ਤਲਵੰਡੀ ਸਾਬੋ (ਮੁਨੀਸ਼) : ਅਕਾਲੀ-ਭਾਜਪਾ ਸਰਕਾਰ ਨੇ ਅੱਠਵੇਂ ਸਾਲ 'ਚ ਜਿਹੜੀ ਕਿਸਾਨਾਂ ਦੀ ਮਾੜੀ ਹਾਲਤ ਕੀਤੀ ਸੀ, ਕਾਂਗਰਸ ਨੇ ਉਸ ਨੂੰ ਦੋਹਰਾਉਂਦਿਆਂ ਅੱਠ ਮਹੀਨਿਆਂ ਵਿਚ ਹੀ ਕਿਸਾਨਾਂ ਦੀ ਹਾਲਤ ਬੁਰੀ ਕਰ ਦਿੱਤੀ ਹੈ। ਇਹ ਕਹਿਣਾ ਹੈ ਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਬਲਜਿੰਦਰ ਕੌਰ ਦਾ। ਇਸ ਤੋਂ ਇਲਾਵਾ ਉਨ੍ਹਾਂ ਕਿਸਾਨਾਂ ਦੀਆਂ ਖੁਦਕੁਸ਼ੀਆਂ ਰੋਕਣ ਲਈ ਬੈਂਕਾਂ ਵਲੋਂ ਲਏ ਬਲੈਂਕ ਚੈੱਕ ਵਾਪਸ ਕਰਨ ਦੀ ਗੱਲ ਵੀ ਆਖੀ ਹੈ।
ਬਲਜਿੰਦਰ ਕੌਰ ਨੇ ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣ ਲੜਨ ਬਾਰੇ ਗੱਲ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਵਿਚ ਹਰ ਚੋਣ ਲੜੇਗੀ।
ਅਕਾਲੀ ਮੈਂਬਰ ਪੰਚਾਇਤ ਦੇ ਪਤੀ ਨੇ ਲਾਏ ਕਾਂਗਰਸੀ ਸਰਪੰਚ 'ਤੇ ਕੁੱਟਮਾਰ ਦੇ ਦੋਸ਼
NEXT STORY