ ਪਵੇਗਾ।
ਇਹ ਵੀ ਪੜ੍ਹੋ : ਪਤਨੀ ਦੀ ਪੈੜ ਦੱਬਦਾ ਹੋਟਲ ਦੇ ਕਮਰੇ ’ਚ ਜਾ ਪਹੁੰਚਿਆ ਪਤੀ, ਜਦੋਂ ਦੇਖਿਆ ਤਾਂ ਉੱਡ ਗਏ ਹੋਸ਼
ਇਨ੍ਹਾਂ ਸਕੂਲਾਂ ਦੀਆਂ ਵਿਸ਼ੇਸ਼ਤਾਵਾਂ
-ਇਹ ਸਕੂਲ ਰਿਹਾਇਸ਼ੀ ਸਕੂਲ ਹਨ। ਸਕੂਲਾਂ ਵਿਚ ਨਾਨ-ਮੈਡੀਕਲ, ਮੈਡੀਕਲ ਅਤੇ ਕਾਮਰਸ ਸਟ੍ਰੀਮ ਉਪਲਬਧ ਹੈ।
-ਬੱਚਿਆਂ ਨੂੰ ਭੋਜਨ ਦੇ ਨਾਲ-ਨਾਲ ਸਕਾਲਰਸ਼ਿਪ ਦੀ ਸੁਵਿਧਾ ਵੀ ਪ੍ਰਦਾਨ ਕੀਤੀ ਜਾਂਦੀ ਹੈ। ਜੋ ਬਿਲਕੁਲ ਮੁਫਤ ਹੈ।
-12ਵੀਂ ਤੋਂ ਬਾਅਦ ਬੱਚਿਆਂ ਦੀਆਂ ਦਾਖਲਾ ਪ੍ਰੀਖਿਆਵਾਂ ਲਈ ਦਾਖਲਾ ਫੀਸ ਦਾ ਭੁਗਤਾਨ ਵੀ ਸਰਕਾਰ ਵਲੋਂ ਕੀਤਾ ਜਾਂਦਾ ਹੈ।
-ਇਨਾਂ ਸਕੂਲਾਂ ਦੇ ਬੱਚਿਆਂ ਲਈ ਗਰਾਊਂਡ ਸੁਵਿਧਾ ਦੇ ਨਾਲ-ਨਾਲ ਸਰੀਰਿਕ ਸਿੱਖਿਆ ਵਿਭਾਗ ਦੇ ਮਿਹਨਤੀ ਸਟਾਫ ਦੇ ਯਤਨਾਂ ਨਾਲ ਬੱਚਿਆਂ ਨੇ ਖੇਡਾਂ ਵਿਚ ਵੀ ਪੰਜਾਬ ਪੱਧਰ ’ਤੇ ਉਪਲਬਧੀਆਂ ਹਾਸਲ ਕੀਤੀਆਂ ਹਨ।
-ਸਾਰੇ ਕਲਾਸ ਰੂਮ ਲੈਬ ਨੂੰ ਵੀ ਸਮਾਰਟ ਕਲਾਸ ਰੂਮ ਵਿਚ ਬਦਲ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, ਮੁੱਖ ਮੰਤਰੀ ਭਗਵੰਤ ਮਾਨ ਨੇ ਸਾਂਝੀ ਕੀਤੀ ਅਹਿਮ ਜਾਣਕਾਰੀ
ਕਿਹੜੇ ਵਿਦਿਆਰਥੀ ਦੇ ਸਕਦੇ ਹਨ ਦਾਖਲਾ ਪ੍ਰੀਖਿਆ
