ਜਲੰਧਰ— ਕੋਕਾ ਕੋਲਾ ਪੀਣ ਦਾ ਤਾਂ ਹਰ ਕੋਈ ਸ਼ੌਕੀਨ ਹੁੰਦਾ ਹੈ ਪਰ ਕੋਕਾ ਕੋਲਾ ਦੀਆਂ ਬੋਤਲਾਂ ਜੇਕਰ ਫ੍ਰੀ 'ਚ ਮਿਲ ਜਾਣ ਤਾਂ ਫਿਰ ਵਾਰੇ-ਨਿਆਰ ਹੋ ਜਾਂਦੇ ਹਨ। ਅਜਿਹੀ ਹੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿੱਥੇ ਕੋਕਾ ਕੋਲਾ ਬੋਤਲਾਂ ਦੀ ਗੱਡੀ ਪਲਟਣ ਕਰਕੇ ਲੋਕਾਂ ਨੇ ਲੁੱਟ ਮਚਾ ਦਿੱਤੀ। ਵਾਇਰਲ ਹੋਈ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਕੋਲਾ ਕੋਲਾ ਦੀਆਂ ਬੋਤਲਾਂ ਨਾਲ ਭਰੀ ਇਕ ਗੱਡੀ ਪਲਟਦੀ ਹੈ ਅਤੇ ਲੋਕ ਗੱਡੀ ਦੇ ਡਰਾਈਵਰ ਨੂੰ ਦੇਖਣ ਦੀ ਬਜਾਏ ਹੇਠਾਂ ਡਿੱਗੀਆਂ ਬੋਤਲਾਂ 'ਤੇ ਲੁੱਟ ਮਚਾ ਦਿੰਦੇ ਹਨ। ਇਸ ਦੌਰਾਨ ਲੋਕ ਤੁਰੰਤ ਬੋਤਲਾਂ ਚੁੱਕ ਕੇ ਘਰਾਂ ਨੂੰ ਲਿਜਾਂਦੇ ਦਿਸੇ।
ਹਾਲਾਂਕਿ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਵੀਡੀਓ ਕਿੱਥੋਂ ਦੀ ਹੈ ਪਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਵੀਡੀਓ 'ਤੇ ਲੋਕਾਂ ਨੇ ਕਈ ਤਰ੍ਹਾਂ ਦੀ ਪ੍ਰਤੀਕਿਰਿਆ ਵੀ ਦਿੱਤੀ ਹੈ।
ਸ਼੍ਰੀ ਰਾਧਾ ਕ੍ਰਿਸ਼ਨ ਮੰਦਰ ਨੇ ਜ਼ਰੂਰਤਮੰਦ ਪਰਿਵਾਰਾਂ ਲਈ ਸ਼੍ਰੀ ਵਿਜੇ ਚੋਪੜਾ ਜੀ ਨੂੰ ਭੇਟ ਕੀਤੀ ਸਮੱਗਰੀ
NEXT STORY