ਭਿੱਖੀਵਿੰਡ/ਖਾਲੜਾ (ਸੁਖਚੈਨ/ਅਮਨ) - ਅੰਮ੍ਰਿਤਸਰ ਖੇਮਕਰਨ ਮੁੱਖ ਮਾਰਗ ਤੇ ਭਿੱਖੀਵਿੰਡ ਦੇ ਡੀ. ਏ. ਵੀ ਸਕੂਲ ਨਜ਼ਦੀਕ ਮੰਗਲਵਾਰ ਸਵੇਰੇ ਇਕ ਕਾਰ ਅਤੇ ਟਰੱਕ ਦੀ ਹੋਈ ਆਪਸੀ ਟੱਕਰ 'ਚ ਇਕ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਪ੍ਰਾਪਤ ਜਾਣਕਰੀ ਅਨੁਸਾਰ ਅਲਟੋ ਗੱਡੀ 'ਚ ਸਵਾਰ ਚਾਰ ਵਿਅਕਤੀ ਕਿਸੇ ਪਾਰਟੀ ਤੋਂ ਵਾਪਸ ਆ ਰਿਹੇ ਸੀ ਅਤੇ ਜਦੋਂ ਉਹ ਭਿੱਖੀਵਿੰਡ ਦੇ ਡੀ. ਏ. ਵੀ. ਸਕੂਲ ਨਜ਼ਦੀਕ ਪੁੱਜੇ ਤਾਂ ਅੱਗੇ ਆ ਰਹੇ ਤੇਜ਼ ਰਫਤਾਰ ਟਰੱਕ ਦੇ ਨਾਲ ਟਕਰਾ ਗਏ, ਜਿਸ ਕਾਰਨ ਕਾਰ ਚਾਲਕ ਗੁਰਜੀਤ ਸਿੰਘ ਪੁੱਤਰ ਜਸਵੰਤ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਨਾਲ ਦੀ ਸੀਟ 'ਤੇ ਬੈਠੇ ਲਵਪ੍ਰੀਤ ਸਿੰਘ ਜ਼ਖਮੀ ਹੋ ਗਿਆ, ਜਿਸ ਨੂੰ ਸਰਕਾਰੀ ਹਸਪਤਾਲ ਸੁਰਸਿੰਘ ਵਿਖੇ ਦਾਖਲ ਕਰਵਾਇਉਆ ਗਿਆ। ਮੌਕੇ ਤੇ ਪੁੱਜੇ ਐੱਸ. ਐੱਚ. ਓ. ਬਲਵਿੰਦਰ ਸਿੰਘ ਨੇ ਦੱਸਿਆਂ ਕਿ ਟਰੱਕ ਡਰਾਈਵਰ ਜੋ ਮੌਕੇ ਤੋਂ ਫਰਾਰ ਹੋ ਗਿਆ ਅਤੇ ਉਸ ਦੇ ਟਰੱਕ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਧਾਰਾ 145 ਦੇ ਬਾਵਜੂਦ ਪੁਲਸ ਦੀ ਸਰਪ੍ਰਸਤੀ 'ਚ ਪੀਰਖਾਨੇ ਦੀ ਦੁਕਾਨ 'ਤੇ ਕਬਜ਼ਾ
NEXT STORY