ਜਲੰਧਰ (ਸ਼ੋਰੀ)- ਸਿਵਲ ਹਸਪਤਾਲ ਦੇ ਜੱਚਾ-ਬੱਚਾ ਹਸਪਤਾਲ ’ਚ ਹਰ ਰੋਜ਼ ਵੱਡੀ ਗਿਣਤੀ ’ਚ ਗਰਭਵਤੀ ਔਰਤਾਂ ਜਣੇਪੇ ਲਈ ਆਉਂਦੀਆਂ ਹਨ। ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਲੱਗਦਾ ਹੈ ਕਿ ਮੁਫ਼ਤ ਡਿਲਿਵਰੀ ਦੇ ਨਾਲ-ਨਾਲ ਸਰਕਾਰ ਵੱਲੋਂ ਉਨ੍ਹਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ ਪਰ ਕਹਿਣੀ ਅਤੇ ਕਥਨੀ ਦੀਆਂ ਗੱਲਾਂ ਇਥੇ ਆ ਕੇ ਪਤਾ ਲੱਗਦੀਆਂ ਹਨ ਕਿ ਕਿਵੇਂ ਡਿਲਿਵਰੀ ਤੋਂ ਬਾਅਦ ਔਰਤਾਂ ਦੇ ਪਰਿਵਾਰਕ ਮੈਂਬਰਾਂ ਤੋਂ ਵਧਾਈਆਂ ਮੰਗੀਆਂ ਜਾਂਦੀਆਂ ਹਨ। ਲੋਕਾਂ ਵੱਲੋਂ ਲਗਾਤਾਰ ਮਿਲ ਰਹੀਆਂ ਸ਼ਿਕਾਇਤਾਂ ਦੀ ਜ਼ਮੀਨੀ ਹਕੀਕਤ ਜਾਣਨ ਲਈ ਜਦੋਂ ‘ਜਗ ਬਾਣੀ’ਦੀ ਟੀਮ ਨੇ ਜਣੇਪਾ ਹਸਪਤਾਲ ਦਾ ਦੌਰਾ ਕੀਤਾ ਤਾਂ ਲੋਕਾਂ ਦੇ ਬਿਆਨ ਹੈਰਾਨ ਕਰਨ ਵਾਲੇ ਸਨ। ਉਕਤ ਬਿਆਨ ਨੂੰ ਸੁਣਨ ਤੋਂ ਬਾਅਦ ਸਪੱਸ਼ਟ ਸ਼ਬਦਾਂ ’ਚ ਕਹੀਏ ਕਿ ਜੇਕਰ ਚੰਡੀਗੜ੍ਹ ’ਚ ਬੈਠੇ ਉੱਚ ਅਧਿਕਾਰੀਆਂ ਨੇ ਸਮੇਂ ਸਿਰ ਕੋਈ ਕਾਰਵਾਈ ਨਾ ਕੀਤੀ ਤਾਂ ਲੋਕਾਂ ਦਾ ਸਿਵਲ ਹਸਪਤਾਲ ਤੋਂ ਵਿਸ਼ਵਾਸ ਉੱਠ ਜਾਵੇਗਾ।
ਇਸ ਦੇ ਨਾਲ ਹੀ ਸਰਕਾਰ ਦੇ ਦਾਅਵੇ ਵੀ ਫੇਲ ਸਾਬਤ ਹੁੰਦੇ ਨਜ਼ਰ ਆ ਰਹੇ ਹਨ। ਕੁਝ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਇਸ ਉਮੀਦ ’ਚ ਵੋਟ ਪਾਈ ਸੀ ਕਿ ਜਿੱਤਣ ਵਾਲੇ ਆਗੂਆਂ ਨੇ ਚੋਣ ਮੈਨੀਫੈਸਟੋ ’ਚ ਜੋ ਦਾਅਵੇ ਕੀਤੇ ਸਨ, ਜਿਸ 'ਤੇ ਸਪੱਸ਼ਟ ਸੀ ਕਿ ਸਰਕਾਰੀ ਹਸਪਤਾਲਾਂ ’ਚ ਸੁਧਾਰ ਹੋਵੇਗਾ ਅਤੇ ਭ੍ਰਿਸ਼ਟਾਚਾਰ ਨੂੰ ਠੱਲ੍ਹ ਪਵੇਗੀ ਪਰ ਵਧਾਈਆਂ ਮੰਗਣ ਵਾਲਿਆਂ ’ਤੇ ਕੋਈ ਪਾਬੰਦੀ ਨਹੀਂ ਲਾਈ ਜਾ ਰਹੀ।
ਇਹ ਵੀ ਪੜ੍ਹੋ: ਨੂਰਮਹਿਲ 'ਚ ਨਿਸ਼ਾਨ ਸਾਹਿਬ ਚੜ੍ਹਾਉਂਦੇ ਸਮੇਂ ਵਾਪਰਿਆ ਵੱਡਾ ਹਾਦਸਾ, ਇੰਝ ਆਵੇਗੀ ਮੌਤ ਸੋਚਿਆ ਨਾ ਸੀ
