ਜਲੰਧਰ (ਜਤਿੰਦਰ ਚੋਪੜਾ) : ਜ਼ਿਲ੍ਹਾ ਪ੍ਰਸ਼ਾਸਨ ਨੇ ਰੀਅਲ ਅਸਟੇਟ ਕਾਰੋਬਾਰ ਨੂੰ ਵੱਡਾ ਝਟਕਾ ਦਿੰਦਿਆਂ ਸਾਲ 2023-24 ਲਈ ਰਿਹਾਇਸ਼ੀ, ਕਮਰਸ਼ੀਅਲ ਅਤੇ ਐਗਰੀਕਲਚਰ ਜ਼ਮੀਨਾਂ ਦੇ ਕੁਲੈਕਟਰ ਰੇਟ ਵਧਾ ਦਿੱਤੇ ਹਨ। ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਦੀ ਅਪਰੂਵਲ ਮਿਲਣ ਤੋਂ ਬਾਅਦ ਨਵੇਂ ਰੇਟ 28 ਅਗਸਤ ਨੂੰ ਲਾਗੂ ਹੋਣਗੇ ਭਾਵ ਜ਼ਿਲ੍ਹੇ ਭਰ ਵਿਚ ਸੋਮਵਾਰ ਤੋਂ ਨਵੇਂ ਕੁਲੈਕਟਰ ਰੇਟ ’ਤੇ ਹੀ ਰਜਿਸਟਰੀਆਂ ਹੋਣਗੀਆਂ। ਜ਼ਿਲ੍ਹੇ ਦੇ ਹਰੇਕ ਇਲਾਕੇ ਵਿਚ ਸਬ-ਰਜਿਸਟਰਾਰ, ਐੱਸ. ਡੀ. ਐੱਮ., ਏ. ਡੀ. ਸੀ. ਵੱਲੋਂ ਪ੍ਰਸਤਾਵਿਤ ਨਵੀਆਂ ਦਰਾਂ ਦੇ ਆਧਾਰ ’ਤੇ ਕੁਲੈਕਟਰ ਰੇਟਾਂ ਵਿਚ 8 ਤੋਂ 66 ਫ਼ੀਸਦੀ ਤਕ ਦਾ ਵਾਧਾ ਕਰ ਦਿੱਤਾ ਗਿਆ ਹੈ। ਸਭ ਤੋਂ ਜ਼ਿਆਦਾ ਕੁਲੈਕਟਰ ਰੇਟ ਹਾਟ ਪ੍ਰਾਪਰਟੀ ਕਾਰੋਬਾਰ ਦੇ ਰੂਪ ਵਿਚ ਮੰਨੀ ਜਾਣ ਵਾਲੀ ਫੋਲੜੀਵਾਲ ਇਲਾਕੇ ਦੀ 66 ਫੁੱਟੀ ਰੋਡ ਦੇ ਵਧੇ ਹਨ, ਜਿੱਥੇ ਪਹਿਲਾਂ ਕੁਲੈਕਟਰ ਰੇਟ 1.50 ਕਰੋੜ ਰੁਪਏ ਪ੍ਰਤੀ ਏਕੜ ਸੀ, ਉਥੇ ਨਵੇਂ ਕੁਲੈਕਟਰ ਰੇਟ ਵਿਚ ਇਸਨੂੰ ਵਧਾ ਕੇ 2.50 ਕਰੋੜ ਰੁਪਏ ਪ੍ਰਤੀ ਏਕੜ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਆਂਗਣਵਾੜੀ ਸੈਂਟਰਾਂ ਨੂੰ ਲੈ ਕੇ ਐਕਸ਼ਨ 'ਚ ਪੰਜਾਬ ਸਰਕਾਰ, ਜਾਰੀ ਕੀਤੇ ਇਹ ਆਦੇਸ਼
