ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਵਿਚ ਅਗਲੇ 5 ਦਿਨਾਂ ਤੱਕ ਸੀਤ ਲਹਿਰ ਸਿਖਰ ’ਤੇ ਰਹੇਗੀ ਅਤੇ ਵੱਧ ਤੋਂ ਵੱਧ ਅਤੇ ਘੱਟ ਤੋਂ ਘੱਟ ਤਾਪਮਾਨ ਗਿਰਾਵਟ ਦੇ ਪਿਛਲੇ ਸਾਰੇ ਰਿਕਾਰਡ ਤੋੜ ਸਕਦਾ ਹੈ। ਮਾਹਿਰਾਂ ਵਲੋਂ ਇਸ ਦੌਰਾਨ ਪੈਣ ਵਾਲੀ ਜ਼ਬਰਦਸਤ ਠੰਡ ਤੋਂ ਬਚਾਅ ਲਈ ਜਨਤਾ ਨੂੰ ਸੁਚੇਤ ਰਹਿਣ ਦਾ ਵੀ ਸੱਦਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਸਿੰਘੂ ਬਾਰਡਰ ਤੋਂ ਵਾਪਸ ਪਰਤ ਰਹੇ ਕਿਸਾਨਾਂ ’ਤੇ ਚੱਲੀਆਂ ਗੋਲ਼ੀਆਂ
ਮੌਸਮ ਵਿਭਾਗ ਚੰਡੀਗੜ੍ਹ ਵਲੋਂ ਜਾਰੀ ਚਿਤਾਵਨੀ ਵਿਚ ਦੱਸਿਆ ਗਿਆ ਹੈ ਕਿ ਵੱਧ ਤੋਂ ਵੱਧ ਤਾਪਮਾਨ 5 ਡਿਗਰੀ ਸੈਲਸੀਅਸ ਤੱਕ ਹੋਰ ਡਿੱਗ ਸਕਦਾ ਹੈ, ਜਦਕਿ ਘੱਟ ਤੋਂ ਘੱਟ ਤਾਪਮਾਨ 2 ਤੋਂ 4 ਡਿਗਰੀ ਸੈਲਸੀਅਸ ਵਿਚਾਲੇ ਰਹਿਣ ਦੀ ਸੰਭਾਵਨਾ ਹੈ। ਰਾਤ ਨੂੰ ਅਤੇ ਸਵੇਰ ਵੇਲੇ ਸੰਘਣੇ ਕੋਹਰੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਇਲਾਵਾ ਸੜਕ ’ਤੇ ਵਾਹਨ ਚਲਾਉਣ ਸਮੇਂ ਵਿਸ਼ੇਸ਼ ਸਾਵਧਾਨੀ ਰੱਖਣ ਦੀ ਲੋੜ ਹੈ।
ਇਹ ਵੀ ਪੜ੍ਹੋ : ਇਤਰਾਜ਼ਯੋਗ ਤਸਵੀਰਾਂ ਖਿੱਚ ਮੁੰਡੇ ਨੇ ਟੱਪੀਆਂ ਹੱਦਾਂ, ਕੁੜੀ ਨੇ ਹੱਥ ’ਤੇ ਸੁਸਾਇਡ ਨੋਟ ਲਿਖ ਕਰ ਲਈ ਖ਼ੁਦਕੁਸ਼ੀ
ਪੂਰੇ ਉਤਰ ਭਾਰਤ ’ਚ ਪੈ ਰਹੀ ਕੜਾਕੇ ਦੀ ਠੰਡ
ਦੱਸਣਯੋਗ þ ਕਿ ਰਾਜਧਾਨੀ ਦਿੱਲੀ ਸਮੇਤ ਪੂਰੇ ਉਤਰ ਭਾਰਤ ਵਿਚ ਕੜਾਕੇ ਦੀ ਠੰਡ ਪੈ ਰਹੀ ਹੈ। ਪਹਾੜਾਂ ’ਤੇ ਬਰਫ ਅਤੇ ਮੈਦਾਨਾਂ ਵਿਚ ਵਰਖਾ ਹੋਣ ਨਾਲ ਸੀਤ ਲਹਿਰ ਨੇ ਜ਼ੋਰ ਫੜ ਲਿਆ ਹੈ। ਤਾਜ਼ਾ ਬਰਫ਼ਬਾਰੀ ਨਾਲ ਸ਼ਿਮਲਾ, ਕੁਫ਼ਰੀ ਅਤੇ ਡਲਹੌਜ਼ੀ ਗੁਲਜ਼ਾਰ ਹੋ ਗਏ ਹਨ। ਇਥੇ ਸੈਲਾਨੀ ਬਰਫਬਾਰੀ ਦਾ ਖੂਬ ਮਜ਼ਾ ਲੈ ਰਹੇ ਨ। ਰੋਹਤਾਂਗ ਦੱਰੇ ਸਮੇਤ ਅਟਲ ਟਨਲ ਦੇ ਦੋਵੇਂ ਪਾਸਿਆਂ ’ਤੇ ਭਾਰੀ ਬਰਫਬਾਰੀ ਹੋਈ ਹੈ। ਇਸ ਤੋਂ ਇਲਾਵਾ ਸ਼ਿਮਲਾ ਸਮੇਤ 5 ਸ਼ਹਿਰਾਂ ਦਾ ਪਾਰਾ ਮਾਈਨਸ ’ਚ ਚਲਾ ਗਿਆ ਹੈ। ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਦੌਰਾਨ ਮੈਦਾਨੀ ਖੇਤਰਾਂ ਵਿਚ ਧੁੰਦ ਛਾਉਣ ਅਤੇ ਸੀਤ ਲਹਿਰ ਚੱਲਣ ਦਾ ਅਲਰਟ ਵੀ ਜਾਰੀ ਕੀਤਾ ਹੈ।
ਇਹ ਵੀ ਪੜ੍ਹੋ : ਪੰਜਾਬ ’ਚ ਵਧੀਆਂ ਭਾਜਪਾ ਦੀਆਂ ਮੁਸ਼ਕਲਾਂ, ਲੱਗੀ ਅਸਤੀਫ਼ਿਆਂ ਦੀ ਝੜੀ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਸਵੇਰ ਤੋਂ ਰਾਤ ਤੱਕ ਅਪਡੇਟ ਰਹਿੰਦੇ ਨੇ 'ਹਾਈਟੈੱਕ ਕਿਸਾਨ', ਸੂਰਜ ਚੜ੍ਹਨ ਤੋਂ ਛਿਪਣ ਤੱਕ ਭਖਦੇ ਨੇ ਚੁੱਲ੍ਹੇ (ਤਸਵੀਰਾਂ)
NEXT STORY