ਮੋਹਾਲੀ (ਸੰਦੀਪ) : ਮੋਟਰ ਐਕਸੀਡੈਂਟ ਕਲੇਮ ਟ੍ਰਿਬਿਊਨਲ ਨੇ ਸੜਕ ਹਾਦਸੇ ’ਚ ਜਾਨ ਗਵਾਉਣ ਵਾਲੇ ਸੁਖਵਿੰਦਰ ਸਿੰਘ ਦੇ ਪਰਿਵਾਰ ਨੂੰ 14.06 ਲੱਖ ਦੇ ਮੁਆਵਜ਼ੇ ਦੀ ਮਨਜ਼ੂਰੀ ਦੇ ਦਿੱਤੀ ਹੈ। ਮ੍ਰਿਤਕ ਦੇ ਪਰਿਵਾਰ ਨੇ ਟ੍ਰਿਬਿਊਨਲ ’ਚ ਮੁਆਵਜ਼ੇ ਦੀ ਪਟੀਸ਼ਨ ਦਾਇਰ ਕੀਤੀ ਸੀ। ਹਾਦਸਾ 28 ਅਗਸਤ 2016 ਨੂੰ ਹੋਇਆ ਸੀ, ਜਦੋਂ ਬੱਸ ਨੇ ਇੱਕ ਕਾਰ ਜਿਸ ’ਚ ਸੁਖਵਿੰਦਰ ਤੇ ਹੋਰ ਲੋਕ ਸਵਾਰ ਸਨ, ਨੂੰ ਟੱਕਰ ਮਾਰ ਦਿੱਤੀ ਸੀ। ਜਾਂਚ ’ਚ ਪਾਇਆ ਗਿਆ ਕਿ ਬੱਸ ਡਰਾਈਵਰ ਕੋਲ ਉਸ ਸਮੇਂ ਟਰਾਂਸਪੋਰਟ ਲਾਇਸੈਂਸ ਨਹੀਂ ਸੀ। ਟ੍ਰਿਬਿਊਨਲ ’ਚ ਕੇਸ ਦਾਇਰ ਕਰਨ ਵਾਲਿਆਂ ’ਚ ਸੁਖਵਿੰਦਰ ਦੀ ਪਤਨੀ, ਦੋ ਨਾਬਾਲਗ ਧੀਆਂ ਤੇ ਮਾਂ ਸ਼ਾਮਲ ਸਨ। ਹਾਲਾਂਕਿ, ਮ੍ਰਿਤਕ ਦੀ ਨੌਕਰੀ ਤੇ ਆਮਦਨੀ ਨੂੰ ਸਾਬਤ ਕਰਨ ਲਈ ਕੋਈ ਠੋਸ ਦਸਤਾਵੇਜ਼ ਪੇਸ਼ ਨਹੀਂ ਕੀਤੇ ਜਾ ਸਕੇ। ਇਸ ਨੂੰ ਧਿਆਨ ’ਚ ਰੱਖਦਿਆਂ ਟ੍ਰਿਬਿਊਨਲ ਨੇ ਮ੍ਰਿਤਕ ਨੂੰ ਅਸੰਗਠਿਤ ਵਰਕਰ ਮੰਨਦੇ ਹੋਏ ਕਲੇਮ ਦਾ ਭੁਗਤਾਨ ਕਰਨ ਦੇ ਹੁਕਮ ਦਿੱਤੇ ਹਨ।
ਇਹ ਸੀ ਮਾਮਲਾ
28 ਅਗਸਤ 2016 ਨੂੰ ਮੋਹਾਲੀ ਦੇ ਪੀ. ਸੀ. ਐੱਲ ਚੌਂਕ ਨੇੜੇ ਵਾਪਰੇ ਹਾਦਸੇ ’ਚ ਸੁਖਵਿੰਦਰ ਸਮੇਤ ਦੋ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ। ਇਹ ਘਟਨਾ ਉਸ ਸਮੇਂ ਵਾਪਰੀ, ਜਦੋਂ ਸੁਖਵਿੰਦਰ ਸਿੰਘ ਆਪਣੇ ਭਤੀਜੇ ਅਮਨਦੀਪ ਸਿੰਘ ਚੰਦੇਲ, ਚਚੇਰੇ ਭਰਾ ਜਰਨੈਲ ਸਿੰਘ, ਭਰਜਾਈ ਨਰਿੰਦਰ ਕੌਰ ਅਤੇ ਉਨ੍ਹਾਂ ਦੇ ਭਰਾ ਨਵਜੀਤ ਸਿੰਘ ਨਾਲ ਸੋਹਾਣਾ ਹਸਪਤਾਲ ਤੋਂ ਵਾਪਸ ਆ ਰਿਹਾ ਸੀ। ਅਮਨਦੀਪ ਸਿੰਘ ਗਰੈਂਡ ਆਈ 10 ਕਾਰ ਨੂੰ ਨਾਲ ਚਲਾ ਰਿਹਾ ਸੀ। ਜਦੋਂ ਤੇਜ਼ ਰਫ਼ਤਾਰ ਮਿੰਨੀ ਬੱਸ ਨੇ ਲਾਲ ਬੱਤੀ ਤੋੜ ਕੇ ਕਾਰ ਨੂੰ ਟੱਕਰ ਮਾਰ ਦਿੱਤੀ। ਇਸ ਸਬੰਧੀ ਮੋਹਾਲੀ ਪੁਲਸ ਨੇ ਅਮਨਦੀਪ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਮਾਮਲਾ ਦਰਜ ਕੀਤਾ ਸੀ।
ਤਾਂਤਰਿਕ ਔਰਤ ਵਲੋਂ ਸਾਥਣ ਦੇ ਪਤੀ ਦੇ ਕਤਲ ਮਾਮਲੇ 'ਚ 3 ਹੋਰ ਲੋਕ ਗ੍ਰਿਫ਼ਤਾਰ
NEXT STORY