ਵਰਣਨਯੋਗ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਪਿਛਲੀ 6 ਜੁਲਾਈ 2022 ਨੂੰ ਕੁਲੈਕਟਰ ਰੇਟਾਂ ਵਿਚ ਬੇਤਹਾਸ਼ਾ ਵਾਧਾ ਕੀਤਾ ਸੀ, ਉਸ ਸਮੇਂ ਕੋਰੋਨਾ ਮਹਾਮਾਰੀ ਦੇ 2 ਸਾਲ ਬਾਅਦ ਕੁਲੈਕਟਰ ਰੇਟਾਂ ਵਿਚ ਇਜ਼ਾਫਾ ਕੀਤਾ ਗਿਆ ਸੀ ਪਰ ਹੁਣ ਪੰਜਾਬ ਸਰਕਾਰ ਦੇ ਨਿਰਦੇਸ਼ਾਂ ’ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਲਗਭਗ 13 ਮਹੀਨਿਆਂ ਬਾਅਦ ਪੁਰਾਣੇ ਕੁਲੈਕਟਰ ਰੇਟਾਂ ਨੂੰ ਰਿਵਾਈਜ਼ ਕਰ ਕੇ ਨਵੇਂ ਰੇਟ ਲਾਗੂ ਕਰ ਦਿੱਤੇ ਹਨ, ਜੋ ਤੁਰੰਤ ਪ੍ਰਭਾਵ ਤੋਂ ਲਾਗੂ ਹੋਣਗੇ। ਡਿਪਟੀ ਕਮਿਸ਼ਨਰ ਦੇ ਨਿਰਦੇਸ਼ਾਂ ਤੋਂ ਬਾਅਦ ਸਬ-ਰਜਿਸਟਰਾਰ-1, ਸਬ-ਰਜਿਸਟਰਾਰ-2 ਤੋਂ ਇਲਾਵਾ ਤਹਿਸੀਲ ਨਕੋਦਰ, ਤਹਿਸੀਲ ਸ਼ਾਹਕੋਟ, ਤਹਿਸੀਲ ਫਿਲੌਰ, ਸਬ-ਤਹਿਸੀਲ ਆਦਮਪੁਰ, ਸਬ-ਤਹਿਸੀਲ ਕਰਤਾਰਪੁਰ, ਸਬ-ਤਹਿਸੀਲ ਭੋਗਪੁਰ, ਸਬ-ਤਹਿਸੀਲ ਮਹਿਤਪੁਰ, ਸਬ-ਤਹਿਸੀਲ ਲੋਹੀਆਂ, ਸਬ-ਤਹਿਸੀਲ ਗੁਰਾਇਆ, ਸਬ-ਤਹਿਸੀਲ ਨੂਰਮਹਿਲ ਵਿਚ ਨਵੇਂ ਕੁਲੈਕਟਰ ਰੇਟਾਂ ’ਤੇ ਹੀ ਰਜਿਸਟਰੀ ਹੋਵੇਗੀ ਕਿਉਂਕਿ ਸ਼ਨੀਵਾਰ ਅਤੇ ਐਤਵਾਰ ਨੂੰ ਛੁੱਟੀ ਹੋਣ ਕਾਰਨ ਤਹਿਸੀਲਾਂ ਅਤੇ ਸਬ-ਤਹਿਸੀਲਾਂ ਵਿਚ ਪਬਲਿਕ ਡੀਲਿੰਗ ਦਾ ਕੰਮ ਪੂਰੀ ਤਰ੍ਹਾਂ ਠੱਪ ਰਹਿੰਦਾ ਹੈ।
ਇਹ ਵੀ ਪੜ੍ਹੋ : ਵੀਡੀਓ ਵਾਇਰਲ ਹੋਣ ਮਗਰੋਂ ‘ਖਾਕੀ’ ’ਤੇ ਡਿੱਗੀ ਗਾਜ਼, 5 ਪੁਲਸ ਇੰਸਪੈਕਟਰਾਂ ਖ਼ਿਲਾਫ਼ ਸਖ਼ਤ ਐਕਸ਼ਨ
