ਜਲੰਧਰ- ਕੇਂਦਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਵਿਚਾਲੇ ਇਕ-ਦੂਜੇ ਨੂੰ ਥੱਲੇ ਲਾਉਣ ਦੀ ਸਿਆਸਤ ਲਗਾਤਾਰ ਗਰਮਾਈ ਹੋਈ ਹੈ। ਇਸੇ ਤਰ੍ਹਾਂ ਦਾ ਹੀ ਇਕ ਮਾਮਲਾ ਅੱਜ ਸੋਸ਼ਲ ਮੀਡੀਆ 'ਤੇ ਦੇਖਣ ਨੂੰ ਮਿਲਿਆ, ਜਿਥੇ ਕਿ ਪੰਜਾਬ ਦੀਆਂ ਦੋ ਮਸ਼ਹੂਰ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਵਿਚਾਲੇ ‘ਕੋਲਡ ਵਾਰ’ ਛਿੜ ਗਈ।
ਇਹ ਵੀ ਪੜ੍ਹੋ : ਕੇਂਦਰ ਸਰਕਾਰ ਕਿਸਾਨਾਂ ਦੇ ਸਬਰ ਦਾ ਹੋਰ ਇਮਤਿਹਾਨ ਨਾ ਲਵੇ : ਮਜੀਠੀਆ
ਦੱਸ ਦੇਈਏ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼੍ਰੋਮਣੀ ਅਕਾਲੀ ਦਲ ਖ਼ਿਲਾਫ਼ ਹਰਸਿਮਰਤ ਕੌਰ ਬਾਦਲ ਦੇ ਦੋ ਵੀਡੀਓ ਕਲਿੱਪ ਆਪਣੇ ਫੇਸਬੁੱਕ ਪੇਜ 'ਤੇ ਸ਼ੇਅਰ ਕੀਤੇ ਗਏ ਸਨ, ਜਿਨ੍ਹਾਂ 'ਚੋਂ ੲਿਕ ’ਚ ਉਹ ਖੇਤੀ ਕਾਨੂੰਨਾਂ ਦੀ ਤਾਰੀਫ ਕਰਦੇ ਦਿਖਾਈ ਦੇ ਰਹੇ ਹਨ ਤੇ ਦੂਜੇ ’ਚ ਉਹ ਖੇਤੀ ਕਾਨੂੰਨਾਂ ਕਿਸਾਨ ਵਿਰੋਧੀ ਦੱਸ ਰਹੇ ਹਨ। ਵੀਡੀਓ ਸ਼ੇਅਰ ਕਰ ਕੈਪਟਨ ਅਮਰਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ’ਤੇ ਤੰਜ਼ ਕੱਸਦੇ ਹੋਏ ਲਿਖਿਆ ਕਿ ਕੀ ਬਾਦਲਾਂ ਨੂੰ ਸੱਚੀਂ ਕਿਸਾਨਾਂ ਦੀ ਫ਼ਿਕਰ ਹੈ ਅਤੇ ਕੀ ਤੁਸੀਂ ਸੱਚੀਂ ਅੰਨਦਾਤਾਵਾਂ ਦੇ ਹਮਦਰਦ ਹੋ ? ਉਹ ਤੁਸੀਂ ਹੀ ਹੋ, ਜਿਨ੍ਹਾਂ ਨੇ ਆਪਣੀ ਭਾਈਵਾਲ ਪਾਰਟੀ ਭਾਜਪਾ ਨਾਲ ਮਿਲ ਕੇ ਜੂਨ 2020 ’ਚ ਇਨ੍ਹਾਂ ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਆਪਣੀ ਮਨਜ਼ੂਰੀ ਦਿੱਤੀ ਸੀ। ਤੁਹਾਡੇ ਡਰਾਮੇ ਬਾਰੇ ਪੰਜਾਬੀ ਚੰਗੀ ਤਰ੍ਹਾਂ ਵਾਕਫ਼ ਹਨ। ਕਾਂਗਰਸ ਪਹਿਲੇ ਦਿਨ ਤੋਂ ਹੀ ਇਨ੍ਹਾਂ ਤਿੰਨਾਂ ਕਾਲੇ ਕਾਨੂੰਨਾਂ ਖ਼ਿਲਾਫ਼ ਖੜ੍ਹੀ ਹੋਈ ਹੈ ਤੇ ਅੱਗੇ ਵੀ ਇਸ ਦਾ ਵਿਰੋਧ ਕਰਦੀ ਰਹੇਗੀ।
ਇਹ ਵੀ ਪੜ੍ਹੋ : ISI ਗਿਰੋਹ ਦੇ ਚਾਰ ਅੱਤਵਾਦੀ ਕਾਬੂ, ਕੈਪਟਨ ਨੇ ਪੰਜਾਬ 'ਚ ਹਾਈ ਅਲਰਟ ਦੇ ਦਿੱਤੇ ਹੁਕਮ
ਕੈਪਟਨ ਦੀ ਪੋਸਟ ਤੋਂ ਬਾਅਦ ਹਰਸਿਮਰਤ ਕੌਰ ਬਾਦਲ ਨੇ ਵੀ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਜਵਾਬ ਦਿੰਦੇ ਹੋਏ ਲਿਖਿਆ ਕਿ ਅਸੀਂ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਵੋਟ ਪਾਈ ਸੀ, ਜਦਕਿ ਤੁਹਾਡੀ ਪਾਰਟੀ ਨੇ ਸਦਨ ’ਚੋਂ ਵਾਕ-ਆਊਟ ਕੀਤਾ ਸੀ। ਅਸੀਂ ਆਪਣੇ ਕਿਸਾਨਾਂ ਦੇ ਨਾਲ ਖੜ੍ਹੇ ਹੋਣ ਨਾਤੇ ਕਾਲ਼ੇ ਕਾਨੂੰਨ ਪਾਸ ਹੋਣ ਤੋਂ ਪਹਿਲਾਂ ਹੀ ਅਸਤੀਫਾ ਦੇ ਦਿੱਤਾ ਸੀ, ਜਦਕਿ ਤੁਸੀਂ ਕਿਸਾਨਾਂ ਨੂੰ ਪੰਜਾਬ ਤੋਂ ਬਾਹਰ ਦਿੱਲੀ ਜਾਣ ਲਈ ਕਹਿ ਰਹੇ ਹੋ, ਜਿਵੇਂ ਕਿ ਉਹ ਤੁਹਾਡੇ ਲਈ ਕੋਈ ਪ੍ਰੇਸ਼ਾਨੀ ਦਾ ਕਾਰਨ ਹਨ। ਪੰਜਾਬ ਤੁਹਾਡੇ ਕਹੇ ਬੋਲ ਕਦੇ ਨਹੀਂ ਭੁੱਲੇਗਾ।
ਅਹਿਮ ਖ਼ਬਰ : ਪੰਜਾਬ ਸਰਕਾਰ ਵੱਲੋਂ ਹਦਾਇਤਾਂ ਜਾਰੀ, ਇਸ ਵਾਰ ਸੂਬੇ ’ਚ ਬਾਹਰੀ ਕਿਸਾਨ ਨਹੀਂ ਵੇਚ ਸਕਣਗੇ ਫ਼ਸਲ
NEXT STORY