ਚੰਡੀਗੜ੍ਹ : ਜਿੱਥੇ ਇਕ ਪਾਸੇ ਪੰਜਾਬ 'ਚ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਵਿਕਾਸ ਕਾਰਜ ਬੰਦ ਹੋ ਚੁੱਕੇ ਹਨ, ਉੱਥੇ ਹੀ ਮਾਨਸਾ 'ਚ ਚੋਣ ਜ਼ਾਬਤੇ ਦੀ ਖੁੱਲ੍ਹੇਆਮ ਉਲੰਘਣਾ ਹੋ ਰਹੀ ਹੈ ਅਤੇ ਪਾਰਕਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਅਤੇ ਦੱਸਿਆ ਗਿਆ ਹੈ ਕਿ ਇਹ ਅਧਿਕਾਰੀਆਂ, ਪਰਿਸ਼ਦ ਪ੍ਰਧਾਨ ਅਤੇ ਜ਼ਿਲਾ ਚੋਣ ਅਧਿਕਾਰੀ ਦੇ ਇਸ਼ਾਰੇ 'ਤੇ ਹੋ ਰਿਹਾ ਹੈ। ਇਸ ਬਾਰੇ ਕੌਂਸਲਰਾਂ ਨੇ ਇਕ ਸ਼ਿਕਾਇਤ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਵੀ ਦਿੱਤੀ ਹੈ, ਜਦੋਂ ਕਿ ਮੁੱਖ ਚੋਣ ਕਮਿਸ਼ਨਰ ਡਾ. ਐੱਸ. ਕਰੁਣਾ ਰਾਜੂ ਨੂੰ ਵੀ ਲਿਖਤੀ 'ਚ ਸ਼ਿਕਾਇਤ ਦੇ ਚੁੱਕੇ ਹਨ ਪਰ ਅਜੇ ਤੱਕ ਉਸ ਦਾ ਨਤੀਜਾ ਨਹੀਂ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਉਹ ਚੋਣ ਕਮਿਸ਼ਨ ਆਫ ਇੰਡੀਆ ਕੋਲ ਜਾਣਗੇ ਅਤੇ ਜੇਕਰ ਸੁਣਵਾਈ ਨਹੀਂ ਹੁੰਦੀ ਤਾਂ ਉਹ ਹਾਈਕੋਰਟ ਅਤੇ ਸੁਪਰੀਮ ਕੋਰਟ ਦਾ ਸਹਾਰਾ ਲੈਣਗੇ।
ਬੀਬੀ ਜਗੀਰ ਕੌਰ ਦੇ ਸਾਹਮਣੇ ਭਿੜੇ ਅਕਾਲੀ, ਵੀਡੀਓ ਵਾਇਰਲ
NEXT STORY