*ਦੁਕਾਨ ’ਚ ਬੈਠੀ ਨਾਬਾਲਗਾ ਨੂੰ ਚਾਕੂ ਨਾਲ ਡਰਾ ਕੇ ਦਿੱਤਾ ਵਾਰਦਾਤ ਨੂੰ ਅੰਜ਼ਾਮ
ਲੁਧਿਆਣਾ (ਰਾਮ) : ਸਰਪੰਚ ਕਾਲੋਨੀ ’ਚ ਦਿਨ-ਦਿਹਾੜੇ ਮੋਟਰਸਾਈਕਲ ਸਵਾਰ ਇਕ ਨੌਜਵਾਨ ਨੇ ਆਪਣੀ ਕਰਿਆਨੇ ਅਤੇ ਕਨਫੈਕਸ਼ਨਰੀ ਦੀ ਦੁਕਾਨ ’ਚ ਬੈਠੀ ਨਾਬਾਲਗ ਲੜਕੀ ਨੂੰ ਕਥਿਤ ਚਾਕੂ ਦੀ ਨੋਕ ’ਤੇ ਡਰਾ ਕੇ ਹਜ਼ਾਰਾਂ ਰੁਪਏ ਦੀ ਨਕਦੀ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ | ਜਿਸ ਤੋਂ ਬਾਅਦ ਸੂਚਨਾ ਮਿਲਣ ’ਤੇ ਥਾਣਾ ਜਮਾਲਪੁਰ ਦੀ ਪੁਲਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ| ਉਕਤ ਲੁਟੇਰੇ ਵੱਲੋਂ ਅੰਜ਼ਾਮ ਦਿੱਤੀ ਗਈ ਪੂਰੀ ਵਾਰਦਾਤ ਇਕ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਈ | ਸਰਪੰਚ ਕਾਲੋਨੀ, ਸਨਰਾਈਜ਼ ਸਕੂਲ ਨੇੜੇ ਸਥਿਤ ਯਾਦਵ ਕਨਫੈਕਸ਼ਨਰੀ ਦੇ ਮਾਲਕ ਬਲਰਾਮ ਰਾਏ ਨੇ ਦੱਸਿਆ ਕਿ ਦੁਪਹਿਰ ਸਮੇਂ ਕਰੀਬ ਪੌਣੇ 1 ਵਜੇ ਉਹ ਖਾਣਾ ਖਾਣ ਲਈ ਘਰ ਦੇ ਅੰਦਰ ਚਲਾ ਗਿਆ ਅਤੇ ਦੁਕਾਨ ਉੱਪਰ ਉਸ ਦੀ 12 ਸਾਲਾਂ ਬੇਟੀ ਖੁਸ਼ੀ ਬੈਠੀ ਹੋਈ ਸੀ | ਇਸ ਦੌਰਾਨ ਪਲੈਟਿਨਾ ਮੋਟਰਸਾਈਕਲ ਉੱਪਰ ਇਕ ਨੌਜਵਾਨ ਆਇਆ, ਜਿਸ ਨੇ ਮੂੰਹ ਬੰਨ੍ਹਿਆ ਹੋਇਆ ਸੀ | ਉਕਤ ਨੌਜਵਾਨ ਨੇ ਚਾਕੂ ਦੀ ਨੋਕ ’ਤੇ ਦੁਕਾਨ ’ਚ ਪਈ ਹੋਈ ਸੇਲ ਦੀ ਕਰੀਬ 15 ਤੋਂ 20 ਹਜ਼ਾਰ ਦੀ ਨਕਦੀ ਲੁੱਟ ਲਈ ਅਤੇ ਬੜੇ ਹੀ ਅਰਾਮ ਨਾਲ ਉਥੋਂ ਫਰਾਰ ਹੋ ਗਿਆ, ਜਿਸ ਤੋਂ ਬਾਅਦ ਸੂਚਨਾ ਥਾਣਾ ਜਮਾਲਪੁਰ ਪੁਲਸ ਨੂੰ ਦਿੱਤੀ ਗਈ |
