ਖੰਨਾ (ਸੁਨੀਲ) : ਪੁਲਸ ਜ਼ਿਲਾ ਖੰਨਾ ਦੇ ਅਧੀਨ ਪੈਂਦੇ ਕਸਬਾ ਬੀਜਾ ਨੇੜੇ ਵਾਪਰੇ ਸੜਕ ਹਾਦਸੇ 'ਚ 7 ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਪਹਿਲਾਂ ਐਂਬੂਲੈਂਸ 108 ਦੀ ਸਹਾਇਤਾ ਨਾਲ ਖੰਨਾ ਦੇ ਸਿਵਲ ਹਸਪਤਾਲ 'ਚ ਲਿਆਂਦਾ ਗਿਆ। ਉਪਰੰਤ 4 ਲੋਕਾਂ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਉਨ੍ਹਾਂ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਅੱਜ ਇਕ ਆਟੋ 'ਤੇ ਸਵਾਰ ਰੇਨੂ (30) ਪਤਨੀ ਰਾਧੇ ਸ਼ਿਆਮ, ਵਿਕਾਸ ਕੁਮਾਰ (19) ਪੁੱਤਰ ਅਸ਼ੋਕ ਗਿਰੀ, ਰਾਧੇ ਸ਼ਿਆਮ ਪੁੱਤਰ ਹਰੀਸ਼ ਚੌਧਰੀ, ਖੁਸ਼ਬੂ ਕੁਮਾਰੀ (13) ਪੁੱਤਰੀ ਅਸ਼ੋਕ ਗਿਰੀ, ਕੋਮਲ (6) ਪੁੱਤਰੀ ਰਾਧੇ ਸ਼ਿਆਮ, ਰਾਮਾਇਣ ਗਿਰੀ (68) ਪੁੱਤਰ ਰਾਮਜੀ ਦਾਸ, ਪੂਨਮ ਗਿਰੀ (19) ਪੁੱਤਰੀ ਵਿਕਾਸ ਗਿਰੀ ਵਾਸੀ ਅਮਲੋਹ ਰੋਡ, ਨਿਊ ਮਾਡਲ ਟਾਊਨ ਖੰਨਾ ਅੱਜ ਇਕ ਆਟੋ 'ਤੇ ਸਵਾਰ ਹੋ ਕੇ ਲੁਧਿਆਣਾ ਆਪਣੇ ਕਿਸੇ ਰਿਸ਼ਤੇਦਾਰ ਨੂੰ ਮਿਲਣ ਜਾ ਰਹੇ ਸਨ। ਇਸੇ ਦੌਰਾਨ ਉਹ ਜਦ ਉਕਤ ਪਿੰਡ ਨੇੜੇ ਪੁੱਜੇ ਤਾਂ ਪਿੱਛਿਓਂ ਆ ਰਹੀ ਤੇਜ਼ ਰਫ਼ਤਾਰ ਸਕਾਰਪੀਓ ਚਾਲਕ ਨੇ ਲਾਪ੍ਰਵਾਹੀ ਨਾਲ ਵਾਹਨ ਚਲਾਉਂਦੇ ਹੋਏ ਟੱਕਰ ਮਾਰ ਦਿੱਤੀ।
ਇਸ ਹਾਦਸੇ 'ਚ ਵਾਹਨ ਤਿੰਨ-ਚਾਰ ਵਾਰ ਪਲਟਦਾ ਹੋਇਆ ਦੂਰ ਜਾ ਡਿੱਗਿਆ। ਟੱਕਰ ਮਾਰਨ ਉਪਰੰਤ ਸਕਾਰਪੀਓ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਜ਼ਖ਼ਮੀਆਂ ਨੂੰ 108 ਐਂਬੂਲੈਂਸ ਦੀ ਸਹਾਇਤਾ ਨਾਲ ਖੰਨਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ। ਹਸਪਤਾਲ 'ਚ ਫਸਟ ਏਡ ਦੇਣ ਉਪਰੰਤ ਉਪਰੋਕਤ ਜ਼ਖਮੀਆਂ 'ਚੋਂ ਰੇਨੂ, ਰਾਮਾਇਣ ਗਿਰੀ, ਪੂਨਮ ਤੇ ਖੁਸ਼ਬੂ ਨੂੰ ਹਾਲਤ ਵਿਗੜਦੀ ਦੇਖ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ, ਜਿੱਥੇ ਡਾਕਟਰਾਂ ਅਨੁਸਾਰ ਆਉਣ ਵਾਲੇ 24 ਘੰਟਿਆਂ ਤੱਕ ਇਨ੍ਹਾਂ ਦੀ ਸਿਹਤ 'ਤੇ ਵਿਸ਼ੇਸ਼ ਨਿਗਰਾਨੀ ਰੱਖੀ ਜਾ ਰਹੀ ਹੈ।
ਅੰਮ੍ਰਿਤਸਰ : ਚੀਫ ਖਾਲਸਾ ਦੀਵਾਨ ਦਾ 149 ਕਰੋੜ ਦਾ ਬਜਟ ਪਾਸ
NEXT STORY