ਪਾਤੜਾਂ (ਜ. ਬ.) : ਪਾਤੜਾਂ-ਖਨੌਰੀ ਮੇਨ ਸੜਕ ਦੇ ਕਿਨਾਰੇ ਖੜ੍ਹ ਕੇ ਜੂਸ ਵੇਚ ਰਹੇ ਅਤੇ ਜੂਸ ਪੀ ਰਹੇ 3 ਵਿਅਕਤੀਆਂ ’ਤੇ ਤੇਜ਼ ਰਫਤਾਰ ਕਾਰ ਚੜ੍ਹਨ ਕਾਰਨ 2 ਵਿਅਕਤੀਆਂ ਦੀ ਦਰਦਨਾਕ ਮੌਤ ਹੋ ਗਈ, ਜਦਕਿ ਇਕ ਵਿਅਕਤੀ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। ਪਾਤੜਾਂ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਉਂਦਿਆਂ ਪੀੜਤ ਸਾਹਿਬ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਪਿੰਡ ਖਾਸਪੁਰ ਥਾਣਾ ਪਾਤੜਾਂ ਨੇ ਦੱਸਿਆ ਕਿ ਉਸ ਦਾ ਭਰਾ ਸੁਖਵਿੰਦਰ ਸਿੰਘ ਗੱਡੀ ’ਤੇ ਕੈਬਿਨ ਲਗਾ ਕੇ ਜੂਸ ਵੇਚਣ ਦਾ ਕੰਮ ਕਰਦਾ ਸੀ। ਬੀਤੇ ਦਿਨ ਸ਼ਾਮ ਲਗਭਗ 8 ਵਜੇ ਉਹ ਆਪਣੀ ਗੱਡੀ ਸਮੇਤ ਪਾਤੜਾਂ-ਖਨੌਰੀ ਮੇਨ ਸੜਕ ’ਤੇ ਸਥਿਤ ਪਿੰਡ ਖਾਸਪੁਰ ਦੇ ਬੱਸ ਸਟੈਂਡ ’ਤੇ ਖੜ੍ਹਾ ਸੀ। ਉਸ ਕੋਲ ਜੂਸ ਪੀਣ ਲਈ ਗੁਰਵਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਜੈਖਰ ਅਤੇ ਜਗਦੀਪ ਸਿੰਘ ਪੁੱਤਰ ਸਤਪਾਲ ਸਿੰਘ ਵਾਸੀ ਪਾਤੜਾਂ ਆਪਣੇ ਮੋਟਰਸਾਈਕਲਾਂ ਸਮੇਤ ਖੜ੍ਹੇ ਸਨ।
ਇਸ ਦੌਰਾਨ ਇਕ ਅਣਪਛਾਤੇ ਡਰਾਈਵਰ ਨੇ ਆਪਣੀ ਗੱਡੀ ਨੰਬਰ ਪੀ ਬੀ 0 7 ਬੀ ਡੀ-0006 ਤੇਜ਼ ਰਫਤਾਰ ਅਤੇ ਲਾਪ੍ਰਵਾਹੀ ਨਾਲ ਲਿਆ ਕੇ ਉਨ੍ਹਾਂ ਵਿਚ ਦੇ ਮਾਰੀ। ਭਿਆਨਕ ਹਾਦਸੇ ’ਚ ਸੁਖਵਿੰਦਰ ਸਿੰਘ ਅਤੇ ਗੁਰਵਿੰਦਰ ਸਿੰਘ ਦੀ ਦਰਦਨਾਕ ਮੌਤ ਹੋ ਗਈ, ਜਦ ਕਿ ਜਗਦੀਪ ਸਿੰਘ ਗੰਭੀਰ ਜ਼ਖਮੀ ਹੋ ਗਿਆ। ਪੁਲਸ ਨੇ ਪੀੜਤ ਦੇ ਬਿਆਨਾਂ ’ਤੇ ਅਣਪਛਾਤੇ ਡਰਾਈਵਰ ਖ਼ਿਲਾਫ ਮਿਤੀ 5/6/2023, ਭਾਰਤੀ ਦੰਡਾਵਲੀ ਦੀ ਧਾਰਾ 279, 304-ਏ, 427 ਆਈ. ਪੀ. ਸੀ. ਤਹਿਤ ਕੇਸ ਦਰਜ ਕਰ ਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਪੰਜਾਬ ਦੇ ਇਸ ਟੋਲ ਪਲਾਜ਼ਾ ਨੂੰ 20 ਰੁਪਏ ਵੱਧ ਵਸੂਲਣੇ ਪਏ ਮਹਿੰਗੇ, ਲੱਗਾ ਮੋਟਾ ਜੁਰਮਾਨਾ
NEXT STORY