ਫਾਜ਼ਿਲਕਾ (ਨਾਗਪਾਲ) : ਟਵੇਰਾ ਕਾਰ ਦੀ ਟੱਕਰ ਨਾਲ ਇਕ ਮੋਟਰ ਸਾਈਕਲ ਸਵਾਰ ਦੀ ਮੌਤ ਹੋ ਗਈ। ਇਸ ਸੰਬੰਧੀ ਉਪਮੰਡਲ ਦੇ ਤਹਿਤ ਥਾਣਾ ਖੂਈ ਖੇੜਾ ਪੁਲਸ ਨੇ ਇਕ ਵਿਅਕਤੀ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਮੋਹਨ ਲਾਲ ਵਾਸੀ ਪਿਡ ਡੰਗਰ ਖੇੜਾ (ਫਾਜ਼ਿਲਕਾ) ਨੇ ਦੱਸਿਆ ਕਿ ਉਸ ਦਾ ਭਰਾ ਕ੍ਰਿਸ਼ਨ ਲਾਲ 15 ਦਸੰਬਰ ਨੂੰ ਅਬੋਹਰ ਸ਼ਹਿਰ ਕੰਮ ਲਈ ਮੋਟਰਸਾਈਕਲ 'ਤੇ ਜਾ ਰਿਹਾ ਸੀ ਜਦੋਂ ਉਹ ਡੰਗਰ ਖੇੜਾ ਰੇਲਵੇ ਪੁਲ ਕੋਲ ਪੁੱਜਿਆ ਤਾਂ ਸਾਹਮਣੇ ਤੋਂ ਆ ਰਹੀ ਇਕ ਤੇਜ਼ ਰਫ਼ਤਾਰ ਟਵੇਰਾ ਲਿਆ ਕੇ ਮੋਟਰਸਾਈਕਲ ਵਿਚ ਮਾਰ ਦਿੱਤੀ।
ਇਸ ਹਾਦਸੇ 'ਚ ਕ੍ਰਿਸ਼ਨ ਲਾਲ ਦੀ ਮੌਤ ਹੋ ਗਈ ਅਤੇ ਮੋਟਰ ਸਾਈਕਲ ਦਾ ਨੁਕਸਾਨ ਹੋ ਗਿਆ। ਪੁਲਸ ਨੇ ਟਵੇਰਾ ਚਾਲਕ ਮੰਗਾ ਸਿੰਘ ਵਾਸੀ ਨਵਾਂ ਹਸਤਾ ਫਾਜ਼ਿਲਕਾ ਖਿਲਾਫ ਆਈ.ਪੀ.ਸੀ. ਦੀ ਧਾਰਾ 304 ਏ, 427 ਤਹਿਤ ਮਾਮਲਾ ਦਰਜ ਕਰ ਲਿਆ ਹੈ।
12ਵੀਂ ਜਮਾਤ ਦੇ ਵਿਦਿਆਰਥੀ ਦੀ ਭੇਤਭਰੀ ਹਾਲਤ 'ਚ ਮੌਤ
NEXT STORY