ਸੀ. ਸੀ. ਟੀ. ਵੀ. ’ਚ ਕੈਦ ਹੋ ਗਿਆ ਲੁਟੇਰਾ
ਉਕਤ ਲੁਟੇਰਾ ਜੋ ਕਿ ਪਲੈਟਿਨਾ ਮੋਟਰਸਾਈਕਲ ’ਤੇ ਇਕੱਲਾ ਹੀ ਕਰੀਬ 12:45 ਵਜੇ ਦੁਪਹਿਰ ਸਮੇਂ ਆਇਆ ਅਤੇ ਦੁਕਾਨ ਅੰਦਰ ਦਾਖਲ ਹੋ ਕੇ ਖੁਸ਼ੀ ਨੂੰ ਚਾਕੂ ਵਿਖਾ ਕੇ ਨਕਦੀ ਲੁੱਟ ਲਈ | ਉਕਤ ਲੁਟੇਰਾ ਦੁਕਾਨ ’ਚ ਦਾਖਲ ਹੁੰਦਾ ਅਤੇ ਵਾਪਸ ਜਾਂਦੇ ਹੋਏ ਦੀਆਂ ਤਸਵੀਰਾਂ ਨੇੜੇ ਹੀ ਲੱਗੇ ਹੋਏ ਇਕ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਈਆਂ |
ਪੁਲਸ ਮੁਲਾਜ਼ਮਾਂ ’ਚ ਦਿਖਾਈ ਦਿੱਤਾ ਤਣਾਅ
ਚੋਰਾਂ ਅਤੇ ਲੁਟੇਰਿਆਂ ਨੂੰ ਕਾਬੂ ਕਰ ਸਕਣ ’ਚ ਅਸਮਰੱਥ ਪੁਲਸ ਮੁਲਾਜ਼ਮਾਂ ’ਚ ਤਣਾਅ ਸਾਫ ਦੇਖਣ ਨੂੰ ਮਿਲ ਰਿਹਾ ਸੀ ਕਿਉਂਕਿ ਮਾਮਲੇ ਦੀ ਜਾਂਚ ਕਰਨ ਅਤੇ ਤੱਥਾਂ ਨੂੰ ਤਲਾਸ਼ਣ ਦੀ ਬਜਾਏ ਪੁਲਸ ਮੁਲਾਜ਼ਮ ਉਥੇ ਕਵਰੇਜ਼ ਕਰ ਰਹੇ ਮੀਡੀਆ ਕਰਮਚਾਰੀਆਂ ਦੇ ਆਈ. ਡੀ. ਕਾਰਡ ਦੇਖਣ ਨੂੰ ਜ਼ਿਆਦਾ ਤਰਜੀਹ ਦਿੰਦੇ ਵਿਖਾਈ ਦਿੱਤੇ, ਇਸ ਦੇ ਉਲਟ ਚੋਰ-ਲੁਟੇਰਿਆਂ ਤੱਕ ਪਹੁੰਚਣ ਲਈ ਪੁਲਸ ਮੁਲਾਜ਼ਮਾਂ ’ਚ ਦ੍ਰਿੜਤਾ ਘੱਟ ਹੀ ਵਿਖਾਈ ਦਿੰਦੀ ਹੈ |
ਪਾਕਿ ’ਚ ਵੱਡੀ ਵਾਰਦਾਤ : ਹਿੰਦੂ ਫਿਰਕੇ ਦੇ ਵਿਅਕਤੀ ਨੇ ਪਤਨੀ ਸਣੇ 3 ਬੱਚਿਆਂ ਦੇ ਕਤਲ ਮਗਰੋਂ ਕੀਤੀ ਖ਼ੁਦਕੁਸ਼ੀ
NEXT STORY