ਕੇਸ- 1: ਦਰਾਣੀ ਦੇ ਪੈਡ ਬਦਲਣ ਲਈ ਵੀ ਪੈਸਿਆਂ ਦੀ ਮੰਗ
ਹਸਪਤਾਲ ਦੇ ਜੱਚਾ-ਬੱਚਾ ਵਾਰਡ ’ਚ ਮੌਜੂਦ ਮੰਜੂ ਬਾਲਾ ਨੇ ਦੱਸਿਆ ਕਿ ਉਸ ਦੀ ਦਰਾਣੀ ਮੁਸਕਾਨ ਬਾਲਾ ਵਾਸੀ ਦਕੋਹਾ ਦੀ ਡਿਲਿਵਰੀ ਤੋਂ ਬਾਅਦ ਉਸ ਨੇ ਖ਼ੁਸ਼ੀ-ਖ਼ੁਸ਼ੀ ਸਟਾਫ਼ ਨੂੰ 200 ਰੁਪਏ ਦਿੱਤੇ। ਇਸ ਤੋਂ ਬਾਅਦ ਮੁਸਕਾਨ ਨੂੰ ਪੈਦਾ ਹੋਈ ਬੇਟੀ ਨਾਲ ਵਾਰਡ ’ਚ ਸ਼ਿਫ਼ਟ ਕਰ ਦਿੱਤਾ ਗਿਆ, ਜਦੋਂ ਸਟਾਫ਼ ਨੂੰ ਮੁਸਕਾਨ ਦੇ ਖ਼ੂਨ ਨਾਲ ਲਿੱਬੜੇ ਪੈਡ ਨੂੰ ਬਦਲਣ ਲਈ ਕਿਹਾ ਗਿਆ ਤਾਂ ਉਨ੍ਹਾਂ ਪਹਿਲਾਂ ਤਾਂ ਉਸ ਨੂੰ ਵਧਾਈ ਦੇਣ ਲਈ ਕਿਹਾ ਪਰ ਜਦੋਂ ਉਨ੍ਹਾਂ ਨੇ ਇਨਕਾਰ ਕਰ ਦਿੱਤਾ ਤਾਂ ਉਸ ਨੂੰ ਬਿਨਾਂ ਪੈਡ ਬਦਲੇ ਹੀ ਉਥੋਂ ਚਲੀ ਗਈ। ਇਸ ਤੋਂ ਬਾਅਦ ਜਦੋਂ ‘ਜਗ ਬਾਣੀ’ ਦੇ ਪੱਤਰਕਾਰ ਨੇ ਮੌਕੇ ’ਤੇ ਪਹੁੰਚ ਕੇ ਸਟਾਫ਼ ਨੂੰ ਇਸ ਬਾਰੇ ਪੁੱਛਿਆ ਤਾਂ ਉਨ੍ਹਾਂ ਤੁਰੰਤ ਔਰਤ ਦਾ ਪੈਡ ਬਦਲ ਦਿੱਤਾ।
ਕੇਸ- 2: ਪਹਿਲਾਂ 500 ਰੁਪਏ ਲਏ, ਫਿਰ ਦੋਬਾਰਾ ਮੰਗੇ, ਪੱਖੇ ਵੀ ਖ਼ਰਾਬ, ਮਰੀਜ਼ ਹੋ ਰਹੇ ਬੇਹਾਲ
ਫੋਕਲ ਪੁਆਇੰਟ ਨਿਵਾਸੀ ਪ੍ਰਸ਼ਾਂਤ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਵਾਲੇ ਜੂਲੋ ਕੁਮਾਰੀ ਨੂੰ ਗਰਭਵਤੀ ਹਾਲਤ 'ਚ ਹਸਪਤਾਲ ਲੈ ਕੇ ਆਏ। ਜਣੇਪੇ ਤੋਂ ਬਾਅਦ ਉਸ ਤੋਂ ਵਧਾਈਆਂ ਮੰਗੀਆਂ ਗਈਆਂ ਅਤੇ ਕਿਹਾ ਕਿ ਤੁਸੀਂ ਜੋ ਚਾਹੋ ਦੇ ਦਿਓ, ਜਿਸ ਤੋਂ ਬਾਅਦ ਉਨ੍ਹਾਂ ਨੇ ਵਧਾਈ ਵਜੋਂ 500 ਰੁਪਏ ਦਿੱਤੇ। ਪ੍ਰਸ਼ਾਂਤ ਨੇ ਕਿਹਾ ਕਿ ਇਹ ਗਲਤ ਹੈ ਕਿ ਸਰਕਾਰ ਤੋਂ ਤਨਖ਼ਾਹ ਲੈ ਕੇ ਵੀ ਪੈਸੇ ਨਹੀਂ ਲੈਣੇ ਚਾਹੀਦੇ। ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ। ਇਸ ਦੇ ਨਾਲ ਪ੍ਰਸ਼ਾਂਤ ਆਪਣੇ ਮਰੀਜ਼ ਨੂੰ ਕੱਪੜੇ ਦੀ ਮਦਦ ਨਾਲ ਹਵਾ ਝੱਲਦੇ ਨਜ਼ਰ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਪੱਖਾ ਟੁੱਟਿਆ ਹੋਇਆ ਹੈ ਤੇ ਹੋਰ ਮਰੀਜ਼ ਵੀ ਗਰਮੀ ਝੱਲ ਰਹੇ ਹਨ।
