ਚੰਡੀਗੜ੍ਹ : ਆਮ ਆਦਮੀ ਪਾਰਟੀ ਨੇ ਕੈਪਟਨ ਸਰਕਾਰ ਦੇ ਬਜਟ ਨੂੰ ਕਿਸਾਨਾਂ ਨਾਲ ਭੱਦਾ ਮਜ਼ਾਕ ਕਰਾਰ ਦਿੱਤਾ ਹੈ। ਆਮ ਆਦਮੀ ਪਾਰਟੀ ਦੇ ਆਗੂ ਐੱਚ. ਐੱਸ. ਫੂਲਕਾ ਨੇ ਦਾਅਵਾ ਕੀਤਾ ਹੈ ਕਿ ਵਾਅਦੇ ਤੋਂ ਘੱਟ ਕਰਜ਼ਾ ਮੁਆਫ ਕਰਨ ਵਾਲੀ ਕੈਪਟਨ ਸਰਕਾਰ ਹੁਣ ਪਿੱਕ ਐਂਡ ਚੂਜ਼ ਦੀ ਪਾਲਿਸੀ 'ਤੇ ਚੱਲੇਗੀ ਕਿਉਂਕਿ ਜਿੰਨਾ ਬਜਟ ਇਨ੍ਹਾਂ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਲਈ ਰੱਖਿਆ ਗਿਆ ਹੈ, ਉਸ ਦੇ ਨਾਲ ਤਾਂ ਇਕ ਤਿਹਾਈ ਕਿਸਾਨਾਂ ਦਾ ਕਰਜ਼ਾ ਵੀ ਨਹੀਂ ਲੱਥਣਾ।
ਇਸ ਤੋਂ ਪਹਿਲਾਂ ਸੁਖਬੀਰ ਬਾਦਲ ਵਲੋਂ ਵੀ ਸੂਬਾ ਸਰਕਾਰ ਦੀ ਕਿਸਾਨ ਕਰਜ਼ ਮੁਆਫੀ ਨੂੰ ਲੈ ਕੇ ਵੱਡਾ ਹਮਲਾ ਬੋਲਿਆ ਗਿਆ ਸੀ। ਸੁਖਬੀਰ ਮੁਤਾਬਕ ਕਿਸਾਨਾਂ ਸਿਰ ਮੌਜੂਦਾ ਕਰਜ਼ਾ 90 ਹਜ਼ਾਰ ਕਰੋੜ ਹੈ ਜਦਕਿ ਕਾਂਗਰਸ ਵਲੋਂ ਸਿਰਫ 1500 ਕਰੋੜ ਰੁਪਏ ਕਿਸਾਨਾਂ ਲਈ ਰੱਖੇ ਗਏ ਹਨ।
ਸ਼ਤਾਬਦੀ ਐਕਸਪ੍ਰੈੱਸ 'ਚ ਕਿਸੇ ਕੋਚ 'ਤੇ ਨਹੀਂ ਲਿਖਿਆ ਕੋਚ ਨੰਬਰ
NEXT STORY