-11ਵੀਂ ਕਲਾਸ ਵਿਚ ਦਾਖਲਾ ਹਾਸਲ ਕਰਨ ਲਈ ਜੋ ਵਿਦਿਆਰਥੀ ਇਸ ਸਾਲ ਸਰਕਾਰੀ ਸਕੂਲਾਂ ਤੋਂ 10ਵੀਂ ਕਲਾਸ ਦੀ ਪ੍ਰੀਖਿਆ ਦੇ ਰਹੇ ਹਨ। ਉਹ ਇਨ੍ਹਾਂ ਸਕੂਲਾਂ ਲਈ ਦਾਖਲਾ ਪ੍ਰੀਖਿਆ ਵਿਚ ਭਾਗ ਲੈ ਸਕਦੇ ਹਨ, ਬਸ਼ਰਤ 10ਵੀਂ ਕਲਾਸ ਦੀ ਜਨਰਲ ਸ਼੍ਰੇਣੀ ਵਿਚ ਉਨ੍ਹਾਂ ਦੇ ਅੰਕ 70 ਫੀਸਦੀ ਅਤੇ ਐੱਸ.ਬੀ.ਸੀ 65 ਫੀਸਦੀ ਹੋਣ।
-ਦਸਮੇਸ਼ ਸਕੂਲ ਬਾਦਲ, ਦਸਮੇਸ਼ ਸਕੂਲ ਤਲਵੰਡੀ ਸਾਬੋ ਅਤੇ ਦਸਮੇਸ਼ ਸਕੂਲ ਕੋਟਲਾ ਕਲਾਂ ਅੰਮ੍ਰਿਤਸਰ, ਆਦਰਸ਼ ਮਾਡਲ ਸਕੂਲ ਐੱਸ.ਐੱਸ.ਏ, ਆਰ.ਅੇੱਮ.ਐੱਸ.ਏ. ਮੋਡ ਸਕੂਲਾਂ ਦੇ ਬੱਚੇ ਜੋ ਇਸ ਸਾਲ ਕਲਾਸ 10ਵੀਂ ਦੀ ਪ੍ਰੀਖਿਆ ਦੇ ਰਹੇ ਹਨ, ਉਹ ਇਹ ਦਾਖਲਾ ਪ੍ਰੀਖਿਆ ਦੇ ਸਕਦੇ ਹਨ।
-ਇਸ ਵਾਰ ਪੰਜਾਬ ਸਰਕਾਰ ਨੇ ਪਹਿਲੀ ਵਾਰ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਅਤੇ ਨਿੱਜੀ ਸਕੂਲਾਂ ਵਿਚ ਉਨ੍ਹਾਂ ਬੱਚਿਆਂ ਨੂੰ ਮੌਕਾ ਦਿੱਤਾ ਹੈ ਜਿਨ੍ਹਾਂ ਦੇ ਮਾਤਾ-ਪਿਤਾ ਕੋਲ ਆਟਾ-ਦਾਲ ਯੋਜਨਾ ਤਹਿਤ ਸਮਾਰਟ ਕਾਰਡ ਹਨ। ਬਾਸ਼ਰਤੇ ਕਿ ਇਹ ਸਕੂਲ ਪੀ.ਐੱਸ.ਈ.ਬੀ ਨਾਲ ਸਬੰਧਤ ਹੋਣ।
ਇਹ ਵੀ ਪੜ੍ਹੋ : ਐਕਸ਼ਨ ਮੋਡ ’ਚ ਪਾਵਰਕਾਮ ਵਿਭਾਗ, ਡਿਫਾਲਟਰਾਂ ਖ਼ਿਲਾਫ਼ ਤਾਬੜਤੋੜ ਕਾਰਵਾਈ ਸ਼ੁਰੂ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਾਜਿੰਦਰਾ ਹਸਪਤਾਲ ਦੇ ਬਾਹਰ ਡਟੇ ਕਿਸਾਨ, ਸ਼ੁਭਕਰਨ ਦੀ ਮ੍ਰਿਤਕ ਦੇਹ ਦੀ ਰਾਖੀ ਲਈ ਲਾਇਆ ਸਖ਼ਤ ਪਹਿਰਾ
NEXT STORY