ਇਹ ਵੀ ਪੜ੍ਹੋ: ਬਾਬਾ ਬਾਲਕ ਨਾਥ ਜੀ ਤੋਂ ਮੱਥਾ ਟੇਕ ਕੇ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਭਿਆਨਕ ਹਾਦਸਾ, ਮਚਿਆ ਚੀਕ-ਚਿਹਾੜਾ
ਕੇਸ- 3- ਪੁੱਤਰ ਪੈਦਾ ਹੋਣ ’ਤੇ 200 ਰੁਪਏ, ਔਰਤ ਨੇ ਕਿਹਾ- ਸਰਕਾਰ ਕਰੇ ਕਾਰਵਾਈ
ਪਿੰਡ ਧਨੋਵਾਲੀ ਤੋਂ ਆਈ ਜੋਤੀ ਪਤਨੀ ਗਗਨ ਕੁਮਾਰ ਨੇ ਦੱਸਿਆ ਕਿ ਉਸ ਦੀ ਕੁੱਖੋਂ ਇਕ ਪੁੱਤਰ ਨੇ ਜਨਮ ਲਿਆ ਸੀ ਤੇ ਉਸ ਦੇ ਪਿਤਾ ਰਾਜ ਕੁਮਾਰ ਨੇ ਉਸ ਨੂੰ ਦੱਸਿਆ ਕਿ ਸਟਾਫ ਨੇ ਪੁੱਤਰ ਦੇ ਜਨਮ ਲਈ 200 ਰੁਪਏ ਲਏ ਸਨ। ਜੋਤੀ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਅਜਿਹੇ ਲੋਕਾਂ ਖਿਲਾਫ ਕਾਰਵਾਈ ਕੀਤੀ ਜਾਵੇ ਤਾਂ ਜੋ ਵਧਾਈ ਦੇ ਰੂਪ ’ਚ ਭ੍ਰਿਸ਼ਟਾਚਾਰ ਨੂੰ ਖਤਮ ਕੀਤਾ ਜਾ ਸਕੇ।
ਕੇਸ- 4: ਡਿਲਿਵਰੀ ਲਈ ਕੋਈ ਪੈਸੇ ਨਹੀਂ, ਬੈੱਡ ਸ਼ੀਟ ਬਦਲਣ ਲਈ ਲੱਗੇ ਪੈਸੇ
ਨੂਰਮਹਿਲ ਤੋਂ ਆਈ ਕਸ਼ਮੀਰ ਕੌਰ ਪਤਨੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਨੂੰਹ ਕਾਜਲ ਗਰਭਵਤੀ ਸੀ ਤੇ ਉਸ ਨੂੰ ਨੂਰਮਹਿਲ ਦੇ ਸਰਕਾਰੀ ਹਸਪਤਾਲ ਤੋਂ ਜਲੰਧਰ ਦੇ ਸਿਵਲ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ ਸੀ, ਜਿਸ ਦੀ ਡਲੀਵਰੀ 1 ਅਪ੍ਰੈਲ ਨੂੰ ਹੋਈ ਸੀ ਤੇ ਉਸ ਦੇ ਘਰ ਇਕ ਪੁੱਤਰ ਨੇ ਜਨਮ ਲਿਆ ਸੀ, ਜਿਸ ਤੋਂ ਬਾਅਦ ਡਿਲਿਵਰੀ ਲਈ ਕੋਈ ਪੈਸਾ ਖਰਚ ਨਹੀਂ ਕੀਤਾ ਗਿਆ, ਬੈੱਡ ਸ਼ੀਟ ਬਦਲੀ ਗਈ ਅਤੇ ਸਫਾਈ ਕਰਮਚਾਰੀਆਂ ਨੇ ਉਨ੍ਹਾਂ ਤੋਂ ਵਧਾਈ ਦੇ ਤੌਰ ’ਤੇ 1000 ਤੋਂ 1100 ਰੁਪਏ ਲਏ।
ਕੇਸ- 5: ਬੇਟਾ ਸੀਰੀਅਸ ਪਰ ਸਟਾਫ਼ ਨੇ ਕੀਤੀ ਪੈਸਿਆਂ ਦੀ ਮੰਗ