ਜ਼ਿਲ੍ਹੇ ਵਿਚ ਕੁਲੈਕਟਰ ਰੇਟ ਵਧਣ ਤੋਂ ਬਾਅਦ ਪ੍ਰਾਪਰਟੀ ਦੇ ਖ਼ਰੀਦਦਾਰਾਂ ਨੂੰ ਰਜਿਸਟਰੀ ਕਰਨ ਦੌਰਾਨ ਅਸ਼ਟਾਮ ਡਿਊਟੀ ਦੇ ਰੂਪ ਵਿਚ ਵਧੀ ਹੋਈ ਫ਼ੀਸ ਦਾ ਭੁਗਤਾਨ ਕਰਨਾ ਹੋਵੇਗਾ ਕਿਉਂਕਿ ਨਵੇਂ ਕੁਲੈਕਟਰ ਰੇਟ ਦੀ ਲਿਸਟ ਵਿਚ ਸ਼ਾਮਲ ਐਗਰੀਕਲਚਰ, ਇੰਡਸਟਰੀਅਲ, ਕਮਰਸ਼ੀਅਲ ਅਤੇ ਰਿਹਾਇਸ਼ੀ ਪ੍ਰਾਪਰਟੀਆਂ ਦੇ ਰੇਟਾਂ ਨੂੰ ਰਿਵਾਈਜ਼ ਕਰ ਕੇ ਨਵੇਂ ਰੇਟ ਤੈਅ ਕਰ ਦਿੱਤੇ ਗਏ ਹਨ, ਜੋ ਕਿ ਐਗਰੀਕਲਚਰ ਅਤੇ ਇੰਡਸਟਰੀਅਲ ਜ਼ੋਨ ਵਿਚ 5 ਲੱਖ ਰੁਪਏ ਪ੍ਰਤੀ ਏਕੜ ਤੋਂ ਲੈ ਕੇ 10 ਲੱਖ ਰੁਪਏ ਪ੍ਰਤੀ ਏਕੜ ਤਕ ਵਧਾ ਦਿੱਤੇ ਗਏ ਹਨ।
ਇਸੇ ਤਰ੍ਹਾਂ ਰੱਈਆ ਇਲਾਕਿਆਂ ਵਿਚ ਕਮਰਸ਼ੀਅਲ ਪ੍ਰਾਪਰਟੀ ’ਤੇ ਕੁਲੈਕਟਰ ਰੇਟਾਂ ਵਿਚ 1 ਲੱਖ ਤੋਂ 1.50 ਲੱਖ ਰੁਪਏ ਪ੍ਰਤੀ ਮਰਲਾ ਤਕ ਇਜ਼ਾਫਾ ਕੀਤਾ ਗਿਆ ਹੈ, ਜਦਕਿ ਰਿਹਾਇਸ਼ੀ ਪ੍ਰਾਪਰਟੀਆਂ ’ਤੇ ਇਹ ਦਰ 8 ਹਜ਼ਾਰ ਤੋਂ ਲੈ ਕੇ 50 ਹਜ਼ਾਰ ਰੁਪਏ ਪ੍ਰਤੀ ਮਰਲਾ ਤਕ ਕੀਤੀ ਗਈ ਹੈ। ਨਵੇਂ ਕੁਲੈਕਟਰ ਰੇਟਾਂ ’ਤੇ ਹੁਣ ਜੇਕਰ ਕੋਈ ਵਿਅਕਤੀ ਕਮਰਸ਼ੀਅਲ ਪਲਾਟ ਦੀ ਰਜਿਸਟਰੀ ਕਰਵਾਉਣਾ ਚਾਹੁੰਦਾ ਹੈ ਤਾਂ ਉਸਨੂੰ ਪਹਿਲਾਂ ਜਿਥੇ 10 ਲੱਖ ਰੁਪਏ ਪ੍ਰਤੀ ਮਰਲੇ ਦੇ ਹਿਸਾਬ ਨਾਲ ਰਜਿਸਟਰੀ ਫੀਸ ਅਦਾ ਕਰਨੀ ਪੈਂਦੀ ਸੀ, ਹੁਣ 11 ਤੋਂ 11.50 ਮਰਲੇ ਦੇ ਹਿਸਾਬ ਨਾਲ ਅਸ਼ਟਾਮ ਡਿਊਟੀ ਅਤੇ ਰਜਿਸਟਰੀ ਫੀਸ ਅਦਾ ਕਰਨੀ ਹੋਵੇਗੀ। ਸਬ-ਰਜਿਸਟਰਾਰ-1 ਅਧੀਨ ਹੀ ਸ਼ਹਿਰ ਦੇ ਸਭ ਤੋਂ ਜ਼ਿਆਦਾ ਰੱਈਸ ਅਤੇ ਮਹਿੰਗੀਆਂ ਦਰਾਂ ਵਾਲੀਆਂ ਪ੍ਰਾਪਰਟੀਆਂ ਨਾਲ ਸਬੰਧਤ ਇਲਾਕੇ ਆਉਂਦੇ ਹਨ, ਜਿਸ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਮੇਸ਼ਾ ਤੋਂ ਹੀ ਇਨ੍ਹਾਂ ਇਲਾਕਿਆਂ ਵਿਚ ਰੇਟ ਫਿਕਸ ਕਰਨ ਨੂੰ ਲੈ ਕੇ ਖ਼ਾਸ ਤੌਰ ’ਤੇ ਫੋਕਸ ਕੀਤਾ ਜਾਂਦਾ ਰਿਹਾ ਹੈ।
ਇਹ ਵੀ ਪੜ੍ਹੋ : ਭੈਣ ਦੇ ਇਸ ਕਦਮ ਨੇ ਦਿੱਤਾ ਸਦਮਾ, ਮਿਹਣਿਆਂ ਤੋਂ ਦੁਖੀ ਭਰਾ ਦੇ ਗਿਆ ਕਦੇ ਨਾ ਭੁੱਲਣ ਵਾਲਾ ਦੁੱਖ
ਇਸ ਵਾਰ ਕੁਲੈਕਟਰ ਰੇਟ ਵਧਣ ਦੌਰਾਨ ਸ਼ਹਿਰ ਦੇ ਅੰਦਰੂਨੀ ਅਤੇ ਬਾਹਰੀ ਇਲਾਕਿਆਂ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਗਈ। ਜੇਕਰ ਜ਼ਿਲ੍ਹੇ ਦੇ ਬਾਕੀ ਇਲਾਕਿਆਂ ਮੁਤਾਬਕ ਕਮਰਸ਼ੀਅਲ ਪ੍ਰਾਪਰਟੀ ਦੇ ਰੇਟਾਂ ਵਿਚ ਹੋਏ ਵਾਧੇ ’ਤੇ ਨਜ਼ਰ ਮਾਰੀ ਜਾਵੇ ਤਾਂ ਮਾਡਲ ਟਾਊਨ, ਜੀ. ਟੀ. ਬੀ. ਨਗਰ, ਆਦਰਸ਼ ਨਗਰ ਸਮੇਤ ਹੋਰ ਪਾਸ਼ ਇਲਾਕਿਆਂ ਵਿਚ ਵੀ ਉਸੇ ਬਰਾਬਰ ਦਰਾਂ ਵਿਚ ਇਜ਼ਾਫਾ ਹੋਇਆ ਅਤੇ ਹੁਣ ਬਹੁਤ ਜ਼ਿਆਦਾ ਕੁਲੈਕਟਰ ਰੇਟ ਵਧ ਜਾਣਗੇ। ਜਿਵੇਂ ਕਿ ਜੇਕਰ ਸ਼ਹਿਰ ਦੇ ਕਿਸੇ ਹੋਰ ਇਲਾਕੇ ਵਿਚ 10 ਲੱਖ ਰੁਪਏ ਦੀ ਕਮਰਸ਼ੀਅਲ ਪ੍ਰਾਪਰਟੀ ’ਤੇ 10 ਫੀਸਦੀ ਕੁਲੈਕਟਰ ਰੇਟ ਵਧੇ ਹਨ ਤਾਂ ਉਸ ਇਲਾਕੇ ਵਿਚ ਕੁਲੈਕਟਰ ਰੇਟ ਇਕ ਲੱਖ ਰੁਪਏ ਪ੍ਰਤੀ ਮਰਲਾ ਵਧਣਗੇ, ਜਦਕਿ ਰਿਹਾਇਸ਼ੀ ਪ੍ਰਾਪਰਟੀ ਦੇ ਰੇਟ 7 ਲੱਖ ਰੁਪਏ ਪ੍ਰਤੀ ਮਰਲਾ ਸਨ, ਉਸਨੂੰ ਵਧਾ ਕੇ 7.70 ਲੱਖ ਰੁਪਏ ਪ੍ਰਤੀ ਮਰਲਾ ਤਕ ਕਰ ਦਿੱਤਾ ਗਿਆ ਹੈ।
