ਭਿੰਡੀ ਸੈਦਾਂ (ਗੁਰਜੰਟ)- ਸਥਾਨਕ ਕਸਬੇ ਦੀ ਅਕਾਲੀ ਪਾਰਟੀ ਨਾਲ ਸੰਬੰਧਿਤ ਮੈਂਬਰ ਪੰਚਾਇਤ ਲਾਭ ਕੌਰ ਦੇ ਪਤੀ ਕਸ਼ਮੀਰ ਸਿੰਘ ਨੇ ਆਪਣੇ ਹੀ ਪਿੰਡ ਦੇ ਕਾਂਗਰਸੀ ਸਰਪੰਚ ਸੱਤਾ ਸਿੰਘ 'ਤੇ ਸਿਆਸੀ ਰੰਜਿਸ਼ ਤਹਿਤ ਕੁੱਟਮਾਰ ਕਰਨ ਅਤੇ ਧਾਰਮਿਕ ਚਿੰਨ੍ਹਾਂ ਦੀ ਬੇਅਦਬੀ ਕਰਨ ਦੇ ਦੋਸ਼ ਲਾਉਂਦਿਆਂ ਦੱਸਿਆ ਕਿ ਬੀਤੀ ਸ਼ਾਮ ਉਹ ਪਿੰਡ ਭਿੰਡੀ ਸੈਦਾਂ ਦੇ ਸ਼ਮਸ਼ਾਨਘਾਟ ਕੋਲ ਪਸ਼ੂ ਚਾਰ ਰਿਹਾ ਸੀ ਕਿ ਅਚਾਨਕ ਕਾਂਗਰਸੀ ਸਰਪੰਚ ਸੱਤਾ ਸਿੰਘ ਦੀ ਗੱਡੀ ਆਈ, ਜਿਸ ਵਿਚ ਬੈਠੇ ਸਰਪੰਚ ਸਮੇਤ ਮੈਂਬਰ ਪੰਚਾਇਤ ਅਮਰਬੀਰ ਸਿੰਘ ਨੇ ਗੱਡੀ ਰੋਕਦਿਆਂ ਸੱਤਾ ਦੇ ਨਸ਼ੇ 'ਚ ਚੂਰ ਹੁੰਦਿਆਂ ਕਿਹਾ ਕਿ ਸ਼ਮਸ਼ਾਨਘਾਟ ਪਸ਼ੂ ਚਾਰਨ ਲਈ ਨਹੀਂ ਬਣੇ ਅਤੇ ਨਾਲ ਹੀ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ।
ਇਸ ਤੋਂ ਬਾਅਦ ਤਹਿਸ਼ ਵਿਚ ਆ ਕੇ ਉਕਤ ਸਰਪੰਚ ਅਤੇ ਮੈਂਬਰ ਪੰਚਾਇਤ ਨੇ ਗੱਡੀ 'ਚੋਂ ਉਤਰ ਕੇ ਜੋ ਡੰਡਾ ਮੈਂ ਪਸ਼ੂ ਚਾਰਨ ਲਈ ਫੜਿਆ ਸੀ, ਖੋਹ ਕੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਬਾਅਦ ਵਿਚ ਵਾਲਾਂ ਤੋਂ ਫੜ ਕੇ ਖਿੱਚਧੂਹ ਕਰਨ ਦੇ ਨਾਲ-ਨਾਲ ਧਾਰਮਿਕ ਚਿੰਨ੍ਹ ਕੰਘਾ ਤੇ ਸਿਰੀ ਸਾਹਿਬ ਸਮੇਤ ਪਰਨਾ ਤੱਕ ਉਤਾਰ ਕੇ ਗੁਰੂ ਵੱਲੋਂ ਬਖਸ਼ੇ ਚਿੰਨ੍ਹਾਂ ਦੀ ਵੀ ਬੇਅਦਬੀ ਕੀਤੀ। ਮਾਮਲੇ ਸਬੰਧੀ ਉਨ੍ਹਾਂ ਥਾਣਾ ਭਿੰਡੀ ਸੈਦਾਂ ਵਿਖੇ ਦਰਖਾਸਤ ਦਿੱਤੀ ਅਤੇ ਪੁਲਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਇਨਸਾਫ ਦਿਵਾਇਆ ਜਾਵੇ।
ਦੂਜੀ ਧਿਰ ਦੇ ਕਾਂਗਰਸੀ ਸਰਪੰਚ ਸੱਤਾ ਸਿੰਘ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਆਪਣੇ 'ਤੇ ਲੱਗੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਅਸੀਂ ਸਿਰਫ ਸ਼ਮਸ਼ਾਨਘਾਟ ਦੀ ਸਾਫ-ਸਫਾਈ ਨੂੰ ਧਿਆਨ ਵਿਚ ਰੱਖਦਿਆਂ ਪਸ਼ੂ ਨਾ ਚਾਰਨ ਲਈ ਕਿਹਾ ਸੀ, ਜਿਸ ਨੂੰ ਲੈ ਕੇ ਮਾੜੀ-ਮੋਟੀ ਤੂੰ-ਤੂੰ, ਮੈਂ-ਮੈਂ ਹੋਈ ਸੀ, ਬਾਕੀ ਅਸੀਂ ਕੁੱਟਮਾਰ ਜਾਂ ਧਾਰਮਿਕ ਚਿੰਨ੍ਹਾਂ ਨੂੰ ਕੋਈ ਠੇਸ ਨਹੀਂ ਪਹੁੰਚਾਈ। ਸਾਨੂੰ ਸਿਰਫ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਥਾਣਾ ਭਿੰਡੀ ਸੈਦਾਂ ਦੇ ਮੁੱਖ ਅਫਸਰ ਮੁਤਾਬਕ ਦਰਖਾਸਤ ਆਈ ਹੈ, ਤਫਤੀਸ਼ ਕਰਨ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।
ਸਕੂਲੋਂ ਬੱਚਿਆਂ ਨੂੰ ਲੈਣ ਗਈ ਔਰਤ ਦੀ ਕੱਟੀ ਗਈ ਗੁੱਤ, ਲੱਗਾ ਅਜਿਹਾ ਸਦਮਾ ਕਿ ਪੁੱਜੀ ਹਸਪਤਾਲ
NEXT STORY