ਲੁਧਿਆਣਾ (ਰਾਜ): ਪੁਲਸ ਵਿਭਾਗ ਵੱਲੋਂ ਕਮਰਸ਼ੀਅਲ ਵਾਹਨਾਂ ਨੂੰ ਪਬਲਿਕ ਟ੍ਰਾਂਸਪੋਰਟ ਦੀ ਤਰ੍ਹਾਂ ਵਰਤਣ 'ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਸਬੰਧੀ ਡੀ.ਸੀ.ਪੀ. ਰੂਪਿੰਦਰ ਸਿੰਘ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਸਰਕਾਰ ਵੱਲੋਂ ਬਰਖ਼ਾਸਤ ਕੀਤੇ ਜਾਣਗੇ ਇਹ ਮੁਲਾਜ਼ਮ! ਬਣ ਗਈਆਂ ਲਿਸਟਾਂ, ਪੜ੍ਹੋ ਪੂਰੇ ਵੇਰਵੇ
ਹੁਕਮਾਂ ਵਿਚ ਕਿਹਾ ਗਿਆ ਹੈ ਕਿ ਕਮਰਸ਼ੀਅਲ ਅਤੇ ਭਾਰ ਢੋਹਣ ਵਾਲੇ ਵਾਹਨ ਜਿਵੇਂ ਜੀਪ, ਟਾਟਾ-407, ਟਾਟਾ-409, ਟ੍ਰੈਕਟਰ-ਟਰਾਲੀ ਜਿਹੀਆਂ ਗੱਡੀਆਂ 'ਤੇ ਲੋਕਾਂ ਨੂੰ ਲਿਆਉਣ-ਲਿਜਾਣ ਦਾ ਕੰਮ ਕੀਤਾ ਜਾ ਰਿਹਾ ਹੈ, ਜੋ ਲੋਕਾਂ ਦੇ ਲਈ ਖ਼ਤਰਨਾਕ ਹੈ। ਇਸ ਨਾਲ ਜਾਨ-ਮਾਲ ਦਾ ਨੁਕਸਾਨ ਹੋ ਸਕਦਾ ਹੈ। ਇਸ ਲਈ ਡੀ.ਸੀ.ਪੀ. ਦੇ ਹੁਕਮਾਂ ਮੁਤਾਬਕ ਕਮਰਸ਼ੀਅਲ ਵਾਹਨਾਂ ਨੂੰ ਪਬਲਿਕ ਟ੍ਰਾਂਸਪੋਰਟ ਵਜੋਂ ਵਰਤਣ 'ਤੇ ਪਾਬੰਦੀ ਲਗਾਈ ਗਈ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਤੇਜ਼ ਰਫ਼ਤਾਰ ਦਾ ਕਹਿਰ, 3 ਵਾਹਨਾਂ ਦੇ ਉੱਡੇ ਪਰਖੱਚੇ, ਮੰਜ਼ਰ ਵੇਖ ਸਹਿਮੇ ਲੋਕ
NEXT STORY