ਸ਼ਨੀਵਾਰ ਅਤੇ ਐਤਵਾਰ ਨੂੰ ਨਵੇਂ ਕੁਲੈਕਟਰ ਰੇਟ ਐੱਨ. ਜੀ. ਡੀ. ਆਰ. ਐੱਸ. ਸਾਫਟਵੇਅਰ ਵਿਚ ਹੋਣਗੇ ਅਪਡੇਟ
ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਦੀ ਅਪਰੂਵਲ ਮਿਲਣ ਉਪਰੰਤ ਨਵੇਂ ਕੁਲੈਕਟਰ ਰੇਟਾਂ ਨੂੰ ਜ਼ਿਲ੍ਹੇ ਦੀਆਂ ਸਾਰੀਆਂ ਤਹਿਸੀਲਾਂ ਅਤੇ ਸਬ-ਤਹਿਸੀਲਾਂ ਦੇ ਸਾਫਟਵੇਅਰ ਵਿਚ ਅਪਲੋਡ ਕੀਤਾ ਜਾਵੇਗਾ। ਸ਼ਨੀਵਾਰ ਅਤੇ ਐਤਵਾਰ ਨੂੰ ਸਰਕਾਰੀ ਛੁੱਟੀ ਹੋਣ ਦੇ ਬਾਵਜੂਦ ਸਮੁੱਚਾ ਰੈਵੇਨਿਊ ਸਟਾਫ ਆਪਣੇ ਸਬੰਧਤ ਦਫਤਰਾਂ ਦੇ ਕੁਲੈਕਟਰ ਰੇਟ ਨੂੰ ਐੱਨ. ਜੀ. ਡੀ ਆਰ. ਐੱਸ. ਸਾਫਟਵੇਅਰ ਵਿਚ ਅਪਡੇਟ ਕਰ ਦੇਵੇਗਾ ਤਾਂ ਜੋ 28 ਅਗਸਤ ਤੋਂ ਰਜਿਸਟਰੀ ਕਰਵਾਉਣ ਆਏ ਬਿਨੈਕਾਰਾਂ ਨੂੰ ਆਨਲਾਈਨ ਅਪੁਆਇੰਟਮੈਂਟ ਲੈਂਦੇ ਸਮੇਂ ਹੀ ਨਵੇਂ ਕੁਲੈਕਟਰ ਰੇਟ ਮੁਤਾਬਕ ਈ-ਅਸ਼ਟਾਮ ਡਿਊਟੀ ਦੇ ਰੇਟ ਦਾ ਪਤਾ ਚੱਲ ਸਕੇ ਅਤੇ ਬਿਨੈਕਾਰ ਨਵੇਂ ਰੇਟਾਂ ਮੁਤਾਬਕ ਹੀ ਈ-ਅਸ਼ਟਾਮ ਡਿਊਟੀ ਅਦਾ ਕਰ ਕੇ ਰਜਿਸਟਰੀ ਕਰਵਾਉਣ ਲਈ ਅਧਿਕਾਰੀ ਸਾਹਮਣੇ ਪੇਸ਼ ਹੋਵੇ। ਨਵੀਆਂ ਦਰਾਂ ’ਤੇ ਅਸ਼ਟਾਮ ਡਿਊਟੀ ਅਦਾ ਨਾ ਕਰਨ ਵਾਲੇ ਬਿਨੈਕਾਰਾਂ ਨੂੰ ਪ੍ਰਾਪਰਟੀ ਦੀ ਰਜਿਸਟਰੀ ਲਈ ਮਨਜ਼ੂਰੀ ਨਹੀਂ ਮਿਲ ਸਕੇਗੀ।
ਇਹ ਵੀ ਪੜ੍ਹੋ : ਸਰਕਾਰ ਨੂੰ ਚੂਨਾ ਲਾ ਰਹੇ ਸਰਕਾਰੀ ਬੱਸਾਂ ਦੇ ਡਰਾਈਵਰਾਂ-ਕੰਡਕਟਰਾਂ ਖ਼ਿਲਾਫ਼ ਕਾਰਵਾਈ ਦੇ ਹੁਕਮ ਜਾਰੀ
ਏਰੀਆ |
