ਗੁਰਦਾਸਪੁਰ (ਹਰਜਿੰਦਰ ਸਿੰਘ ਗੋਰਾਇਆ, ਹਰਮਨ, ਵਿਨੋਦ) - ਗੁਰਦਾਸਪੁਰ ਜ਼ਿਲ੍ਹੇ ਅੰਦਰ ਬੀਤੇ ਕੱਲ ਸ਼ੋਸ਼ਲ ਮੀਡੀਆ ’ਤੇ ਕੁਝ ਨੌਜਵਾਨਾਂ ਵੱਲੋਂ ਹਥਿਆਰ ਫੜ ਕੇ ਸ਼ਰੇਆਮ ਲਲਕਾਰੇ ਮਾਰਨ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਸ ਨੇ ਉਕਤ ਨੌਜਵਾਨਾਂ ਦੀ ਸ਼ਨਾਖਤ ਕਰ ਕੇ ਪਰਚਾ ਦਰਜ ਕੀਤਾ ਹੈ।
ਦੱਸਣਯੋਗ ਹੈ ਉਕਤ ਵਾਇਰਲ ਹੋਈ ਵੀਡੀਓ ’ਚ ਪਿਸਤੌਲਾਂ ਅਤੇ ਵੱਡੀਆਂ ਬੰਦੂਕਾਂ ਨਾਲ ਲੈਸ ਹੋ ਕੇ ਕੁਝ ਨੌਜਵਾਨ ਧਾਰੀਵਾਲ ਦੇ ਰਹਿਣ ਵਾਲੇ ਕਾਕਾ ਮਸੀਹ ਨਾਂ ਦੇ ਨੌਜਵਾਨ ਨੂੰ ਗਾਲਾਂ ਕੱਢਦੇ ਹੋਏ ਧਮਕੀਆਂ ਦਿੰਦੇ ਨਜ਼ਰ ਆ ਰਹੇ ਸਨ। ਇਸ ਕਾਰਨ ਇਹ ਵੀਡੀਓ ਕਾਫੀ ਚਰਚਾ ਵਿਚ ਸੀ, ਜਿਸ ’ਤੇ ਅੱਜ ਦੀਨਾਨਗਰ ਦੀ ਪੁਲਸ ਨੇ ਇਨ੍ਹਾਂ ਵਿਚ ਤਿੰਨ ਨੌਜਵਾਨਾਂ ਦੀ ਸ਼ਨਾਖਤ ਕਰ ਕੇ ਉਨ੍ਹਾਂ ਖਿਲਾਫ ਅਤੇ ਉਨ੍ਹਾਂ ਦੇ ਅਣਪਛਾਤੇ ਸਾਥੀਆਂ ਖਿਲਾਫ ਪਰਚਾ ਦਰਜ ਕੀਤਾ ਹੈ।
ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਸੁਖਰਾਜ ਸਿੰਘ ਸਿੰਘ ਢਿੱਲੋਂ ਅਤੇ ਥਾਣਾ ਮੁਖੀ ਕ੍ਰਿਸ਼ਮਾ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਉਕਤ ਨੌਜਵਾਨਾਂ ਦਾ ਧਾਰੀਵਾਲ ਦੇ ਨੌਜਵਾਨ ਕਾਕਾ ਮਸੀਹ ਨਾਲ ਮੁਰਗਿਆਂ ਦੀ ਲੜਾਈ ਨੂੰ ਲੈ ਕੇ ਝਗੜਾ ਹੋਇਆ ਸੀ, ਜਿਸ ਤੋਂ ਬਾਅਦ ਦੋਵਾਂ ਧਿਰਾਂ ਨੇ ਇਕ ਦੂਜੇ ਨੂੰ ਦੀਨਾਨਗਰ ਬਾਈਪਾਸ ’ਤੇ ਆਉਣ ਅਤੇ ਇਕ-ਦੂਜੇ ਨੂੰ ਦੇਖਣ ਦਾ (ਲੜਾਈ ਝਗੜਾ ਕਰਨ ਲਈ) ਟਾਈਮ ਦਿੱਤਾ ਸੀ।
