ਕੁਰਾਲੀ, (ਬਠਲਾ)- ਸ਼ਰਾਬ ਦੇ ਨਸ਼ੇ ’ਚ ਕਾਰ ਸਵਾਰਾਂ ਨੇ ਲੰਘੀ ਰਾਤ ਸ਼ਹਿਰ ਦੀ ਬਡਾਲੀ ਰੋਡ ’ਤੇ ਬਿਜਲੀ ਦੇ ਦੋ ਖੰਭੇ ਤੋੜ ਦਿੱਤੇ, ਜਿਸ ਕਾਰਨ ਸਾਰੀ ਰਾਤ ਬਡਾਲੀ ਰੋਡ ਦੀਆਂ ਕਈ ਕਾਲੋਨੀਆਂ ਦੀ ਬਿਜਲੀ ਸਪਲਾਈ ਠੱਪ ਰਹੀ। ਕਾਰ ਸਵਾਰਾਂ ਨੂੰ ਲੋਕਾਂ ਨੇ ਪੁਲਸ ਦੇ ਹਵਾਲੇ ਕਰ ਦਿੱਤਾ।
ਜਾਣਕਾਰੀ ਅਨੁਸਾਰ ਕਾਰ ਵਿਚ ਸਵਾਰ ਦੋ ਵਿਅਕਤੀ ਬਡਾਲੀ ਰੋਡ ਤੋਂ ਸ਼ਹਿਰ ਵੱਲ ਨੂੰ ਆ ਰਹੇ ਸਨ। ਸ਼ਰਾਬ ਦੇ ਨਸ਼ੇ ਵਿਚ ਟੱਲੀ ਹੋਣ ਕਾਰਨ ਕਾਰ ਬੇਕਾਬੂ ਸੀ। ਕਾਫੀ ਦੇਰ ਤਕ ਬਚਦੇ ਆ ਰਹੇ ਕਾਰ ਚਾਲਕ ਨੇ ਕਾਰ ਸਡ਼ਕ ਕੰਢੇ ਇਕ ਖੰਭੇ ਵਿਚ ਮਾਰੀ, ਜਿਸ ਕਾਰਨ ਖੰਭਾ ਜਡ਼੍ਹੋਂ ਉਖਡ਼ ਗਿਆ। ਇਸੇ ਦੌਰਾਨ ਕਾਰ ਸਵਾਰਾਂ ਨੇ ਅੱਗੇ ਇਕ ਹੋਰ ਖੰਭੇ ਵਿਚ ਕਾਰ ਠੋਕ ਦਿੱਤੀ, ਜਿਸ ਕਾਰਨ ਦੂਜਾ ਖੰਭਾ ਵਿਚਕਾਰੋਂ ਟੁੱਟ ਗਿਆ। ਇਸੇ ਦੌਰਾਨ ਕੰਡਕਟਰ ਤਾਰਾਂ ਹੇਠਾਂ ਝੁਕ ਗਈਆਂ ਤੇ ਬਿਜਲੀ ਸਪਲਾਈ ਬੰਦ ਹੋ ਗਈ, ਜਿਸ ਕਾਰਨ ਵੱਡਾ ਹਾਦਸਾ ਵਾਪਰਨ ਤੋਂ ਬਚਾਅ ਹੋ ਗਿਆ।
ਉਪਰੰਤ ਕਾਰ ਰੇਲਵੇ ਦੇ ਬਿਜਲੀ ਗਰਿੱਡ ਦੇ ਜੰਗਲਿਆਂ ਨਾਲ ਕਈ ਵਾਰ ਮਾਰੀ ਪਰ ਜੰਗਲਾ ਮਜ਼ਬੂਤ ਹੋਣ ਕਾਰਨ ਕਾਰ ਅੰਦਰ ਦਾਖ਼ਲ ਹੋਣ ਤੋਂ ਬਚ ਗਈ। ਇਸੇ ਦੌਰਾਨ ਸ਼ਹਿਰ ਵੱਲ ਪੈਦਲ ਆ ਰਹੇ ਵਿਅਕਤੀ ਨੇ ਬੇਕਾਬੂ ਹੋਈ ਕਾਰ ਨੂੰ ਦੇਖ ਕੇ ਗੋਹੇ ਦੇ ਢੇਰ ’ਤੇ ਛਾਲ ਮਾਰ ਕੇ ਆਪਣੀ ਜਾਨ ਬਚਾਈ, ਜਿਸ ਨੂੰ ਲੋਕਾਂ ਨੇ ਢੇਰ ਵਿਚੋਂ ਬਾਹਰ ਕੱਢਿਆ।
ਨਸ਼ੇ ਕਾਰਨ ਆਪੇ ਤੋਂ ਬਾਹਰ ਹੋਏ ਕਾਰ ਸਵਾਰਾਂ ਦੀ ਹਾਲਤ ਨੂੰ ਦੇਖਦਿਆਂ ਲੋਕਾਂ ਨੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ। ਇਸੇ ਦੌਰਾਨ ਸਿਟੀ ਪੁਲਸ ਦੀ ਪਾਰਟੀ ਨੇ ਮੌਕੇ ’ਤੇ ਪਹੁੰਚ ਕੇ ਕਾਰ ਚਾਲਕ ਤੇ ਉਸ ਦੇ ਸਾਥੀ ਨੂੰ ਕਾਬੂ ਕਰ ਲਿਆ। ਮੌਕੇ ’ਤੇ ਇਕੱਠੇ ਹੋਏ ਲੋਕਾਂ ਨੇ ਦੱਸਿਆ ਕਿ ਦੋਵੇਂ ਕਾਰ ਸਵਾਰ ਨਸ਼ੇ ਵਿਚ ਪੂਰੀ ਤਰ੍ਹਾਂ ਟੱਲੀ ਸਨ। ਇਸ ਦੌਰਾਨ ਕਾਰ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ, ਜਦਕਿ ਬਡਾਲੀ ਰੋਡ ਦੀਆਂ ਕਈ ਕਾਲੋਨੀਆਂ ਦੀ ਬਿਜਲੀ ਸਪਲਾਈ ਰਾਤ ਭਰ ਠੱਪ ਰਹੀ।
ਥਾਣੇ ਦੇ ਪਿਛਲੇ ਪਾਸੇ ਵਿਕ ਰਹੀ ਹੈ ਸ਼ਰਾਬ, ਸੈਂਡ਼ਕੇ ਵਿਅਕਤੀ ਹੋ ਚੁੱਕੇ ਨੇ ਗੰਭੀਰ ਬੀਮਾਰੀ ਦਾ ਸ਼ਿਕਾਰ
NEXT STORY