ਚੰਡੀਗੜ੍ਹ (ਜ.ਬ.)— ਕਾਮਨਵੈਲਥ ਜੂਨੀਅਰ ਫੈਨਸਿੰਗ ਖੇਡ ਮੁਕਾਬਲੇ ਨਿਊ ਕੈਸਲ (ਇੰਗਲੈਂਡ) 'ਚ ਹੋਏ। ਇਸ 'ਚ ਤਹਿਸੀਲ ਖਮਾਣੋਂ ਜ਼ਿਲਾ ਫਤਿਹਗੜ੍ਹ ਸਾਹਿਬ ਦੀ ਹੋਣਹਾਰ ਖਿਡਾਰਨ ਹੁਸਨਪ੍ਰੀਤ ਕੌਰ (ਚੜੀ) ਨੇ ਸੈਬਰ ਟੀਮ ਮੁਕਾਬਲਿਆਂ 'ਚ ਸੋਨ ਤੇ ਵਿਅਕਤੀਗਤ ਮੁਕਾਬਲੇ 'ਚ ਚਾਂਦੀ ਦੇ ਤਮਗੇ ਭਾਰਤ ਦੀ ਝੋਲੀ 'ਚ ਪਾਏ। ਇਸੇ ਤਰ੍ਹਾਂ ਖਿਡਾਰਨ ਮੁਮਤਾਜ ਨੇ ਇੱਪੀ ਈਵੈਂਟ ਟੀਮ ਮੁਕਾਬਲੇ 'ਚ ਕਾਂਸੀ ਦਾ ਤਮਗਾ ਜਿੱਤਿਆ। ਸਰਵਹਿੱਤਕਾਰੀ ਵਿੱਦਿਆ ਮੰਦਿਰ ਖਮਾਣੋਂ 'ਚ ਇਨ੍ਹਾਂ ਖਿਡਾਰਨਾਂ ਨੂੰ ਵਿਸ਼ੇਸ਼ ਸਨਮਾਨ ਦੇ ਕੇ ਸਕੂਲ ਦੇ ਇੰਡੋਰ ਹਾਲ ਤਕ ਲਿਜਾਇਆ ਗਿਆ। ਇਲਾਕੇ ਦੇ ਖਿਡਾਰੀਆਂ, ਵਿਦਿਆਰਥੀਆਂ, ਕੋਚਿਜ਼, ਮਾਪਿਆਂ ਅਧਿਆਪਕਾਂ ਤੇ ਜ਼ਿਲਾ ਫਤਿਹਗੜ੍ਹ ਸਾਹਿਬ ਫੈਨਸਿੰਗ ਐਸੋਸੀਏਸ਼ਨ ਦੇ ਮੈਂਬਰ ਤੇ ਅਧਿਕਾਰੀਆਂ ਦਾ ਵੱਡਾ ਇੱਕਠ ਇਸ 'ਚ ਸ਼ਾਮਲ ਸੀ।
ਤ੍ਰਿਲੋਚਨ ਸਿੰਘ ਡੋਗਰਾ ਕਾਰਜਕਾਰੀ ਸਕੱਤਰ ਵੱਲੋਂ ਖਿਡਾਰਨਾਂ ਦੀਆਂ ਰਾਸ਼ਟਰੀ ਤੇ ਅੰਤਰਰਾਸ਼ਟਰੀ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਗਿਆ। ਖਿਡਾਰਨਾਂ ਦੀ ਮੁਢਲੀ ਫੈਨਸਿੰਗ ਕੋਚ ਕਰਮਜੀਤ ਕੌਰ ਵੱਲੋਂ ਆਸ਼ੀਰਵਾਦ ਦਿੱਤਾ ਗਿਆ। ਜ਼ਿਲਾ ਫਤਿਹਗੜ੍ਹ ਖੇਡਾਂ ਦਾ ਸ਼ਹਿਰ ਦੱਸ ਕੇ ਕਈ ਅੰਤਰਰਾਸ਼ਟਰੀ ਪੁਰਾਣੇ ਫੈਨਸਿੰਗ ਖਿਡਾਰੀਆਂ ਦਾ ਵੀ ਜ਼ਿਕਰ ਕੀਤਾ। ਇਨ੍ਹਾਂ ਖਿਡਾਰਨਾਂ ਨੂੰ ਜ਼ਿਲਾ ਫੈਨਸਿੰਗ ਐਸੋਸੀਏਸ਼ਨ ਵੱਲੋਂ ਉਨ੍ਹਾਂ ਦੇ ਮਾਪਿਆਂ ਨੂੰ ਯਾਦਗਾਰੀ ਚਿਨ੍ਹਾਂ ਨਾਲ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਐੱਸ.ਐੱਸ. ਬਰਾੜ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਜ਼ਿਲਾ ਫੈਨਸਿੰਗ ਐਸੋਸੀਏਸ਼ਨ ਦੇ ਅਧਿਕਾਰੀ ਡਾ. ਸੁਖਦੇਵ ਸਿੰਘ ਲਾਈਫ ਪ੍ਰੈਜੀਡੈਂਟ, ਅਧਿਆਪਕ ਹਰਪ੍ਰੀਤ ਕੌਰ, ਦੀਪਕ ਵਰਮਾ ਚੇਅਰਮੈਨ, ਰਕੇਸ਼ ਗੁਪਤਾ, ਰਨਧੀਰ ਸਿੰਘ ਤੇ ਹੋਰ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ।
ਪੰਜਾਬ ਪੁਲਸ 'ਚ ਵੱਡਾ ਫੇਰਬਦਲ, 69 ਅਧਿਕਾਰੀਆਂ ਦੇ ਤਬਾਦਲੇ
NEXT STORY