ਇਨ੍ਹਾਂ ’ਚੋਂ ਪਠਾਨਕੋਟ ਨਾਲ ਸਬੰਧਤ ਧਿਰ ਨੇ ਪੁਲਸ ਤੋਂ ਬਚ ਕੇ ਇਕ ਵੀਡੀਓ ਬਣਾ ਲਈ ਜੋ ਵਾਇਰਲ ਹੋ ਰਹੀ ਹੈ। ਪੁਲਸ ਨੇ ਉਕਤ ਵਾਇਰਲ ਵੀਡੀਓ ਦੇ ਆਧਾਰ ’ਤੇ ਤਿੰਨ ਨੌਜਵਾਨਾਂ ਦੀ ਪਛਾਣ ਕਰਨ ਲਈ ਹੈ, ਜਿਨ੍ਹਾਂ ’ਚੋਂ ਇਕ ਪਠਾਨਕੋਟ ਦਾ ਵਸਨੀਕ ਵਿਸ਼ਾਲ ਠਾਕੁਰ ਹੈ, ਜਦੋਂ ਕਿ ਉਸ ਨਾਲ ਅੰਮ੍ਰਿਤ ਸਿੰਘ ਅਤੇ ਜਰਮਨਜੀਤ ਸਿੰਘ ਸਮੇਤ ਹੋਰ ਨੌਜਵਾਨ ਹਨ। ਇਨ੍ਹਾਂ ’ਚੋਂ ਅੰਮ੍ਰਿਤ ਸਿੰਘ ’ਤੇ ਕਈ ਮੁਕੱਦਮੇ ਚਲ ਰਹੇ ਹਨ ਜਦੋਂ ਕਿ ਜਰਮਨਜੀਤ ਸਿੰਘ ਖਿਲਾਫ ਵੀ ਪਰਚਾ ਦਰਜ ਹੈ। ਇਸ ਤੋਂ ਇਲਾਵਾ ਕਾਕਾ ਮਸੀਹ ’ਤੇ ਵੀ ਨਾਜਾਇਜ਼ ਸ਼ਰਾਬ ਦੇ ਮਾਮਲੇ ਦਰਜ ਹਨ।
ਦੱਸਣਯੋਗ ਹੈ ਕਿ ਵੀਡੀਓ ’ਚ ਦਿਖ ਰਿਹਾ ਹੈ ਕਿ ਪਠਾਨਕੋਟ ਦੇ ਨੌਜਵਾਨ ਕਰੀਬ 10 ਗੱਡੀਆਂ ’ਤੇ ਪਿਸਤੌਲਾਂ ਨਾਲ ਲੈਸ ਹੋ ਕੇ ਆਉਂਦੇ ਹਨ ਅਤੇ ਲਲਕਾਰੇ ਮਾਰਦੇ ਅਤੇ ਗੰਦੀਆਂ ਗਾਲਾਂ ਕੱਢਦੇ ਸੋਸ਼ਲ ਮੀਡੀਆ ਤੇ ਆਪਣੀ ਵੀਡੀਓ ਪਾਕੇ ਦੂਜੀ ਧਿਰ ਦੇ ਧਾਰੀਵਾਲ ਦੇ ਨੋਜਵਾਨ ਨੂੰ ਲਲਕਾਰ ਰਹੇ ਹਨ, ਜਿਸ ਨਾਲ ਉਹਨਾਂ ਦਾ ਝਗੜਾ ਹੋਇਆ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਚੋਰਾਂ ਦੇ ਹੌਂਸਲੇ ਬੁਲੰਦ, ਮੁੰਡੇ ਦੇ ਕੰਨ 'ਤੇ ਪਿਸਤੌਲ ਰੱਖ ਕੇ ਖੋਹ ਲਈ ਐਕਟਿਵਾ
NEXT STORY