ਨਵੇਂ-ਪੁਰਾਣੇ ਰਿਹਾਇਸ਼ੀ ਰੇਟ (ਮਰਲਾ) |
ਨਵੇਂ-ਪੁਰਾਣੇ ਕਮਰਸ਼ੀਅਲ ਰੇਟ (ਮਰਲਾ) |
ਨਵੀਂ ਬਾਰਾਦਰੀ |
6 ਲੱਖ ਤੋਂ ਵਧ ਕੇ 6.50 ਲੱਖ ਰੁਪਏ |
10 ਲੱਖ ਤੋਂ ਵਧ ਕੇ 11 ਲੱਖ ਰੁਪਏ |
ਮਿਲਾਪ ਚੌਕ |
4 ਲੱਖ ਤੋਂ ਵਧ ਕੇ 4.40 ਲੱਖ ਰੁਪਏ |
10 ਲੱਖ ਤੋਂ ਵਧ ਕੇ 11 ਲੱਖ ਰੁਪਏ |
ਆਦਰਸ਼ ਨਗਰ |
8 ਲੱਖ ਤੋਂ ਵਧ ਕੇ 8.80 ਲੱਖ ਰੁਪਏ (ਮੇਨ ਸੜਕ) |
9 ਲੱਖ ਰੁਪਏ ਤੋਂ ਵਧ 9.90 ਲੱਖ ਰੁਪਏ |
ਪੁਰਾਣੀ ਸਬਜ਼ੀ ਮੰਡੀ |
5 ਲੱਖ ਰੁਪਏ ਤੋਂ ਵਧ ਕੇ 5.50 ਲੱਖ ਰੁਪਏ |
10 ਲੱਖ ਰੁਪਏ ਤੋਂ ਵਧ ਕੇ 11 ਲੱਖ ਰੁਪਏ |
ਗੋਪਾਲ ਨਗਰ |
3 ਲੱਖ ਰੁਪਏ ਤੋਂ ਵਧ ਕੇ 3.30 ਲੱਖ ਰੁਪਏ |
6 ਲੱਖ ਰੁਪਏ ਤੋਂ ਵਧ ਕੇ 6.60 ਲੱਖ ਰੁਪਏ |
ਮਾਸਟਰ ਤਾਰਾ ਸਿੰਘ ਨਗਰ |
3.70 ਲੱਖ ਤੋਂ ਵਧ ਕੇ 4.10 ਲੱਖ ਰੁਪਏ |
10 ਲੱਖ ਰੁਪਏ ਤੋਂ ਵਧ ਕੇ 11 ਲੱਖ ਰੁਪਏ |
ਲਾਜਪਤ ਨਗਰ |
7 ਲੱਖ ਤੋਂ ਵਧ ਕੇ 7.70 ਲੱਖ ਰੁਪਏ |
10 ਲੱਖ ਰੁਪਏ ਤੋਂ ਵਧ ਕੇ 11 ਲੱਖ ਰੁਪਏ |
ਜੀ. ਟੀ. ਬੀ. ਨਗਰ |
5 ਲੱਖ ਤੋਂ ਵਧ ਕੇ 5.50 ਲੱਖ ਰੁਪਏ |
9 ਲੱਖ ਰੁਪਏ ਤੋਂ ਵਧ ਕੇ 9.90 ਲੱਖ ਰੁਪਏ |
ਡਿਫੈਂਸ ਕਾਲੋਨੀ |
5.50 ਲੱਖ ਤੋਂ ਵਧ ਕੇ 6.10 ਲੱਖ ਰੁਪਏ |
8 ਲੱਖ ਰੁਪਏ ਤੋਂ ਵਧ ਕੇ 8.80 ਲੱਖ ਰੁਪਏ |
ਸੈਂਟਰਲ ਟਾਊਨ |
4 ਲੱਖ ਤੋਂ ਵਧ ਕੇ 4.40 ਲੱਖ ਰੁਪਏ |
7 ਲੱਖ ਰੁਪਏ ਤੋਂ ਵਧ ਕੇ 7.70 ਲੱਖ ਰੁਪਏ |
