ਹੁਸ਼ਿਆਰਪੁਰ, (ਘੁੰਮਣ)- ਊਨਾ ਰੋਡ ’ਤੇ ਮਹਿਲਾਂਵਾਲੀ ’ਚ ਲੱਗ ਰਹੀ ਕੋਕਾ ਕੋਲਾ ਫੈਕਟਰੀ ਦੇ ਖਿਲਾਫ਼ ਐੱਨ. ਜੀ. ਓ. ਸਫ਼ਲ ਗੁਰੂ ਵੱਲੋਂ ਰੋਸ ਮਾਰਚ ਕੀਤਾ ਗਿਆ। ਰੋਸ ਮਾਰਚ ਸਰਕਾਰੀ ਕਾਲਜ ਚੌਕ ਤੋਂ ਸ਼ੁਰੂ ਹੋ ਕੇ ਫਗਵਾਡ਼ਾ ਰੋਡ, ਜਲੰਧਰ ਰੋਡ, ਘੰਟਾਘਰ, ਰੇਲਵੇ ਰੋਡ, ਕੋਰਟ ਰੋਡ ਆਦਿ ਤੋਂ ਹੁੰਦਾ ਹੋਇਆ ਅੱਡਾ ਮਾਹਿਲਪੁਰ ਪਹੁੰਚਿਅਾ। ਜਦਕਿ ਇਕ ਹੋਰ ਰੋਸ ਮਾਰਚ ਮਹਿਲਾਂਵਾਲੀ ’ਚ ਕੋਕਾਕੋਲਾ ਨਿਰਮਾਣ ਸਥਾਨ ਦੇ ਕੋਲੋਂ ਸ਼ੁਰੂ ਹੋ ਕੇ ਜਹਾਨ ਖੇਲਾਂ, ਊਨਾ ਰੋਡ ਆਦਿ ਤੋਂ ਹੁੰਦਾ ਹੋਇਆ ਅੱਡਾ ਮਾਹਿਲਪੁਰ ਪਹੁੰਚਿਆ।
ਰੋਸ ਮਾਰਚ ਵਿਚ ਸ਼ਾਮਲ ਵਿਅਕਤੀ ‘ਜ਼ਮੀਨੇ ਹੇਠਲੇ ਪਾਣੀ ਦੀ ਬਰਬਾਦੀ ਨਹੀਂ ਹੋਣ ਦੇਣਗੇ’, ‘ਕੋਕਾ ਕੋਲਾ ਫੈਕਟਰੀ ਦਾ ਨਿਰਮਾਣ ਬੰਦ ਕਰਵਾਓ’ ਆਦਿ ਦੀਆਂ ਤਖ਼ਤੀਆਂ ਲੈ ਕੇ ਰੋਸ ਪ੍ਰਦਰਸ਼ਨ ਕਰ ਰਹੇ ਸਨ। ਇਸ ਮੌਕੇ ਵੱਡੀ ਗਿਣਤੀ ’ਚ ਮੌਜੂਦ ਪ੍ਰਦਰਸ਼ਨਕਾਰੀਆਂ ਨੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਪਹੁੰਚ ਕੇ ਫੈਕਟਰੀ ਪ੍ਰਬੰਧਕਾਂ ਖਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਪੁਤਲਾ ਫੂਕਿਆ। ਬਾਅਦ ਵਿਚ ਸਫ਼ਲ ਗੁਰੂ ਦੇ ਸੰਯੋਜਕ ਵੀਰ ਪ੍ਰਤਾਪ ਰਾਣਾ, ਯੁਵਾ ਵਿੰਗ ਦੇ ਆਗੂ ਰੋਹਿਤ ਰੋਤੂ ਤੇ ਸਮਾਜ ਸੇਵਕ ਜਤਿੰਦਰ ਭੋਲੂ ਆਦਿ ਦੀ ਅਗਵਾਈ ’ਚ ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਦੇ ਨਾਂ ’ਤੇ ਨਾਇਬ ਤਹਿਸੀਲਦਾਰ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ।
ਮੀਲਵਾਂ ’ਚ ਢਾਬੇ ’ਤੇ ਅਣਪਛਾਤਿਆਂ ਚਲਾਈਆਂ ਗੋਲੀਆਂ
NEXT STORY