ਲੁਧਿਆਣਾ (ਵਿੱਕੀ) - ਸੀ. ਬੀ. ਐੱਸ. ਈ. ਨੇ 10ਵੀਂ ਅਤੇ 12ਵੀਂ ਕਲਾਸ ਦੀ ਕੰਪਾਰਟਮੈਂਟ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਹੈ। ਬੋਰਡ ਅਨੁਸਾਰ 12ਵੀਂ ਦੇ ਸਾਰੇ ਵਿਸ਼ਿਆਂ ਦੇ ਇਮਤਿਹਾਨ ਇਕੋ ਹੀ ਦਿਨ 16 ਜੁਲਾਈ ਨੂੰ ਕੰਡਕਟ ਕਰਵਾਏ ਜਾਣਗੇ, ਜਦੋਂ ਕਿ 10ਵੀਂ ਦੇ ਇਮਤਿਹਾਨ 16 ਤੋਂ 25 ਜੁਲਾਈ ਤਕ ਚੱਲਣਗੇ। ਦੋਵਾਂ ਹੀ ਕਲਾਸਾਂ ਦੀ ਪ੍ਰੀਖਿਆ ਦਾ ਸਮਾਂ ਸਵੇਰੇ 10.30 ਤੋਂ ਦੁਪਹਿਰ 1.30 ਵਜੇ ਤਕ ਹੋਵੇਗਾ। ਇਥੇ ਦੱਸ ਦੇਈਏ ਕਿ 12ਵੀਂ ਦੀਆਂ ਪ੍ਰੀਖਿਆਵਾਂ ਦੇ ਨਤੀਜਿਆਂ 'ਚ 102186 ਅਤੇ 10ਵੀਂ 'ਚ 186067 ਪ੍ਰੀਖਿਆਰਥੀਆਂ ਦੀਆਂ ਵੱਖ-ਵੱਖ ਵਿਸ਼ਿਆਂ ਵਿਚ ਕੰਪਾਰਟਮੈਂਟ ਆਈ ਸੀ। ਹੁਣ ਜੁਲਾਈ ਵਿਚ ਹੋਣ ਵਾਲੀ 12ਵੀਂ ਦੀ ਕੰਪਾਰਟਮੈਂਟ ਪ੍ਰੀਖਿਆ ਦਾ ਨਤੀਜਾ ਅਗਸਤ ਦੇ ਦੂਸਰੇ ਅਤੇ 10ਵੀਂ ਦਾ ਨਤੀਜਾ ਅਗਸਤ ਦੇ ਤੀਸਰੇ ਹਫਤੇ ਆਵੇਗਾ।
ਇਹ ਹੋਵੇਗੀ 10ਵੀਂ ਦੀ ਡੇਟਸ਼ੀਟ
16 ਜੁਲਾਈ- ਲੈਂਗੂਏਟ ਵਿਸ਼ਾ
17 ਜੁਲਾਈ- ਮੈਥ, ਪੇਂਟਿੰਗ, ਮਿਊਜ਼ਿਕ ਵੋਕਲਜ਼
18 ਜੁਲਾਈ- ਸੋਸ਼ਲ ਸਾਇੰਸ
19 ਜੁਲਾਈ- ਸਾਇੰਸ
20 ਜੁਲਾਈ- ਹਿੰਦੀ ਕੋਰਸ ਏ ਤੇ ਬੀ
21 ਜੁਲਾਈ- ਇੰਗਲਿਸ਼
23 ਜੁਲਾਈ- ਸੰਸਕ੍ਰਿਤ
25 ਜੁਲਾਈ- ਇਨਫਾਰਮੇਸ਼ਨ ਟੈਕਨਾਲੋਜੀ
ਕੁਬੇਰ ਹੋਟਲ ’ਚ ਲਡ਼ਕਿਆਂ ਨੇ ਕੀਤੀ ਭੰਨ-ਤੋਡ਼
NEXT STORY