ਮਾਡਲ ਟਾਊਨ |
8 ਲੱਖ ਤੋਂ ਵਧ ਕੇ 8.80 ਲੱਖ ਰੁਪਏ |
12.10 ਲੱਖ ਰੁਪਏ ਤੋਂ ਵਧ ਕੇ 13 ਲੱਖ ਰੁਪਏ |
ਫੋਲੜੀਵਾਲ |
90 ਹਜ਼ਾਰ ਤੋਂ ਵਧ ਕੇ 1.20 ਲੱਖ ਰੁਪਏ |
1.50 ਲੱਖ ਤੋਂ ਵਧ ਕੇ 2 ਲੱਖ ਰੁਪਏ |
ਸੋਫੀ ਪਿੰਡ |
80 ਹਜ਼ਾਰ ਤੋਂ ਵਧ ਕੇ 1 ਲੱਖ ਰੁਪਏ |
1.50 ਲੱਖ ਰੁਪਏ ਤੋਂ ਵਧ ਕੇ 1.70 ਲੱਖ ਰੁਪਏ |
ਕਿੰਗਰਾ ਪਿੰਡ |
1.50 ਲੱਖ ਤੋਂ ਵਧ ਕੇ 1.70 ਲੱਖ ਰੁਪਏ |
2.50 ਲੱਖ ਤੋਂ ਵਧ ਕੇ 2.80 ਲੱਖ ਰੁਪਏ |
ਮਿੱਠਾਪੁਰ |
1.10 ਲੱਖ ਤੋਂ ਵਧ ਕੇ 1.30 ਲੱਖ ਰੁਪਏ |
2.50 ਲੱਖ ਤੋਂ ਵਧ ਕੇ 2.80 ਲੱਖ ਰੁਪਏ |
ਸੁਭਾਨਾ |
1 ਲੱਖ ਤੋਂ ਵਧ ਕੇ 1.20 ਲੱਖ ਰੁਪਏ |
2.50 ਲੱਖ ਤੋਂ ਵਧ ਕੇ 2.80 ਲੱਖ ਰੁਪਏ |
ਨਵੇਂ ਪੁਰਾਣੇ ਐਗਰੀਕਲਚਰ ਰੇਟ
ਫੋਲੜੀਵਾਲ ਪਿੰਡ ਵਿੱਚ 50 ਲੱਖ ਰੁਪਏ ਏਕੜ ਤੋਂ ਵਧ ਕੇ 60 ਲੱਖ ਰੁਪਏ
ਸੋਫੀ ਪਿੰਡ ਵਿੱਚ 23.50 ਲੱਖ ਰੁਪਏ ਏਕੜ ਤੋਂ ਵਧ ਕੇ 30 ਲੱਖ ਰੁਪਏ
ਕਿੰਗਰਾ ਪਿੰਡ ਵਿੱਚ 40 ਲੱਖ ਰੁਪਏ ਏਕੜ ਤੋਂ ਵਧ ਕੇ 50 ਲੱਖ ਰੁਪਏ
ਮਿੱਠਾਪੁਰ 'ਚ 33 ਲੱਖ ਰੁਪਏ ਏਕੜ ਤੋਂ ਵਧ ਕੇ 38 ਲੱਖ ਰੁਪਏ
ਸੁਭਾਨਾ 'ਚ 25 ਲੱਖ ਰੁਪਏ ਏਕੜ ਤੋਂ ਵਧ ਕੇ 30 ਲੱਖ ਰੁਪਏ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜੰਗ ਦਾ ਮੈਦਾਨ ਬਣਿਆ ਪਿੰਡ ਲਿੱਧੜਾਂ ਹਾਈਵੇਅ ਦਾ ਪੁੱਲ, 2 ਧਿਰਾਂ ’ਚ ਹੋਇਆ ਖ਼ੂਨੀ ਟਕਰਾਅ
NEXT STORY