ਬੁਢਲਾਡਾ (ਬਾਂਸਲ) : ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦੀ 45ਵੀਂ ਬਰਸੀ ਦੇ ਮੌਕੇ 'ਤੇ ਸ਼੍ਰੀ ਅਮਰਨਾਥ ਯਾਤਰਾ ਭੰਡਾਰਾ ਆਰਗੇਨਾਈਜੇਸ਼ਨ ਵੱਲੋਂ ਰਾਜਨ ਕਪੂਰ ਦੀ ਅਗਵਾਈ ਹੇਠ ਸ਼ਿਵ ਸ਼ਕਤੀ ਭਵਨ ਬੁਢਲਾਡਾ ਵਿਖੇ ਵਿਸ਼ਾਲ ਖੂਨਦਾਨ ਕੈਂਪ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਲੋਕਾਂ 'ਚ ਇਸ ਕੈਂਪ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ।
ਸ਼੍ਰੀ ਸ਼ਿਵ ਸ਼ਕਤੀ ਸੇਵਾ ਮੰਡਲ ਦੇ ਪ੍ਰਧਾਨ ਕਰਮਜੀਤ ਸਿੰਘ ਮਾਘੀ, ਵਿਜੈ ਜੈਨ ਅਤੇ ਹਰ ਹਰ ਮਹਾਦੇਵ ਸੇਵਾ ਮੰਡਲ ਦੇ ਸ਼ਿਵ ਕੁਮਾਰ ਸ਼ੈਂਕੀ, ਹਰ ਹਰ ਮਹਾਦੇਵ ਸੇਵਾ ਦਲ ਦੇ ਪ੍ਰਿੰਸ ਵਰਮਾ ਨੇ ਦੱਸਿਆ ਕਿ ਅਮਰਨਾਥ ਯਾਤਰਾ ਦੌਰਾਨ ਲੱਖਾਂ ਸ਼ਿਵ ਭਗਤਾਂ ਲਈ ਰਾਜਨ ਕਪੂਰ ਦੀ ਅਗਵਾਈ ਹੇਠ ਦੇਸ਼ ਭਰ ਦੀਆਂ ਲੰਗਰ ਕਮੇਟੀਆਂ ਵੱਲੋਂ ਵਿਸ਼ਾਲ ਭੰਡਾਰੇ ਲਗਾਏ ਜਾਂਦੇ ਹਨ। ਇਸ ਸੰਸਥਾ ਵੱਲੋਂ ਅਮਰ ਸ਼ਹੀਦ ਲਾਲ ਜਗਤ ਨਾਰਾਇਣ ਜੀ ਦੀ 45ਵੀਂ ਬਰਸੀ ਦੇ ਮੌਕੇ 'ਤੇ ਖੂਨਦਾਨ ਕੈਂਪ ਬੁਢਲਾਡਾ ਵਿਖੇ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਬੁਢਲਾਡਾ, ਸੁਨਾਮ, ਮੌੜ ਮੰਡੀ, ਬਠਿੰਡਾ, ਜਾਖਲ, ਸੰਗਰੂਰ, ਜਗਾਧਰੀ ਅਤੇ ਪੰਚਕੁਲਾ ਦੀਆਂ ਬਰਾਂਰਾਂ ਸਹਿਯੋਗ ਕਰਨਗੀਆਂ। ਕੈਂਪ ਸੰਬੰਧੀ ਵਿਸ਼ੇਸ਼ ਤੌਰ 'ਤੇ ਨੌਜਵਾਨਾਂ ਅਤੇ ਵਿਦਿਆਰਥੀਆਂ 'ਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।
ਇਹ ਵੀ ਪੜ੍ਹੋ : Air India ਦੀ ਵੱਡੀ ਕਾਰਵਾਈ ! ਗਾਂਜਾ ਪੀ ਕੇ ਜਹਾਜ਼ ਉਡਾ ਰਹੇ ਪਾਇਲਟ ਨੂੰ ਨੌਕਰੀ ਤੋਂ ਕੱਢਿਆ
ਇਸ ਸੰਬੰਧੀ ਉਨ੍ਹਾਂ ਦੱਸਿਆ ਕਿ ਇਹ ਕੈਂਪ ਪੰਜਾਬ ਕੇਸਰੀ ਗਰੁੱਪ ਦੇ ਬਾਣੀ ਲਾਲਾ ਜਗਤ ਨਾਰਾਇਣ ਜੀ ਦੀ ਬਰਸੀ ਮੌਕੇ ਉਨ੍ਹਾਂ ਨੂੰ ਇੱਕ ਸੱਚੀ ਸ਼ਰਧਾਂਜਲੀ ਹੋਵੇਗਾ, ਜਿਨ੍ਹਾਂ ਨੇ ਪੰਜਾਬ ਅਤੇ ਪੰਜਾਬੀਅਤ ਲਈ ਕੁਰਬਾਨੀ ਦੇ ਕੇ ਪੰਜਾਬ ਨੂੰ ਤਰੱਕੀ ਅਤੇ ਖੁਸ਼ਹਾਲੀ ਵੱਲ ਤੋਰਿਆ। ਜਿਸ ਸਦਕਾ ਅੱਜ ਉਨ੍ਹਾਂ ਦੇ ਸਪੁੱਤਰ ਵਿਜੇ ਕੁਮਾਰ ਚੋਪੜਾ ਜੀ ਪੰਜਾਬ ਤੇ ਪੰਜਾਬੀਅਤ ਦੀ ਸੇਵਾ ਕਰ ਰਹੇ ਹਨ ਜੋ ਕਿ ਇੱਕ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੈਂਪ ਦੌਰਾਨ ਸਮੇਂ ਸਿਰ ਪਹੁੰਚ ਕੇ ਜਿੱਥੇ ਕੈਂਪ ਦੀ ਸ਼ੋਭਾ ਵਧਾਉਣ, ਉਥੇ ਖੂਨਦਾਨੀਆਂ ਦੀ ਹੌਸਲਾ-ਅਫਜਾਈ ਵੀ ਕਰਨ। ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਖੂਨਦਾਨ ਕਰਨ ਵਾਲੇ ਦਾਨੀਆਂ ਨੂੰ ਮੈਡਲ ਤੇ ਸਰਟੀਫਿਕੇਟ ਵੀ ਭੇਂਟ ਕੀਤਾ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਲੁਧਿਆਣਾ ਦੇ ਹੌਜ਼ਰੀ ਘਰਾਣੇ 'ਤੇ DGGI ਦਾ ਸ਼ਿਕੰਜਾ, 50 ਕਰੋੜ ਦੀ ਟੈਕਸ ਚੋਰੀ 'ਚ ਸ਼ਰਮਨ ਜੀ ਹੌਜ਼ਰੀ ਦੇ 2 ਮਾਲਕ ਕਾਬੂ
NEXT STORY