ਰਾਮਾ ਮੰਡੀ ਤੋਂ ਆਈ ਨਿਸ਼ਾ ਪਤਨੀ ਸੰਨੀ ਨੇ ਦੱਸਿਆ ਕਿ ਉਹ 2 ਤਰੀਕ ਨੂੰ ਹਸਪਤਾਲ ਆਈ ਤੇ ਜਣੇਪੇ ਤੋਂ ਬਾਅਦ ਉਸ ਦੇ ਘਰ ਪੁੱਤਰ ਨੇ ਜਨਮ ਲਿਆ। ਉਸ ਦੇ ਪਤੀ ਤੋਂ ਵਧਾਈ ਦੇ ਤੌਰ 'ਤੇ 500 ਰੁਪਏ ਜ਼ਬਰਦਸਤੀ ਲੈ ਲਏ ਗਏ, ਜਦੋਂ ਕਿ ਉਸ ਦੇ ਲੜਕੇ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਨਿੱਕੂ ਵਾਰਡ ’ਚ ਮਸ਼ੀਨ ’ਚ ਰੱਖਿਆ ਗਿਆ। ਨਿਸ਼ਾ ਦਾ ਕਹਿਣਾ ਹੈ ਕਿ ਵਧਾਈਆਂ ਮੰਗਣ ਵਾਲਿਆਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ ਤੇ ਸਰਕਾਰ ਨੂੰ ਸੋਚਣ ਦੀ ਲੋੜ ਹੈ।
ਵਧਾਈ ਮੰਗਣ ਵਾਲਿਆਂ ਖ਼ਿਲਾਫ਼ ਕੀਤੀ ਜਾਵੇਗੀ ਕਾਰਵਾਈ : ਐੱਮ. ਐੱਸ. ਡਾ. ਗੀਤਾ
ਸਿਵਲ ਹਸਪਤਾਲ ਦੀ ਮੈਡੀਕਲ ਸੁਪਰਡੈਂਟ (ਐੱਮ. ਐੱਸ.) ਡਾ. ਗੀਤਾ ਨਾਲ ਫੋਨ ’ਤੇ ਹੋਈ ਗੱਲਬਾਤ ਦੌਰਾਨ ਜਦ ਵਧਾਈ ਮੰਗਣ ਦਾ ਮਾਮਲਾ ਉਨ੍ਹਾਂ ਦੇ ਧਿਆਨ 'ਚ ਲਿਆਂਦਾ ਗਿਆ ਤਾਂ ਉਨ੍ਹਾਂ ਕਿਹਾ ਕਿ ਵਧਾਈ ਮੰਗਣੀ ਗ਼ਲਤ ਹੈ ਤੇ ਕੁਝ ਸਮੇਂ ਬਾਅਦ ਅਜਿਹੇ ਡਰਾਮੇ ਮੁੜ ਸ਼ੁਰੂ ਹੋ ਜਾਂਦੇ ਹਨ । ਇਸ ਸਬੰਧੀ ਲੋਕਾਂ ਨੂੰ ਸ਼ਿਕਾਇਤ ਕਰਨੀ ਚਾਹੀਦੀ ਹੈ ਕਿ ਹਸਪਤਾਲ ’ਚ ਬੋਰਡ ਲੱਗੇ ਹੋਏ ਹਨ, ਜਿਨ੍ਹਾਂ ’ਤੇ ਸੀਨੀਅਰ ਮੈਡੀਕਲ ਅਫ਼ਸਰ ਦਾ ਨੰਬਰ ਲਿਖਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਉਹ ਕਿਸੇ ਨੂੰ ਵੀ ਨਹੀਂ ਬਖਸ਼ਣਗੇ ਤੇ ਉੱਥੋਂ ਦੇ ਸਟਾਫ਼ ਦੀਆਂ ਡਿਊਟੀਆਂ ਵੀ ਬਦਲ ਦੇਣਗੇ।
ਇਹ ਵੀ ਪੜ੍ਹੋ:ਵਿਧਵਾ ਨੂੰ ਵਿਆਹ ਦਾ ਝਾਂਸਾ ਦੇ ਕੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ, ਸੱਚਾਈ ਜਾਣ ਉੱਡੇ ਹੋਸ਼
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਾਲਵਿੰਦਰ ਸਿੰਘ ਕੰਗ ਤੇ ਮੰਤਰੀ ਹਰਜੋਤ ਬੈਂਸ ਸਾਥੀਆਂ ਸਣੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਹੋਏ ਨਤਮਸਤਕ
NEXT STORY